ਪੰਜਾਬ : ਕੋਰੋਨਾ ਕਾਰਨ 67 ਲੋਕਾਂ ਦੀ ਹੋਈ ਮੌਤ, 1964 ਨਵੇਂ ਕੋਰੋਨਾ ਕੇਸ ਆਏ
Published : Sep 9, 2020, 12:34 am IST
Updated : Sep 9, 2020, 12:35 am IST
SHARE ARTICLE
image
image

ਪੰਜਾਬ : ਕੋਰੋਨਾ ਕਾਰਨ 67 ਲੋਕਾਂ ਦੀ ਹੋਈ ਮੌਤ, 1964 ਨਵੇਂ ਕੋਰੋਨਾ ਕੇਸ ਆਏ

ਚੰਡੀਗੜ੍ਹ, 8 ਸਤੰਬਰ, (ਨੀਲ ਭਾਲਿੰਦਰ ਸਿੰਘ) : ਪੰਜਾਬ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਨਾਲ 67 ਜਣਿਆਂ ਦੀ ਮੌਤ ਹੋ ਗਈ ਜਿਸ ਨਾਲ ਸੂਬੇ 'ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁਲ ਗਿਣਤੀ 1990 ਹੋ ਗਈ ਹੈ। ਜਦਕਿ ਅੱੱਜ ਕੋਰੋਨਾ ਵਾਇਰਸ ਦੇ 1964 ਨਵੇਂ ਕੇਸ ਸਾਹਮਣੇ ਆਏ ਹਨ। ਸਿਹਤ ਵਿਭਾਗ ਵਲੋਂ ਜਾਰੀ ਕੀਤੇ ਅਧਿਕਾਰਤ ਅੰਕੜਿਆਂ ਮੁਤਾਬਕ ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 67547 ਹੋ ਗਈ ਹੈ।
ਮੰਗਲਵਾਰ ਨੂਂੰ ਸਾਹਮਣੇ ਆਏ 1964 ਨਵੇਂ ਮਰੀਜਾਂ ਵਿਚੋਂ ਸਭ ਤੋਂ ਵੱਧ 311 ਮਰੀਜ਼ ਲੁਧਿਆਣਾ ਤੋਂ, 265 ਜਲੰਧਰ ਤੋਂ, 206 ਪਟਿਆਲਾ ਤੋਂ, 236 ਅੰਮ੍ਰਿਤਸਰ ਤੋਂ , 168 ਬਠਿੰਡਾ ਤੋਂ, 126 ਗੁਰਦਾਸਪੁਰ ਤੋਂ, 127 ਮੁਹਾਲੀ ਤੋਂ ਅਤੇ 104 ਮਰੀਜ਼ ਹੁਸ਼ਿਆਰਪੁਰ ਤੋਂ ਸਾਹਮਣੇ ਆਏ ਹਨ।ਅੱਜ ਕੁਲ 2307 ਮਰੀਜ਼ ਸਿਹਤਯਾਬ ਹੋਏ ਹਨ। ਅੱਜ ਸਭ ਤੋਂ ਵੱਧ 13 ਮੌਤਾਂ ਲੁਧਿਆਣਾ, 11 ਅੰਮ੍ਰਿਤਸਰ, ਬਰਨਾਲਾ -1, ਬਠਿੰਡਾ -7, ਫਰੀਦਕੋਟ -3, ਫਾਜ਼ਿਲਕਾ -1, ਗੁਰਦਾਸਪੁਰ -3, ਹੁਸ਼ਿਆਰਪੁਰ -2, ਜਲੰਧਰ -4, ਕਪੂਰਥਲਾ -2, ਮਾਨਸਾ -1, ਮੋਗਾ -4, ਐਸ.ਏ.ਐਸ. ਨਗਰ -1, ਮੁਕਤਸਰ ਸਾਹਿਬ -2, ਪਟਿਆਲਾ 8, ਰੋਪੜ -1 ਅਤੇ ਸੰਗਰੂਰ -3 ਲੋਕਾਂ ਦੀ ਮੌਤ ਹੋਈ ਹੈ। ਸੂਬੇ 'ਚ ਕੁਲ 1241120 ਲੋਕਾਂ ਦੇ ਸੈਂਪਲ ਹੁਣ ਤਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ 'ਚ 67547 ਮਰੀਜ਼ ਕੋਰੋਨਾ ਵਾਇਰਸ ਨਾਲ ਪੀੜਤ ਟੈਸਟ ਕੀਤੇ ਗਏ ਹਨ। ਜਦਕਿ 49327 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ 'ਚ 16230 ਲੋਕ ਐਕਟਿਵ ਮਰੀਜ਼ ਹਨ। ਇਸ ਤੋਂ ਇਲਾਵਾ ਪੰਜਾਬ 'ਚ 633 ਮਰੀਜ਼ ਆਕਸੀਜਨ ਸਪੋਰਟ ਤੇ ਹਨ ਅਤੇ 87 ਮਰੀਜ਼ ਵੈਂਟੀਲੇਟਰ ਤੇ ਹਨimageimage

SHARE ARTICLE

ਏਜੰਸੀ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement