ਪੰਜਾਬ ਬਿਜਲੀ ਨਿਗਮ ਨੇ ਅਗੱਸਤ ਮਹੀਨੇ ਅੰਦਰ ਹੀ 10 ਹਜ਼ਾਰ ਤੋਂ ਵੱਧ ਬਿਜਲੀ ਚੋਰੀ ਦੇ ਕੇਸ ਫੜੇ
Published : Sep 9, 2020, 1:28 am IST
Updated : Sep 9, 2020, 1:28 am IST
SHARE ARTICLE
image
image

ਪੰਜਾਬ ਬਿਜਲੀ ਨਿਗਮ ਨੇ ਅਗੱਸਤ ਮਹੀਨੇ ਅੰਦਰ ਹੀ 10 ਹਜ਼ਾਰ ਤੋਂ ਵੱਧ ਬਿਜਲੀ ਚੋਰੀ ਦੇ ਕੇਸ ਫੜੇ

ਪਟਿਆਲਾ 8 ਸਤੰਬਰ (ਜਸਪਾਲ ਸਿੰਘ ਢਿੱਲੋਂ) : ਪੰਜਾਬ ਬਿਜਲੀ ਨਿਗਮ ਰਾਜ ਦਾ ਇਕ ਅਹਿਮ ਅਦਾਰਾ ਹੈ ਜਿਸ ਦਾ ਸਿੱਧੇ ਜਾਂ ਅਸਿਧੇ ਰੂਪ 'ਚ ਲੋਕਾਂ ਨਾਲ ਸਿੱਧਾ ਸਬੰਧ ਹੈ। ਬਿਜਲੀ ਨਿਗਮ ਦੇ ਨਿਰਦੇਸ਼ਕ ਵੰਡ ਇੰਜ: ਡੀ. ਪੀ. ਐਸ. ਗਰੇਵਾਲ ਨੇ ਬਿਜਲੀ ਨਿਗਮ ਦੇ ਅਧਿਕਾਰੀਆਂ ਨਾਲ ਅੱਜ ਇਕ ਵੀਡੀਉ ਕਾਨਫ੍ਰੰਸ ਕੀਤੀ। ਇਸ ਮੋਕੇ ਉਨ੍ਹਾਂ ਬਿਜਲੀ ਨਿਗਮ ਦੀ ਬਿਜਲੀ ਚੋਰੀ ਰੋਕਣ ਲਈ ਚਲਾਈ ਗਈ ਮੁਹਿੰਮ ਸਬੰਧੀ ਸਾਰੇ ਅਧਿਕਾਰੀਆਂ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਬਿਜਲੀ ਨਿਗਮ ਨੇ ਅਗਸਤ ਦੇ ਮਹੀਨੇ ਅੰਦਰ 124535 ਕੇਸਾਂ ਦੀ ਜਾਂਚ ਕੀਤੀ ਇਸ ਵਿਚੋਂ 10 ਹਜ਼ਾਰ ਤੋਂ ਵੱਧ ਖਪਤਕਾਰਾਂ ਤੋਂ 19 ਕਰੋੜ ਦੀ ਬਿਜਲੀ ਚੋਰੀ ਫੜਕੇ ਇਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਤਾਜ਼ਾ ਅੰਕੜੇ ਦੱਸਦੇ ਹਨ ਬਿਜਲੀ ਚੋਰੀ ਕਰਨ 'ਚ ਸਰਹੱਦੀ ਖੇਤਰ ਤੇ ਪੱਛਮੀ  ਖੇਤਰ ਮੋਹਰੀ ਹੈ। ਇਸ ਬਿਜਲੀ ਚੋਰੀ ਲਈ ਕੀਤੀ ਗਈ ਜੁਰਮਾਨਾ ਰਾਸ਼ੀ 'ਚੋਂ 5 ਕਰੋੜ ਤੋਂ ਵੱਧ ਦੀ ਰਾਸ਼ੀ ਵਸੂਲੀ ਜਾ ਚੁੱਕੀ ਹੈ।
ਸਰਹੱਦੀ ਖੇਤਰ ਜਿਸ ਅਧੀਨ ਅੰਮ੍ਰਿਤਸਰ ਗਰੁਦਾਸਪੁਰ ਤੇ ਤਰਨਤਾਰਨ ਦੇ ਖੇਤਰ ਆਉਂਦੇ ਹਨ ਅਧੀਨ 37234 ਕੇਸਾਂ ਦੀ ਜਾਂਚ ਕੀਤੀ ਗਈ ਜਿਸ ਵਿੱਚ 2813 ਖਪਤਕਾਰ ਬਿਜਲੀ ਚੋਰੀ ਕਰਦੇ ਫੜੇ ਗਏ ਤੇ ਇਹ ਬਿਜਲੀ ਚੋਰਤੀ 4.46 ਕਰੋੜ ਦੀ ਬਣਦੀ ਹੈ ਬਿਜਲੀ ਨਿਗਮ ਵੱਲੋਂ  1.17 ਕਰੋੜ ਰੁਪਏ ਵਸੂਲੇ ਗਏ।
ਪੱਛਮੀ  ਖੇਤਰ : ਇਹ ਖੇਤਰ ਸਾਬਕਾ  ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ  ਨਾਲ ਸਬੰਧਤ ਹੈ ਕਿਉਂਕਿ ਉਨ੍ਹਾਂ ਦਾ ਜ਼ਿਲਾ ਵੀ ਇਸੇ ਖੇਤਰ ਅਧੀਨ ਆਉਂਦਾ ਹੈ। ਇਸ ਖੇਤਰ 'ਚ ਫਿਰੋਜਪੁਰ , ਫਾਜਲਿਕਾ, ਮੁਕਤਸਰ, ਬਠਿੰਡਾ ਤੇ ਮਾਨਸਾ ਜ਼ਿਲੇ ਆਉਂਦੇ ਹਨ , ਇਥੇ 22045 ਕੇਸਾਂ ਦੀ ਜਾਂਚ ਕੀਤੀ ਗਈ, ਇਸ ਵਿਚੋਂ 2341 ਕੇਸ ਬਿਜਲੀ ਚੋਰੀ ਦੇ ਫੜੇ ਗਏ ਇਹ ਬਿਜਲੀ ਚੋਰੀ 4.80 ਕਰੋੜ ਦੀ ਬਣਦੀ ਹੇ ਇਸ ਵਿਚੋਂ 1.35 ਕਰੋੜ ਦੀ ਵਸੁਲੀ ਬਿਜਲੀ ਨਿਗਮ ਕਰ ਚੁੱਕਾ ਹੈ।

19 ਕਰੋੜ ਦਾ ਜੁਰਮਾਨਾ ਖਪਤਕਾਰਾਂ ਨੂੰ ਲਗਾਇਆ ਜੁਰਮਾਨਾ

ਉਤਰੀ  ਖੇਤਰ ਜਿਸ ਅਧੀਨ ਜਲੰਧਰ , ਹੁਸ਼ਿਆਰਪੁਰ , ਨਵਾਂ ਸ਼ਹਿਰ ਕਪੂਰਥਾ ਦੇ ਮੰਡਲ ਆਉਂਦੇ ਹਨ । ਇਸ ਖੇਤਰ 'ਚ ਬਿਜਲੀ ਨਿਗਮ ਦੀਆਂ ਟੀਮਾਂ ਨੇ 25759 ਕੇਸਾਂ ਦੀ ਬਿਜਲੀ ਨਿਗਮ ਅਧਿਕਾਰੀਆਂ ਨੇ ਜਾਂਚ ਕੀਤੀ , ਜਿਸ ਵਿਚੋਂ 2000 ਕੇਸ ਬਿਜਲੀ ਚੋਰੀ ਕਰਦੇ ਫੜੇ ਗਏ ਇਹ ਬਿਜਲੀ ਚੋਰੀ 2.51 ਕਰੋੜ ਦੀ ਬਣਦੀ ਹੇ ਤੇ 53.63 ਲੱਖ ਦੀ ਵਸੂਲੀ ਕੀਤੀ ਜਾ ਚੁੱਕੀ ਹੈ।
ਕੇਂਦਰੀ ਖੇਤਰ : ਇਸ ਖੇਤਰ ਅਧੀਨ ਲੁਧਿਆਣਾ ਦੇ ਤਿੰਨ ਮੰਡਲ ਤੇ ਖੰਨਾ ਦੇ ਮੰਡਲ ਆਉਂਦੇ ਹਨ , ਇਸ ਖੇਤਰ 'ਚ 19101 ਕੇਸਾਂ ਦੀ ਬਿਜਲੀ ਨਿਗਮ ਦੀਆਂ ਟੀਮਾਂ ਨੇ ਜਾਂਚ ਕੀਤੀ ਜਿਸ ਵਿਚੋਂ 1262 ਕੇਸ ਬਿਜਲੀ ਚੋਰੀ ਦੇ ਫੜੇ ਗਏ। ਇਹ ਬਿਜਲੀ ਚੋਰੀ 2.89 ਕਰੋੜ ਦੀ ਦੱਸੀ ਜਾਂਦੀ ਹੈ ਇਸ ਵਿਚੋਂ 66 .76 ਲੱਖ ਦੀ ਵਸੂਲੀ ਕੀਤੀ ਜਾ ਚੁੱਕੀ ਹੈ।imageimage
ਦੱਖਣ ਖੇਤਰ : ਇਸ ਖੇਤਰ 'ਚ ਬਰਨਾਲਾ, ਸੰਗਰੂਰ, ਪਟਿਆਲਾ, ਰੋਪੜ ਤੇ ਮੋਹਾਲੀ ਦੇ ਜ਼ਿਲੇ ਆਉਂਦੇ ਹਨ। ਇਸ ਖੇਤਰ 'ਚ ਬਿਜਲੀ ਨਿਗਮ ਦੀਆਂ ਟੀਮਾਂ ਨੇ 20036 ਕੇਸਾਂ ਦੀ ਜਾਂਚ ਹੋਈ ਤੇ 2016 ਕੇਸ ਬਿਜਲੀ ਚੋਰੀ ਕਰਦੇ ਦਬੋਚੇ ਗਏ ਇਹ ਚੋਰੀ 3.72 ਕਰੋੜ ਦੀ ਦੱਸੀ ਜਾਂਦੀ ਹੈ ਇਸ ਵਿਚੋਂ 1.36 ਕਰੋੜ  ਦੀ ਵਸੂਲੀ ਕੀਤੀ ਗਈ। ਗੌਰਤਲਬ ਹੈ ਕਿ ਇਸ ਖੇਤਰ ਅਧੀਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਲਾ ਵੀ ਆਉਂਦਾ ਹੈ।  ਇੰਜ : ਗਰੇਵਾਲ ਨੇ ਸਪਸ਼ਟ ਕੀਤਾ ਕਿ ਬਿਜਲੀ ਨਿਗਮ 'ਚ ਕਿਸੇ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗ। ਉਨ੍ਹਾਂ ਕਿਹਾ ਕਿ ਖਪਤਕਾਰਾਂ ਨੂੰ ਵੱਧ ਤੋਂ ਵਧ ਆਨਲਾਈਨ ਨਾਲ ਜੋੜਿਆ ਜਾਵੇ ਤੇ ਖਪਤਕਾਰਾਂ ਦੀਆਂ ਸ਼ਕਾਇਤਾਂ ਸੁਣਕੇ ਨਿਪਟਾਰੇ ਕੀਤੇ ਜਾਣ। ਉਨ੍ਹਾਂ ਸਾਰੇ ਅਧਿਕਾਰੀਆਂ ਨੂੰ ਕਰੋਨਾ ਦੇ ਬਚਾਅ ਲਈ ਇਤਹਾਤ ਵਰਤਣ ਲਈ ਕਿਹਾ ਤੇ ਚੰਗਾ ਕੰਮ ਕਰਨ ਵਾਲਿਆਂ ਦੀ ਸ਼ਲਾਘਾ ਕੀਤੀ । ਬਿਜਲੀ ਨਿਗਮ ਨੇ ਅਗਸਤ ਮਹੀਨੇ ਦੌਰਾਨ ਗੈਰ ਸਰਕਾਰੀ ਸੰਸਥਾਵਾਂ ਤੋਂ 129 ਕਰੋੜ ਅਤੇ ਸਰਕਾਰੀ ਅਦਾਰਿਆਂ ਤੋਂ 22 ਕਰੋੜ ਰੁਪਏ ਵਸੂਲ ਕੇ ਕੁੱਲ 151 ਕਰੋੜ ਵਸੂਲੇ ਹਨ, ਜੋ ਕਾਫੀ ਲੰਮੇ ਸਮੇਂ ਤੋਂ ਬਕਾਇਆ ਖੜ੍ਹੇ ਸਨ।
ਫੋਟੋ ਨੰ: 8 ਪੀਏਟੀ 21
ਇੰਜ: ਡੀ.ਪੀ.ਐਸ. ਗਰੇਵਾਲ ਨਿਰਦੇਸ਼ਕ ਵੰਡ ਬਿਜਲੀ ਨਿਗਮ।



।ਬਿਜਲੀ ਨਿਗਮ 'ਚ ਕਿਸੇ ਵੀ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਹੋਵੇਗੀ : ਨਿਰਦੇਸ਼ਕ ਗਰੇਵਾਲ
ਸਰਹੱਦੀ ਤੇ ਪੱਛਮ ਖੇਤਰ ਬਿਜਲੀ ਚੋਰੀ 'ਚ ਸੱਭ ਤੋਂ ਮੋਹਰੀ

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement