
ਛਾਲ ਮਾਰਨ ਤੋਂ ਪਹਿਲਾਂ ਸ਼ੋਸ਼ਲ ਮੀਡੀਆ 'ਤੇ ਪਾਈ ਵੀਡੀਓ
ਫਰੀਦਕੋਟ : ਫਰੀਦਕੋਟ ਜ਼ਿਲ੍ਹੇ ਦੇ ਪਿੰਡ ਪੱਖੀ ਕਲਾਂ ਦੀ ਰਹਿਣ ਵਾਲੀ 18 ਸਾਲਾ ਲੜਕੀ ਨੇ ਨਹਿਰ 'ਚ ਛਾਲ ਮਾਰ ਦਿੱਤੀ। ਲੜਕੀ ਡਿਪ੍ਰੈਸ਼ਨ ਦੀ ਸ਼ਿਕਾਰ ਸੀ। ਲੜਕੀ ਦੀ ਪਹਿਚਾਣ ਜਸਪਿੰਦਰ ਕੌਰ ਵਜੋਂ ਹੋਈ ਹੈ।
ਇਹ ਵੀ ਪੜ੍ਹੋ: G-20: ਪ੍ਰਧਾਨ ਮੰਤਰੀ ਮੋਦੀ ਨੇ ਸਾਰੇ ਵਿਸ਼ਵ ਨੇਤਾਵਾਂ ਦਾ ਕੀਤਾ ਸਵਾਗਤ, ਕੋਨਾਰਕ ਚੱਕਰ ਬਣਿਆ ਗਵਾਹ
ਨਹਿਰ 'ਚ ਛਾਲ ਮਾਰਨ ਤੋਂ ਪਹਿਲਾਂ ਉਸ ਨੇ ਵੀਡੀਓ ਬਣਾ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕਰ ਦਿਤੀ। ਵੀਡੀਓ 'ਚ ਲੜਕੀ ਨੇ ਕਿਹਾ ਕਿ ਉਹ ਡਿਪ੍ਰੈਸ਼ਨ ਦੀ ਦਵਾਈ ਲੈ ਰਹੀ ਹੈ ਤੇ ਪਰੇਸ਼ਾਨ ਹੈ। ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਵਿਵਹਾਰ ਤੋਂ ਦੁਖੀ ਹੈ।
ਇਹ ਵੀ ਪੜ੍ਹੋ: LPU 'ਚ ਚੱਲੀਆਂ ਤਾਬੜਤੋੜ ਗੋਲੀਆਂ, 30 ਬਦਮਾਸ਼ਾਂ ਨੇ ਕੀਤੇ ਫਾਇਰ, 1 ਦੀ ਹੋਈ ਮੌਤ
ਉਸ ਦੇ ਘਰਦੇ ਉਸ ਦੀ ਵੱਡੀ ਭੈਣ ਦੀ ਪਰਵਾਹ ਕਰਦੇ ਹਨ, ਜਦਕਿ ਉਸ ਦੀ ਕੋਈ ਗੱਲ ਨਹੀਂ ਸੁਣਦਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ।