CM ਨੇ ਰਾਜਾ ਵੜਿੰਗ ਤੇ ਮਜੀਠੀਆ ਨੂੰ ਪੰਜਾਬੀ ਦਾ ਪੇਪਰ ਦੇਣ ਦਾ ਕੀਤਾ ਚੈਲੰਜ, ਕਿਹਾ: ਘੱਟ ਜਾਣਕਾਰੀ ਖ਼ਤਰਨਾਕ ਹੁੰਦੀ ਹੈ 
Published : Sep 9, 2023, 3:52 pm IST
Updated : Sep 9, 2023, 3:52 pm IST
SHARE ARTICLE
Bhagwant Mann
Bhagwant Mann

ਮਨਪ੍ਰੀਤ ਬਾਦਲ 'ਤੇ ਵੀ ਸਾਧੇ ਨਿਸ਼ਾਨੇ

ਜਲੰਧਰ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਜਲੰਧਰ ਪੀਏਪੀ ਵਿਚ ਪੁਲਿਸ ਵਿਭਾਗ ਵਿਚ ਚੁਣੇ ਗਏ 560 ਸਬ-ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਨੂੰ ਨਿਯੁਕਤੀ ਪੱਤਰ ਵੰਡੇ। ਜਿਸ ਦੌਰਾਨ ਉਹਨਾਂ ਨੇ ਅਪਣੀ ਸਰਕਾਰ ਦੁਆਰਾ ਕੀਤੇ ਕੰਮਾਂ ਨੂੰ ਗਿਣਾਇਆ ਤੇ ਵਿਰੋਧੀਆਂ 'ਤੇ ਨਿਸ਼ਾਨੇ ਵੀ ਸਾਧੇ। 
ਉਹਨਾਂ ਨੇ ਕਿਹਾ ਕਿ ਮੈਨੂੰ ਕੁੱਝ ਲੋਕਾਂ ਦੇ ਮੈਸੇਜ ਆਏ ਜਿਸ ਵਿਚ ਲਿਖਿਆ ਸੀ ਕਿ ਕੁੱਝ ਲੋਕ ਕਹਿ ਰਹੇ ਨੇ ਕਿ ਭਗਵੰਤ ਮਾਨ ਹਰਿਆਣਾ ਦੇ ਨੌਜਵਾਨਾਂ ਨੂੰ ਭਰਤੀ ਕਰ ਕੇ ਪੰਜਾਬ ਤੇ ਪੰਜਾਬੀਆਂ ਨਾਲ ਗੱਦਾਰੀ ਕਰ ਰਿਹਾ ਹੈ। 

ਪਰ ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਜਿਹੜੇ ਪੰਜਾਬ ਪੁਲਿਸ ਵਿਚ ਅੱਜ ਭਰਤੀ ਹੋ ਰਹੇ ਨੇ 95% ਪੰਜਾਬੀ ਨੇ ਬਾਕੀ 5% ਵਿਚੋਂ ਵੀ ਢਾਈ-3 ਫ਼ੀਸਦੀ ਪੰਜਾਬ ਵਿਚ ਹੀ ਰਹਿੰਦੇ ਨੇ ਪਰ ਪੱਕਾ ਪਤਾ ਸ਼ਾਇਦ ਹਰਿਆਣਾ ਦਾ ਹੋਵੇ। ਅੱਜ ਵਾਲਿਆਂ 'ਚੋਂ 31 ਹਰਿਆਣੇ ਦੇ 4 ਰਾਜਸਥਾਨ ਦੇ ਹਨ ਪਰ ਉਹ ਵੀ ਪੰਜਾਬੀ ਪਰਿਵਾਰ ਹੀ ਹਨ। 
ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਨੂੰ ਕਿੰਨਾ ਪਿਆਰ ਕਰਦਾ ਹਾਂ, ਪੰਜਾਬੀਅਤ ਨੂੰ ਕਿੰਨਾ ਪਿਆਰ ਕਰਦਾ ਹਾਂ।

ਇਹ ਦਿਖਾਉਣ ਲਈ ਮੈਨੂੰ ਕਿਸੇ ਵੀ ਐਰੇ ਗੈਰੇ ਨੱਥੂ ਖੈਰੇ ਤੋਂ NOC ਲੈਣ ਦੀ ਲੋੜ ਨਹੀਂ ਹੈ। ਮੇਰੇ ਸੁਪਨਿਆਂ ਵਿਚ ਪੰਜਾਬ ਵੱਸਦਾ ਹੈ ਤੇ ਪੰਜਾਬ ਨੂੰ ਨੰਬਰ 1 ਬਣਾਉਣ ਦਾ ਸੁਪਨਾ ਮੈਨੂੰ ਸੌਣ ਨਹੀਂ ਦਿੰਦਾ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ 'ਤੇ ਵੀ ਤੰਜ਼ ਕੱਸਿਆ। ਉਹਨਾਂ ਨੇ ਪੰਜਾਬੀ ਭਾਸ਼ਾ ਨੂੰ ਲੈ ਕੇ ਰਾਜਾ ਵੜਿੰਗ ਤੇ ਬਿਕਰਮ ਮਜੀਠੀਆ ਨੂੰ ਚੈਲੰਜ ਕੀਤਾ ਤੇ ਕਿਹਾ ਕਿ ਰਾਜਾ ਵੜਿੰਗ, ਬਿਕਰਮ ਮਜੀਠੀਆ ਅਤੇ 1-2 ਹੋਰ ਨੇ, ਸ਼ਰਤ ਲਗਾ ਕੇ ਮਹੀਨੇ ਦਾ ਸਮਾਂ ਦਿੰਦੇ ਹਾਂ, ਪੰਜਾਬੀ ਦਾ ਪੇਪਰ 45% ਲੈ ਕੇ ਕਲੀਅਰ ਕਰ ਲੈਣ ਅਸੀਂ ਮੰਨ ਜਾਵਾਂਗੇ ਪਰ ਸਾਨੂੰ ਪੰਜਾਬ ਨਾਲ ਵਫ਼ਾਦਾਰੀ ਕਿਵੇਂ ਕਰਨੀ ਹੈ ਇਹ ਨਾ ਸਿਖਾਉਣ।  

ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ 'ਤੇ ਵੀ ਤੰਜ਼ ਕੱਸਿਆ ਤੇ ਕਿਹਾ ਕਿ ਉਹ ਖ਼ੁਦ ਖਾ਼ਲੀ ਖ਼ਜ਼ਾਨੇ ਵਾਲੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਪੰਜਾਬੀ ਦਾ ਅਖ਼ਬਾਰ ਪੜ੍ਹ ਕੇ ਸੁਣਾਉਂਦੇ ਰਹੇ ਹਨ ਕਿਉਂਕਿ ਦੂਨ ਜਾਂ ਪਹਾੜ ਦੇ ਸਕੂਲਾਂ ਵਿਚ ਪੰਜਾਬੀ ਵਿਸ਼ਾ ਨਹੀਂ ਹੈ। ਘੱਟ ਗਿਆਨ ਖ਼ਤਰਨਾਕ ਹੁੰਦਾ ਹੈ। ਇਹ ਉਹ ਲੋਕ ਹਨ ਜੋ ਸਵੇਰੇ ਉੱਠਦੇ ਹੀ ਗਲਤੀਆਂ ਲੱਭਣ ਲੱਗ ਪੈਂਦੇ ਹਨ। 

ਇਸ ਦੌਰਾਨ ਉਨ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜੈ ਇੰਦਰ ਕੌਰ ਦੀ ਕਹਾਣੀ ਸੁਣਾਉਂਦੇ ਹੋਏ ਵੀ ਵਿਅੰਗ ਕੱਸਿਆ। ਉਨ੍ਹਾਂ ਦੱਸਿਆ ਕਿ ਪਟਿਆਲਾ ਵਿਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਜੈ ਇੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਪਟਿਆਲਾ ’ਤੇ 144 ਕਰੋੜ ਰੁਪਏ ਖਰਚ ਕੀਤੇ ਹਨ। ਕਿਉਂਕਿ ਉਹਨਾਂ ਨੂੰ 100 ਤਾਂ ਕਹਿਣਾ ਆਉਂਦਾ ਸੀ ਪਰ ਚੁਤਾਲੀ ਨਹੀਂ ਕਹਿਣਾ ਆਉਂਦਾ ਸੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ 560 ਸਬ-ਇੰਸਪੈਕਟਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਵੱਡਾ ਹੈ ਕਿਉਂਕਿ ਉਹਨਾਂ ਨੂੰ ਇਹ ਨੌਕਰੀ ਬਿਨਾਂ ਕਿਸੇ ਪੈਸੇ ਜਾਂ ਸਿਫ਼ਾਰਸ਼ ਤੋਂ ਮਿਲੀ ਹੈ। ਪਰ ਪਹਿਲਾਂ ਅਜਿਹਾ ਨਹੀਂ ਸੀ। ਪਹਿਲਾਂ ਸਿਫਾਰਿਸ਼ ਅਤੇ ਪੈਸੇ ਦੇ ਆਧਾਰ 'ਤੇ ਨੌਕਰੀਆਂ ਮਿਲਦੀਆਂ ਸਨ। ਮੈਰਿਟ 'ਤੇ ਆਏ ਲੋਕਾਂ ਨੂੰ ਵੀ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਨੂੰ ਨਿਯੁਕਤੀ ਪੱਤਰ ਮਿਲਣਗੇ ਜਾਂ ਨਹੀਂ। ਪਰ 'ਆਪ' ਨੇ ਸੱਤਾ 'ਚ ਆਉਣ ਤੋਂ ਬਾਅਦ ਪਾਰਦਰਸ਼ੀ ਢੰਗ ਨਾਲ ਕੰਮ ਕੀਤਾ ਹੈ। 
 

Tags: #punjab

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement