82.65 ਕਰੋੜ ਦੀ ਲਾਗਤ ਨਾਲ ਖੰਨਾ ਰਜਬਾਹੇ ਨੂੰ ਕੀਤਾ ਜਾਵੇਗਾ ਪੱਕਾ: ਮੀਤ ਹੇਅਰ

By : GAGANDEEP

Published : Sep 9, 2023, 5:03 pm IST
Updated : Sep 9, 2023, 5:03 pm IST
SHARE ARTICLE
meet hayer
meet hayer

ਬੱਸੀ ਪਠਾਣਾਂ, ਖੰਨਾ ਤੇ ਸਮਰਾਲਾ ਹਲਕਿਆਂ ਦੀ 72202 ਏਕੜ ਜ਼ਮੀਨ ਨੂੰ ਮਿਲੇਗਾ ਸਿੰਜਾਈ ਲਈ ਢੁੱਕਵਾਂ ਪਾਣੀ

 

ਚੰਡੀਗੜ੍ਹ:  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਹਰ ਖੇਤ ਨੂੰ ਸਿੰਜਾਈ ਲਈ ਨਹਿਰੀ ਪਾਣੀ ਪੁੱਜਦਾ ਕਰਨ ਦੇ ਨਿਰਦੇਸ਼ਾਂ ਉਤੇ ਜਲ ਸਰੋਤ ਵਿਭਾਗ ਵੱਲੋਂ ਨਹਿਰੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਵੱਧ ਤੋਂ ਵੱਧ ਰਕਬੇ ਨੂੰ ਨਹਿਰੀ ਪਾਣੀ ਪੁੱਜਦਾ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ। ਫਤਿਹਗੜ੍ਹ ਸਾਹਿਬ ਤੇ ਲੁਧਿਆਣਾ ਜ਼ਿਲੇ ਦੇ ਕਿਸਾਨਾਂ ਦੀ ਪੁਰਜ਼ੋਰ ਮੰਗ ਨੂੰ ਪੂਰਾ ਕਰਦਿਆਂ ਖੰਨਾ ਰਜਬਾਹੇ ਨੂੰ 82.65 ਕਰੋੜ ਦੀ ਲਾਗਤ ਨਾਲ ਪੱਕਾ ਕੀਤਾ ਜਾਵੇਗਾ।

ਅੱਜ ਇੱਥੇ ਜਾਰੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ 72202 ਏਕੜ ਰਕਬੇ ਨੂੰ ਕਵਰ ਕਰਦੇਖੰਨਾ ਰਜਬਾਹੇ ਵਿੱਚ ਮੌਜੂਦਾ ਸਮੇਂ 175 ਕਿਊਸਿਕ ਛੱਡਿਆ ਜਾਂਦਾ ਹੈ ਅਤੇ ਇਸ ਦੀ ਸਮਰੱਥਾ ਵਧਾ ਕੇ 251.34 ਕਿਊਸਿਕ ਕਰਨ ਦੀ ਯੋਜਨਾ ਹੈ ਜਿਸ ਲਈ ਇਸ ਨੂੰ ਪੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਖੰਨਾ ਰਜਬਾਹਾ ਸਿਸਟਮ ਭਾਖੜਾ ਮੇਨ ਲਾਈਨ ਦੇ ਸਮਰਾਲਾ ਮੇਜਰ ਤੋਂ ਨਿਕਲਦਾ ਹੈ,ਜਿਸ ਦੀ ਲੰਬਾਈ ਕੁੱਲ ਲੰਬਾਈ 97.48 ਕਿਲੋਮੀਟਰ ਤੱਕ ਹੈ।ਇਹ ਰਜਬਾਹਾ ਸਿਸਟਮ ਜ਼ਿਲਾ ਫਤਿਹਗੜ੍ਹ ਸਾਹਿਬ ਅਤੇ ਲੁਧਿਆਣਾ ਦੇਕਈ ਪਿੰਡਾਂ ਨੂੰ ਸੰਗਤਪੁਰਾ ਮਾਈਨਰ,ਕੋਟਲਾ ਮਾਈਨਰ,ਬਰਧਲ ਮਾਈਨਰ, ਲਲਹੇੜੀ ਮਾਈਨਰ,ਬੀੜਕਿਸ਼ਨ ਮਾਈਨਰ ਅਤੇ ਨਰਾਇਣਗੜ੍ਹ ਮਾਈਨਰ ਰਾਂਹੀ ਸਿੰਜਾਈ ਮੁਹੱਈਆ ਕਰਦਾ ਹੈ।ਇਹ ਰਜਬਾਹਾਸਿਸਟਮ ਕੱਚਾ ਤੇ ਬਹੁਤ ਪੁਰਾਣਾ ਬਣਿਆ ਹੋਣ ਕਰਕੇ ਆਪਣੀ ਸਮਰੱਥਾ ਅਨੁਸਾਰ ਪਾਣੀ ਨਹੀ ਲੈ ਰਿਹਾ ਹੈ।

ਜਲ ਸਰੋਤ ਮੰਤਰੀ ਨੇ ਦੱਸਿਆ ਕਿ ਹਲਕਾ ਬੱਸੀਪਠਾਣਾਂ ਤੋਂ ਵਿਧਾਇਕ ਰੁਪਿੰਦਰ ਸਿੰਘ ਹੈਪੀ, ਖੰਨਾ ਤੋਂ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਤੇ ਸਮਰਾਲਾ ਤੋਂ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੱਲੋਂ ਇਨ੍ਹਾਂ ਹਲਕੇ ਦੇ ਕਿਸਾਨਾਂ ਦੀ ਮੰਗ ਧਿਆਨ ਵਿੱਚ ਲਿਆਂਦੀ ਗਈ ਜਿਸ ਉੱਤੇ ਵਿਭਾਗ ਨੇ ਇਹ ਫੈਸਲਾ ਕੀਤਾ ਹੈ ਤਾਂ ਜੋ ਇਨ੍ਹਾਂ ਹਲਕਿਆਂ ਦੇ ਪਿੰਡਾਂ ਦੇ ਰਕਬੇ ਨੂੰ ਵੱਧ ਤੋਂ ਵੱਧ ਸਿੰਜਾਈ ਦੀ ਸਹੂਲਤ ਮਿਲ ਸਕੇ।

ਮੀਤ ਹੇਅਰ ਨੇ ਅੱਗੇ ਦੱਸਿਆ ਵਿਭਾਗ ਵੱਲੋਂ ਦਿੱਤੀ ਮਨਜ਼ੂਰੀ ਨਾਲ ਇਸ ਸਾਰੇ ਸਿਸਟਮ ਨੂੰਲੱਗਭੱਗ 97.48 ਕਿਲੋਮੀਟਰ ਲੰਬਾਈ ਵਿੱਚ ਕੰਕਰੀਟ ਲਾਈਨਿੰਗ ਕਰਕੇਪੱਕਾ ਕਰਨ ਦੀ ਯੋਜਨਾਂ ਹੈ ਤਾਂ ਜੋ ਪਾਣੀ ਵਿਅਰਥ ਨਾ ਜਾਵੇ ਅਤੇ ਬਾਕੀ ਸਿਸਟਮ ਅਤੇ ਟੇਲਾਂ ਉੱਪਰ ਉੱਪਰ ਪੂਰਾ ਪਾਣੀ ਪਹੁੰਚ ਸਕੇ ਅਤੇ ਨਹਿਰੀ ਸਿੰਜਾਈ ਹੇਠ ਰਕਬਾ ਵੱਧ ਸਕੇ।ਇਸ ਯੋਜਨਾ ਨਾਲ ਤਿੰਨੋਂ ਹਲਕਿਆਂ ਬੱਸੀ ਪਠਾਣਾਂ, ਖੰਨਾ ਤੇ ਸਮਰਾਲਾ ਦੇ ਪਿੰਡਾਂ ਨੂੰ ਫਾਇਦਾ ਹੋਵੇਗਾ। ਇਸ ਪ੍ਰਾਜੈਕਟ ਉੱਪਰ 82.65 ਕਰੋੜ ਰੁਪਏ ਖਰਚਾ ਆਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement