ਫ਼ਿਰੋਜ਼ਪੁਰ 'ਚ ਕਾਰ ਨੇ ਬਾਈਕ ਸਵਾਰ ਮਾਂ-ਪੁੱਤ ਨੂੰ ਮਾਰੀ ਟੱਕਰ, ਮਾਂ ਦੀ ਮੌਤ, ਪੁੱਤ ਜ਼ਖ਼ਮੀ

By : GAGANDEEP

Published : Sep 9, 2023, 3:40 pm IST
Updated : Sep 9, 2023, 3:40 pm IST
SHARE ARTICLE
PHOTO
PHOTO

ਧੀ ਨੂੰ ਜਾ ਰਹੇ ਸਨ ਮਿਲਣ

 

ਫ਼ਿਰੋਜ਼ਪੁਰ : ਫ਼ਿਰੋਜ਼ਪੁਰ 'ਚ ਬਾਈਕ ਸਵਾਰ ਬਠਿੰਡਾ ਵਾਸੀ ਮਾਂ-ਪੁੱਤ ਨੂੰ ਪਿੱਛੇ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿਚ ਮਾਂ-ਪੁੱਤ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਮਾਂ ਨੂੰ ਮ੍ਰਿਤਕ ਐਲਾਨ ਦਿੱਤਾ। ਜਦਕਿ 20 ਸਾਲਾ ਪੁੱਤਰ ਅਮਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਇਹ ਵੀ ਪੜ੍ਹੋ: ਲੁਧਿਆਣਾ ਵਿਚ ਤੇਜ਼ ਰਫ਼ਤਾਰ ਕਾਰਨ ਨੇ ਮਹਿਲਾ ਨੂੰ ਕੁ਼ਚਲਿਆ, ਮੌਕੇ 'ਤੇ ਹੀ ਹੋਈ ਮੌਤ

ਮ੍ਰਿਤਕ ਦੀ ਪਛਾਣ 50 ਸਾਲਾ ਸੁਖਮਨੀ ਦੇਵੀ ਵਾਸੀ ਬੇਅੰਤ ਸਿੰਘ ਨਗਰ, ਧੋਬੀ ਮੁਹੱਲਾ, ਬਠਿੰਡਾ ਵਜੋਂ ਹੋਈ ਹੈ। ਇਹ ਹਾਦਸਾ ਫ਼ਿਰੋਜ਼ਪੁਰ-ਫ਼ਰੀਦਕੋਟ ਮੁੱਖ ਮਾਰਗ 'ਤੇ ਗੋਲੇਵਾਲਾ ਪੁਲਿਸ ਚੌਕੀ ਨੇੜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਸਵੇਰੇ ਜਦੋਂ ਮਾਂ-ਪੁੱਤ ਆਪਣੀ ਧੀ ਨੂੰ ਮਿਲਣ ਲਈ ਬਠਿੰਡਾ ਤੋਂ ਫ਼ਿਰੋਜ਼ਪੁਰ ਜਾ ਰਹੇ ਸਨ ਤਾਂ ਇੱਕ ਸੜਕ ਹਾਦਸੇ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।

ਇਹ ਵੀ ਪੜ੍ਹੋ: ਮੋਰੱਕੋ ਵਿੱਚ ਭੂਚਾਲ ਨੇ ਮਚਾਈ ਭਾਰੀ ਤਬਾਹੀ, 630 ਤੋਂ ਵੱਧ ਲੋਕਾਂ ਦੀ ਹੋਈ ਮੌਤ

ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਗੋਲੇਵਾਲਾ ਚੌਕੀ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ ਤਾਂ ਜੋ ਦੋਸ਼ੀ ਕਾਰ ਚਾਲਕ ਦਾ ਪਤਾ ਲਗਾਇਆ ਜਾ ਸਕੇ। ਹਾਲਾਂਕਿ ਜਿਸ ਥਾਂ 'ਤੇ ਇਹ ਹਾਦਸਾ ਵਾਪਰਿਆ, ਉਥੇ ਆਮ ਲੋਕਾਂ ਦੀ ਸਰਗਰਮੀ ਘੱਟ ਹੋਣ ਕਾਰਨ ਪੁਲਸ ਨੂੰ ਜਾਂਚ 'ਚ ਕੁਝ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Big Breaking: I.N.D.I.A ਗਠਜੋੜ 'ਚ ਪੈ ਗਿਆ ਪਾੜ! ਆਪ ਨੇ ਹਰਿਆਣਾ ਵਿਧਾਨਸਭਾ ਚੋਣਾਂ ਅਲੱਗ ਲੜਣ ਦਾ ਲਿਆ ਫੈਸਲਾ LIVE

10 Jun 2024 11:52 AM

Kangana Ranaut ‘ਤੇ ਵਰ੍ਹੇ Sarwan Singh Pandher , ਆਪਣੀ ਜ਼ਬਾਨ ਚੋਂ ਜ਼ਹਿਰ ਉਗਲਣਾ ਬੰਦ ਕਰੇ ਕੰਗਣਾ’ LIVE

10 Jun 2024 10:53 AM

Big Breaking: Ravneet Bittu ਮੰਤਰੀ ਅਹੁਦੇ ਲਈ ਪੱਕੇ, PM Modi ਨਾਲ ਵੀਡੀਓ ਆਈ ਸਾਹਮਣੇ

10 Jun 2024 10:43 AM

Big Breaking: Ravneet Bittu ਨੂੰ ਸੱਦ ਲਿਆ Delhi, Modi Cabinets ਚ ਸ਼ਾਮਿਲ ਹੋ ਸਕਦੇ ਨੇ, ਵੱਡੇ ਲੀਡਰਾਂ.......

10 Jun 2024 10:27 AM

Kangana Ranaut ਤੇ ਭੜਕਿਆ ਹਰਿੰਦਰ ਤਾਊ - 'ਥੱਪੜ ਦੀ ਗੂੰਜ Kangana ਪੂਰੀ ਜ਼ਿੰਦਗੀ ਕਦੇ ਨਹੀਂ ਭੁੱਲੇਗੀ' LIVE

10 Jun 2024 10:19 AM
Advertisement