ਢਹਿ-ਢੇਰੀ ਹੋਈ ਸੂਬੇ ਦੀ ਕਾਨੂੰਨ ਵਿਵਸਥਾ : ਭਗਵੰਤ ਮਾਨ
Published : Oct 9, 2019, 6:39 pm IST
Updated : Oct 9, 2019, 6:39 pm IST
SHARE ARTICLE
Bhagwant Mann
Bhagwant Mann

ਉਲਟਾ ਨਸ਼ਾ ਤਸਕਰਾਂ ਤੇ ਅਪਰਾਧੀਆਂ ਨੇ ਸਰਕਾਰ ਦਾ ਲੱਕ ਤੋੜਿਆ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸੂਬੇ ਦੀ ਕਾਨੂੰਨ ਵਿਵਸਥਾ 'ਤੇ ਗਹਿਰੀ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ, "ਸੂਬੇ 'ਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ। ਜੰਗਲਰਾਜ 'ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਦਮ ਤੋੜ ਚੁੱਕੀ ਹੈ। ਪਿਛਲੇ ਇਕ ਮਹੀਨੇ ਦੀਆਂ ਖ਼ਬਰਾਂ ਅਤੇ ਵਾਰਦਾਤਾਂ ਜ਼ੀਰੋ ਹੋਈ ਕਾਨੂੰਨ ਵਿਵਸਥਾ ਦੀ ਪ੍ਰਤੱਖ ਮਿਸਾਲ ਹੈ।"

DrugsDrugs

'ਆਪ' ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਇਕ ਮਹੀਨੇ ਦੌਰਾਨ ਹੀ ਪੁਲਿਸ ਟੀਮਾਂ 'ਤੇ ਨਸ਼ਾ ਤਸਕਰਾਂ ਵਲੋਂ ਹੋ ਰਹੇ ਵਾਰ-ਵਾਰ ਹਮਲੇ ਸਾਬਤ ਕਰਦੇ ਹਨ ਕਿ 4 ਹਫ਼ਤਿਆਂ 'ਚ ਨਸ਼ਿਆਂ ਅਤੇ ਨਸ਼ਾ ਤਸਕਰਾਂ ਦੇ ਲੱਕ ਤੋੜ ਦੇਣ ਦੀਆਂ ਸੌਂਹਾਂ ਖਾਣ ਵਾਲੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਉਲਟਾ ਡਰੱਗ ਮਾਫ਼ੀਆ ਅਤੇ ਹੋਰ ਅਪਰਾਧੀਆਂ ਨੇ ਲੱਕ ਤੋੜ ਕੇ ਰੱਖ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਗ੍ਰਹਿ ਮੰਤਰੀ ਵਜੋਂ ਵੀ ਪੂਰੀ ਤਰ੍ਹਾਂ 'ਫਲਾਪ' ਸਾਬਤ ਹੋਏ ਹਨ। ਭਗਵੰਤ ਮਾਨ ਨੇ ਮੰਗ ਕੀਤੀ ਕਿ ਇਤਿਹਾਸ ਦਾ 'ਸੁਪਰ ਫ਼ਲਾਪ' ਮੁੱਖ ਮੰਤਰੀ ਵਾਂਗ ਗ੍ਰਹਿ ਮੰਤਰੀ ਵਜੋਂ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਇਸ ਲਈ ਕੈਪਟਨ ਤੁਰੰਤ ਗੱਦੀ ਛੱਡਣ ਅਤੇ ਪੰਜਾਬ ਨੂੰ ਕਾਬਲ ਅਤੇ ਸੁਰੱਖਿਅਤ ਹੱਥਾਂ 'ਚ ਸੌਂਪਣ।

Captain Amarinder SinghCaptain Amarinder Singh

ਭਗਵੰਤ ਮਾਨ ਨੇ ਬਠਿੰਡਾ ਪੁਲਿਸ 'ਤੇ ਨਸ਼ਾ ਤਸਕਰਾਂ ਵੱਲੋਂ ਕੀਤੇ ਹਮਲੇ ਦੇ ਹਵਾਲੇ ਨਾਲ ਕਿਹਾ ਕਿ ਬੇਲੋੜੀ ਸਿਆਸੀ ਦਖ਼ਲਅੰਦਾਜ਼ੀ ਅਤੇ ਬਹੁਭਾਂਤੀ ਮਾਫ਼ੀਆ ਦੇ ਦਬਦਬੇ ਨੇ ਪੰਜਾਬ ਪੁਲਸ ਨੂੰ ਬੇਵੱਸ ਕਰ ਕੇ ਰੱਖ ਦਿੱਤਾ ਹੈ। ਅਜਨਾਲਾ ਦੇ ਪਿੰਡ 'ਚ ਪੁਲਿਸ ਦਾ ਸ਼ਰੇਆਮ ਕੁਟਾਪਾ, ਜੰਡਿਆਲਾ ਨੇੜੇ ਐਸ.ਟੀ.ਐਫ. ਦੇ ਜਵਾਨ ਦੀ ਸ਼ਰੇਆਮ ਹੱਤਿਆ, ਗੋਇੰਦਵਾਲ ਸਾਹਿਬ ਨੇੜੇ ਪੁਲਿਸ ਪਾਰਟੀ 'ਤੇ ਹਮਲਾ ਅਤੇ ਬਠਿੰਡਾ 'ਚ ਪਿਆਜ਼ਾਂ ਦੇ ਭਰੇ ਟਰੱਕ ਨੂੰ ਲੁੱਟਣ ਦੀ ਕੋਸ਼ਿਸ਼ 'ਚ ਡਰਾਈਵਰ ਦੇ ਕਤਲ ਵਰਗੀਆਂ ਅਣਗਿਣਤ ਘਟਨਾਵਾਂ ਨੇ ਬਾਦਲਾਂ ਦੇ ਮਾਫ਼ੀਆ ਰਾਜ 'ਚ ਹੋਏ ਛੇਹਰਟਾ ਕਾਂਡ ਨੂੰ ਫਿੱਕਾ ਪਾ ਦਿੱਤਾ ਹੈ। ਜਿੱਥੇ ਇਕ ਬਦਮਾਸ਼ ਅਕਾਲੀ ਆਗੂ ਨੇ ਇਕ ਪੁਲਿਸ ਇੰਸਪੈਕਟਰ ਦੀ ਹੱਤਿਆ ਕਰਨ ਉਪਰੰਤ ਮ੍ਰਿਤਕ ਦੀ ਛਾਤੀ 'ਤੇ ਪੈਰ ਰੱਖ ਕੇ ਆਪਣੇ ਤਤਕਾਲੀ ਮੰਤਰੀ ਅਤੇ ਅਕਾਲੀ ਆਕਾ ਦੇ ਨਾਮ 'ਤੇ ਜ਼ਿੰਦਾਬਾਦ ਦੇ ਨਾਅਰੇ ਲਗਾਏ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement