ਖੇਤੀ ਕਾਨੂੰਨ ਵਿਰੋਧੀ ਧਰਨੇ ਦੌਰਾਨ ਰੇਲਵੇ ਲਾਈਨ 'ਤੇ ਡਿੱਗਣ ਕਾਰਨ ਕਿਸਾਨ ਬੀਬੀ ਦੀ ਹੋਈ ਮੌਤ

By : GAGANDEEP

Published : Oct 9, 2020, 4:16 pm IST
Updated : Oct 9, 2020, 5:21 pm IST
SHARE ARTICLE
Tej kaur
Tej kaur

ਰੋਜ਼ਾਨਾ ਧਰਨੇ ਵਿਚ ਸ਼ਾਮਲ ਹੁੰਦੀ ਸੀ 80 ਸਾਲਾ ਤੇਜ ਕੌਰ

ਮੁਹਾਲੀ: ਪੰਜਾਬ ਵਿਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਬਿਲਾਂ ਦਾ ਜਮ ਕੇ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਇਨ੍ਹਾਂ ਬਿਲਾਂ ਨਾਲ ਪੰਜਾਬ ਦੇ ਕਿਸਾਨ ਦੀ ਹਾਲਤ ਬਹੁਤ ਹੀ ਮਾੜੀ ਹੋ ਜਾਵੇਗੀ।

Women protest against farm bills Women protest against farm bills

ਇਹਨਾਂ ਕਾਲੇ ਬਿੱਲਾਂ ਦੇ ਖਿਲਾਫ ਲਗਾਤਾਰ ਕਿਸਾਨਾਂ,ਮਜਦੂਰਾਂ ਤੇ ਪੰਜਾਬੀ ਕਲਾਕਾਰਾਂ ਦੁਆਰਾ ਧਰਨੇ ਤੇ ਰੋਸ ਪ੍ਰਦਰਸ਼ਨ ਜਾਰੀ ਕੀਤਾ ਜਾ ਰਿਹਾ ਹੈ। ਹੁਣ ਪਿੰਡ ਦੀਆਂ ਬੀਬੀਆਂ ਵੀ ਧਰਨੇ  ਵਿੱਚ ਜਾਣ ਲੱਗ ਪਈਆਂ ਹਨ।

Women protest against farm billsWomen protest against farm bills

ਪਿੰਡ ਦੀਆਂ ਬੀਬੀਆਂ ਵੱਲੋਂ ਵੀ ਕਿਸਾਨਾਂ ਦਾ ਵਧ ਚੜ੍ਹ ਕਿ ਸਮੱਰਥਨ ਕੀਤਾ ਜਾ ਰਿਹਾ ਹੈ। ਪਰ ਇਹਨਾਂ ਧਰਨਿਆਂ  ਦੇ ਵਿਚਕਾਰੋਂ ਇੱਕ ਗੱਲ ਨਿਕਲ ਕਿ ਸਾਹਮਣੇ ਆਈ ਹੈ।

Tej kaurTej kaur

ਬੁਢਲਾਡਾ ਵਿੱਚ ਇੱਕ ਬਜ਼ੁਰਗ ਔਰਤ ਦੀ ਰੇਲਵੇ ਲਾਈਨ ਉੱਤੇ ਮੌਤ ਹੋਣ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਤੇਜ ਕੌਰ ਜਿਹਨਾਂ ਦੀ ਉਮਰ 80 ਸਾਲ ਦੀ ਸੀ।  

ਪਿੰਡ ਵਰੇ ਤੋਂ  ਹਰ ਰੋਜ਼ ਕਿਸਾਨ ਧਰਨੇ ਵਿੱਚ ਪਿੰਡ ਦੀਆਂ ਔਰਤਾਂ ਨਾਲ ਸ਼ਾਮਲ ਹੁੰਦੀ ਸੀ।ਅੱਜ ਜਿਵੇਂ ਹੀ ਬਜ਼ੁਰਗ ਔਰਤ ਧਰਨਾ ਦੇਣ ਲਈ ਰੇਲਵੇ ਲਾਈਨ ਤੇ ਪੁੱਜੀ ਤਾਂ ਅਚਾਨਕ ਉਸ ਦਾ ਪੈਰ ਤਿਲਕ ਗਿਆ ਅਤੇ ਉਸਦਾ ਸਿਰ ਰੇਲਵੇ ਲਾਈਨ ਨਾਲ ਟਕਰਾਉਣ ਕਰਕੇ ਉਸ ਦੀ ਮੌਕੇ ਤੇ ਮੌਤ ਹੋ ਗਈ।

ਭਾਰਤੀ ਕਿਸਾਨ ਯੂਨੀਅਨ ਨੇ ਸਰਕਾਰ ਤੋਂ ਪਰਿਵਾਰ ਲਈ 10 ਲੱਖ ਰੁਪਏ ਆਰਥਿਕ ਮੱਦਦ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਅਪੀਲ ਕੀਤੀ ਹੈ।

ਉਨ੍ਹਾਂ ਨੇ ਕਿਹਾ ਜੇ ਕਰ ਪਰਿਵਾਰ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਉਨੀ ਦੇਰ ਔਰਤ ਦਾ ਨਾ ਤਾਂ ਪੋਸਟਮਾਰਟਮ ਕਰਵਾਉਣਗੇ ਅਤੇ ਨਾ ਹੀ ਉਸ ਦਾ ਅੰਤਿਮ ਸੰਸਕਾਰ ਕਰਨਗੇ ਕਿਉਂਕਿ ਇਹ ਮੌਤ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ, ਜਿਸ ਨੇ ਕਿਸਾਨਾਂ ਨੂੰ ਰੇਲਵੇ ਲਾਈਨ ਦੇ ਬੈਠਣ ਲਈ ਮਜਬੂਰ ਕੀਤਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM

ਸੁਣੋ ਨਸ਼ੇ ਨੂੰ ਲੈ ਕੇ ਕੀ ਬੋਲ ਗਏ ਅਨੰਦਪੁਰ ਸਾਹਿਬ ਦੇ ਲੋਕ ਕਹਿੰਦੇ, "ਚਿੱਟਾ ਸ਼ਰੇਆਮ ਵਿੱਕਦਾ ਹੈ"

20 May 2024 8:37 AM

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM

ਰੈਲੀ ਦੌਰਾਨ Karamjit Anmol ਕਰ ਗਏ ਵੱਡਾ ਦਾਅਵਾ Anmol ਦਾ ਸਾਥ ਦੇਣ ਲਈ ਪਹੁੰਚੇ ਵੱਡੇ ਪੰਜਾਬੀ ਕਲਾਕਾਰ.......

19 May 2024 4:26 PM
Advertisement