
ਵਿਆਹ ਦੇ ਸਮਾਗਮ ਵਿਚ ਗੈਂਗਸਟਰ ਮੋਨੂੰ ਅਤੇ ਸਾਥੀਆ ਨੇ ਰਾਈਫਲਾਂ ਰਾਹੀਂ ਫਾਇਰ ਕੱਢੇ ਗਏ ਹਨ।
ਅੰਮ੍ਰਿਤਸਰ- ਅੰਮ੍ਰਿਤਸਰ ਵਿੱਚ ਸ਼ਰੇਆਮ ਵਿਆਹ ਸਮਾਗਮ ਦੌਰਾਨ ਹਵਾਈ ਫਾਇਰਿੰਗ ਹੋਈ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੇ ਚਲਦੇ ਪੁਲਿਸ ਨੇ 10 ਲੋਕਾਂ ਉਤੇ ਮਾਮਲਾ ਦਰਜ ਕਰ ਲਿਆ ਹੈ। ਦੱਸ ਦੇਈਏ ਕਿ ਵਿਆਹ ਦੇ ਸਮਾਗਮ ਵਿਚ ਗੈਂਗਸਟਰ ਮੋਨੂੰ ਅਤੇ ਸਾਥੀਆ ਨੇ ਰਾਈਫਲਾਂ ਰਾਹੀਂ ਫਾਇਰ ਕੱਢੇ ਗਏ ਹਨ। ਇਸ ਘਟਨਾ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ। ਇਹ ਮਾਮਲਾ ਅਜਨਾਲਾ ਦੇ ਪਿੰਡ ਕੰਦੋਵਾਲਾ ਦਾ ਹੈ।
ਜਿਕਰਯੋਗ ਹੈ ਕਿ ਕੁਝ ਸਮੇਂ ਪਹਿਲਾ ਬਣਾਏ ਗਏ ਕਾਨੂੰਨਾਂ ਤਹਿਤ ਵਿਆਹ ਸਮਾਗਮਾਂ ਵਿਚ ਫਾਇਰਿੰਗ ਕਰਨ ਤੇ ਰੋਕ ਲਗਾਈ ਗਈ ਸੀ। ਪਰ ਇਸ ਵਿਆਹ ਸਮਾਗਮ 'ਚ ਹਵਾਈ ਫਾਇਰਿੰਗ ਕਰਕੇ ਕਾਨੂੰਨ ਦੀਆਂ ਸ਼ਰੇਆਮ ਧੱਜੀਆਂ ਉੱਡੀਆਂ।