ਸ਼੍ਰੋਮਣੀ ਕਮੇਟੀ ਦੀਆਂ ਇਮਾਰਤੀ ਕਮੇਟੀਆਂ ਵੱਲੋਂ ਗੁਰੂ ਕੀ ਗੋਲਕ ਤੇ ਡਾਕੇ ਮਾਰਨ ਦੀਆਂ ਮਸ਼ਕਾਂ ਤੇਜ਼
Published : Oct 9, 2020, 6:34 pm IST
Updated : Oct 9, 2020, 6:34 pm IST
SHARE ARTICLE
Bir Devinder Singh
Bir Devinder Singh

ਮਾਮਲਾ ਜਸਟਿਸ ਸਾਰੋਂ ਨੂੰ ਗੁਰਦੁਆਰਾ ਚੋਣ ਕਮਿਸ਼ਨਰ ਲਗਾਉਣ ਦਾ

ਪਟਿਆਲਾ : ਜਿਊਂ ਹੀ ਭਾਰਤ ਸਰਕਾਰ ਨੇ, ਹੱਦੋਂ ਵੱਧ ਲੰਬੇ ਸਮੇਂ ਤੋਂ ਲਮਕਦੀਆਂ ਅਤੇ ਅਨਿਸ਼ਚਿ ਦਸ਼ਾ ਵਿੱਚ ਪਈਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਂਣ ਲਈ ਜਸਟਿਸ ਸੁਰਿੰਦਰ ਸਿੰਘ ਸਾਰੋਂ ਦੀ ਗੁਰਦੁਆਰਾ ਚੋਂਣ ਕਮਿਸ਼ਨਰ ਦੇ ਤੌਰ ਤੇ ਨਿਯੁਕਤੀ ਦਾ ਐਲਾਨ ਕੀਤਾ ਹੈ, ਉਸ ਦੇ ਨਾਲ ਹੀ ਤੁਰੰਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੇ ਅਧਾਰਿਤ, ਇਮਾਰਤੀ ਕਮੇਟੀਆਂ ਅਤੇ ਕਾਰ ਸੇਵਾ ਵਾਲੇ ਬਾਬਿਆਂ ਨੇਂ  ਗੁਰਦੁਆਰਾ ਸਾਹਿਬਾਨ ਦੀਆਂ ਪੁਰਾਨੀਆਂ ਤੇ ਮਜ਼ਬੂਤ ਇਮਾਰਤਾ ਨੂੰ ਢਾਹ ਕੇ, ਨਵੀਆਂ ਉਸਾਰੀਆਂ ਕਰਨ ਲਈ ਮਸ਼ਕਾਂ ਤੇਜ਼ ਕਰ ਦਿੱਤੀਆਂ ਹਨ,

photoBir Devinder Singh 

ਜੋ ਕਿ ਸਰਾਸਰ ਗੁਰੂ ਘਰ ਦੀਆਂ ਗੋਲਕਾਂ ਉੱਤੇ ਜਾਂਦੀ ਵਾਰ ਦੇ ਡਾਕੇ ਮਾਰਨ  ਵਾਲੀ ਗੱਲ ਹੈ।ਜ਼ਿਕਰ ਯੋਗ ਹੈ ਕਿ ਬਾਦਲ ਦਲ ਦੇ ਕੁੱਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਤਾਂ ਸਾਰਾ ਕਾਰ-ਵਿਹਾਰ ਤੇ ਤੋਰੀ-ਫੁਲਕਾ ਹੀ, ਕਾਰ ਸੇਵਾ ਵਾਲੇ ਬਾਬਿਆਂ ਦੀ ਪੂੰਜੀ ਤੇ ਨਿਰਭਰ ਹੈ ਜੋ ਗੁਰਦੁਆਰਾ ਸਾਹਿਬਾਨ ਦੀਆਂ ਪੁਰਾਣੀਆਂ ਪੁਖਤਾ ਇਮਾਰਤਾਂ ਨੂੰ ਮਲੀਆ-ਮੇਟ ਕਰਕੇ ਨਵੀਂ ਉਸਾਰੀ ਦੀ ਸੇਵਾ ਲੈਣ  ਲਈ, ਇਨ੍ਹਾਂ ਭੁੱਖੜ ਤੇ ਲਾਲਚੀ ਮੈਂਬਰਾਂ ਨੂੰ ਅੰਦਰ-ਖਾਤੇ ਵੱਡੀਆਂ ਭੇਟਾਵਾਂ ਦੇ ਕੇ, ਕੋਈ ਨਾ ਲੋਈ ਉਸਾਰੀ ਦਾ ਕੰਮ, ਬਿਨਾਂ ਕਾਰਨ ਹੀ ਛੇੜੀਂ ਰੱਖਦੇ ਹਨ।

ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ (ਸਰਹੰਦ) ਵਿਖੇ ਚੰਗੀਆਂ-ਭਲੀਆਂ ਦਫ਼ਤਰੀ ਇਮਾਰਤਾਂ ਦੇ ਹੁੰਦੇ ਹੋਏ, ਗੁਰਦੁਆਰਾ ਸਾਹਿਬ ਤੋਂ ਦੂਰ ਇੱਕ ਹੋਰ ਨਵਾਂ ਪ੍ਰਬੰਧਕੀ ਕੰਪਲੈਕਸ ਉਸਾਰ ਲਿਆ ਹੈ। ਜਿੱਥੇ ਇਹ ਨਵਾਂ ਪ੍ਰਬੰਧਕੀ ਦਫ਼ਤਰ, ਸ਼ਰਧਾਲੂ ਸਿੱਖ ਸੰਗਤ ਦੀ ਦ੍ਰਿਸ਼ਟੀ ਤੋਂ ਮੁਕੰਮਲ ਤੌਰ ਤੇ ਓਝਲ ਹੈ ਉਸ ਦੇ ਨਾਲ ਹੀ ਇਸਦੀ ਉਸਾਰੀ ਵਿੱਚ ਵੀ ਅਨੇਕਾਂ ਹੀ ਖਾਮੀਆਂ ਹਨ। ਅਫ਼ਸੋਸ ਕਿ ਇਮਾਰਤੀ ਕਮੇਟੀ ਦੇ ਮੈਂਬਰਾਂ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੰਜਨੀਅਰਿੰਗ ਵਿੰਗ ਦੇ ਨਿਗਰਾਨਾਂ ਨੇ, ਇਸ  ਉਸਾਰੀ ਦੇ ਕੰਮ ਦੀ ਸਹੀ ਢੰਗ ਨਾਲ ਕੋਈ ਦੇਖ-ਰੇਖ ਨਹੀਂ ਕੀਤੀ।

ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ (ਸਰਹੰਦ) ਵਿਖੇ ਮਾਹਰਾਜਾ ਯਾਦਵਿੰਦਰ ਸਿੰਘ ਪਟਿਆਲਾ ਵੱਲੋਂ ਉਸਾਰੀ ਗਈ ਸ਼ਾਨਦਾਰ ਦਰਸ਼ਨੀ ਡਿਊਢੀ ਨੂੰ ਵੀ ਕਿਸੇ ਸਹੀ ਉਪਯੋਗ ਵਿੱਚ ਨਹੀਂ ਲਿਆਂਦਾ ਜਾ ਰਿਹਾ, ਉਸਦੇ ਵੀ ਸਾਰੇ ਕਮਰਿਆਂ ਨੂੰ ਲੰਬੇ ਸਮੇਂ ਤੋਂ ਤਾਲੇ ਜੜੇ ਹੋਏ ਹਨ। ਏਸੇ ਤਰ੍ਹਾਂ ਪ੍ਰਬੰਧਕੀ ਵਿੰਗ ਦੇ ਸਾਰੇ ਪੁਰਾਣੇ ਕਮਰਿਆਂ ਦੀ ਵੀ ਕਈ ਸਾਲ ਤੋਂ ਤਾਲਾਬੰਦੀ ਕੀਤੀ ਹੋਈ ਜੋ ਕਿਸੇ ਵੀ ਵਰਤੋਂ ਵਿੱਚ ਨਹੀਂ ਲਿਆਂਦੇ ਜਾ ਰਹੇ।

ਬੰਦਾ ਬਹਾਦਰ ਗੇਟ ਤੋਂ ਦਰਸ਼ਨੀ ਡਿਉਢੀ ਤੱਕ ਮਾਰਗ ਦੇ ਦੋਹਵੇਂ ਪਾਸੀਂ ਸ਼ਾਨਦਾਰ ਫੁੱਲ-ਬੂਟਿਆਂ ਤੇ ਹਰਿਆਵਲੇ ਘਾਹ ਦੀਆਂ ਪਾਰਕਾਂ ਸਨ ਉਨ੍ਹਾਂ ਨੂੰ ਵੀ ਬਰਬਾਦ ਕਰ ਦਿੱਤਾ ਗਿਆ ਹੈ। ਹੁਣ  ਗੁਰਦੁਆਰਾ ਸਾਹਿਬ ਦੇ ਪੁਰਾਣੇ ਦਫ਼ਤਰਾਂ ਨੂੰ ਢਾਹ ਕੇ ਓਥੇ ਪਾਰਕਾਂ ਬਣਾਉਂਣ ਦੀ ਤੁਗਲਕੀ ਯੋਜਨਾ, ਕੇਵਲ ਗੁਰੂ ਘਰ ਦੀਆਂ ਗੋਲਕਾਂ ਨੂੰ ਹਜ਼ਮ ਕਰਨ ਲਈ ਉਲੀਕੀ ਜਾ ਰਹੀ ਹੈ ਜਿਸ ਨੂੰ ਸਿੱਖ ਸੰਗਤਾਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੀਆਂ ਅਤੇ ਨਾ ਹੀ ਇਨ੍ਹਾਂ ਇਮਾਰਤਾਂ ਨੂੰ ਢਾਹ-ਢੇਰੀ ਕਰਨ ਦੀ ਸੰਗਤਾਂ ਵੱਲੋਂ ਆਗਿਆ ਹੀ ਦਿੱਤੀ ਜਾਵੇਗੀ।

ਹੁਣ ਜਦੋਂ ਜਸਟਿਸ ਸੁਰਿੰਦਰ ਸਿੰਘ ਸਾਰੋਂ ਦੇ ਮੁੱਖ ਗੁਰਦੁਆਰਾ ਚੋਂਣ ਕਮਿਸ਼ਨਰ ਨਿਯੁਕਤ ਹੋਣ ਨਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾ ਦੀ ਪਰਕਿਰਿਆ ਦਾ ਅਰੰਭ ਹੋ ਚੁੱਕਾ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੇ ਅਧਾਰਿਤ, ਸਾਰੀਆਂ ਇਮਾਰਤੀ ਕਮੇਟੀਆਂ ਫੌਰੀ ਤੌਰ ਤੇ ਭੰਗ ਕਰ ਦੇਣੀਆਂ ਚਾਹੀਦੀਆਂ ਹਨ ਅਤੇ ਗੁਰਦੁਆਰਾ ਸਾਹਿਬਾਨ ਦੀ ਇਮਾਰਤ ਉਸਾਰੀ ਦੀ ਕਿਸੇ ਵੀ ਨਵੀਂ ਤਜਵੀਜ਼ ਜਾਂ ਉਸਦੀ ਵਿਉਂਤ ਬਣਾਉਣ ਦੀ ਯੋਜਨਾ ਨੂੰ, ਇਨ੍ਹਾਂ ਮੈਂਬਰਾਂ ਦੇ ਭ੍ਰਿਸ਼ਟ ਅਕਸ ਤੋਂ ਹਰ ਹੀਲੇ ਦੂਰ ਰੱਖਣਾਂ ਚਾਹੀਦਾ ਹੈ। 

ਹੁਣ ਜਦੋਂ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਿਰ ਤੇ ਹਨ ਤਾਂ ਇਮਾਰਤ ਉਸਾਰੀ ਦੀ ਸਾਰੀ ਨਵੀਂ ਵਿਉਂਤ ਬੰਦੀ, ਨਵੀਂ ਚੁਣੀ ਜਾਣ ਵਾਲੀ ਕਮੇਟੀ ਤੇ ਹੀ ਛੱਢ ਦੇਣੀ ਬਣਦੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਤੁਰੰਤ ਦਖਲ ਦੇ ਕੇ ਇਹ ਜਾਂਦੀ ਵਾਰ ਦੀ 'ਅਬਦਾਲੀ ਲੁੱਟ' ਤੋਂ ਗੁਰੂ ਕੀਆਂ ਗੋਲਕਾਂ ਨੂੰ ਬਚਾਉਂਣਾ ਚਾਹੀਦਾ ਹੈ।  

ਬੀਰ ਦਵਿੰਦਰ ਸਿੰਘ
ਸਾਬਕਾ ਡਿਪਟੀ ਸਪੀਕਰ
ਪੰਜਾਬ ਵਿਧਾਨ ਸਭਾ
ਸੰਪਰਕ 9814033362

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement