ਪੰਜਾਬ ਅੰਦਰ ਕਿਸੇ ਵੇਲੇ ਵੀ ਛਾ ਸਕਦਾ ਹੈ ਹਨੇਰਾ
Published : Oct 9, 2020, 1:55 am IST
Updated : Oct 9, 2020, 1:55 am IST
SHARE ARTICLE
image
image

ਪੰਜਾਬ ਅੰਦਰ ਕਿਸੇ ਵੇਲੇ ਵੀ ਛਾ ਸਕਦਾ ਹੈ ਹਨੇਰਾ

ਪੰਜਾਬ ਦੇ ਸਰਕਾਰੀ ਦੇ ਨਿਜੀ ਤਾਪ ਬਿਜਲੀ ਘਰਾਂ ਦਾ ਕੋਲਾ ਭੰਡਾਰ ਖ਼ਤਮ ਹੋਣ ਕੰਢੇ
 

ਪਟਿਆਲਾ, 8 ਅਕਤੂਬਰ (ਜਸਪਾਲ ਸਿੰਘ ਢਿੱਲੋਂ) : ਪੰਜਾਬ ਅੰਦਰ ਚੱਲ ਰਹੇ ਕਿਸਾਨੀ ਸੰਘਰਸ਼ ਨੇ ਰਾਜ ਦੇ ਸਰਕਾਰੀ ਤੇ ਨਿਜੀ ਤਾਪ ਬਿਜਲੀ ਘਰਾਂ ਲਈ ਨਵੀਂ ਮੁਸੀਬਤ ਪੈਦਾ ਕਰ ਦਿਤੀ ਹੈ, ਕਿਉਂਕਿ ਇਨ੍ਹਾਂ ਤਾਪ ਬਿਜਲੀ ਘਰਾਂ ਕੋਲ ਸੀਮਤ ਕੋਲਾ ਭੰਡਾਰ ਹੈ। ਜੇ ਕਿਸਾਨੀ ਸੰਘਰਸ਼ ਹੋਰ ਲੰਮਾ ਚੱਲ ਜਾਂਦਾ ਹੈ ਤਾਂ ਪੰਜਾਬ ਤੇ ਪੰਜੇ ਤਾਪ ਬਿਜਲੀ ਘਰ ਕੋਲੇ ਕਾਰਨ ਬਿਜਲੀ ਪੈਦਾ ਨਹੀਂ ਕਰ ਸਕਣਗੇ। ਪੰਜਾਬ ਦੇ ਕਈ ਤਾਪ ਬਿਜਲੀ ਘਰਾਂ ਕੋਲ ਤਿੰਨ ਤੋਂ ਚਾਰ ਦਿਨਾਂ ਦਾ ਕੋਲਾ ਰਹਿ ਗਿਆ ਹੈ, ਜਦੋਂ ਕਿ ਗੋਇੰਦਵਾਲ ਸਾਹਿਬ ਦਾ ਨਿੱਜੀ ਤਾਪ ਬਿਜਲੀ ਘਰ ਅੱਜ ਰਾਤ ਨੂੰ ਬੰਦ ਹੋ ਜਾਵੇਗਾ।
ਜੇਕਰ ਸਾਰੇ ਹੀ ਤਾਪ ਬਿਜਲੀ ਘਰਾਂ ਦੀ ਸਥਿਤੀ ਦੇਖੀ ਜਾਵੇ ਤਾਂ ਸਰਕਾਰੀ ਖੇਤਰ ਦੇ ਤਾਪ ਬਿਜਲੀ ਘਰ ਜਿਨ੍ਹਾਂ 'ਚ ਗੁਰੂ ਗੋਬਿੰਦ ਸਾਹਿਬ ਤਾਪ ਬਿਜਲੀ ਘਰ ਰੋਪੜ ਕੋਲ ਇਸ ਵੇਲੇ 85619 ਮੀਟਰਕ ਟਨ ਕੋਲਾ ਬਚਿਆ ਹੈ, ਜਿਸ ਨਾਲ ਇਹ ਤਾਪ ਬਿਜਲੀ ਘਰ ਵੱਧ ਤੋਂ ਵੱਧ ਸਵਾ 6 ਦਿਨ ਹੀ ਚੱਲ ਸਕਦਾ ਹੈ। ਇਸੇ ਤਰ੍ਹਾਂ ਲਹਿਰਾ ਮੁਹੱਬਤ ਤਾਪ ਬਿਜਲੀ ਘਰ ਕੋਲ 69143 ਮੀਟਰਕ ਟਨ ਕੋਲਾ ਹੈ ਜੋ ਇਸ ਤਾਪ ਬਿਜਲੀ ਘਰ ਨੂੰ ਸਵਾ ਚਾਰ ਦਿਨ ਲਈ ਕਾਫੀ ਹੈ।  ਇਸੇ ਤਰ੍ਹਾਂ ਜੇ ਨਿੱਜੀ ਤਾਪ ਬਿਜਲੀ ਘਰਾਂ ਦੀ ਕੋਲਾ ਭੰਡਾਰ ਦੀ ਸਥਿਤੀ ਦੇਖੀ ਜਾਵੇ ਤਾਂ ਤਲਵੰਡੀ ਸਾਬੋ ਤਾਪ ਬਿਜਲੀ ਘਰ ਕੋਲ ਇਸ ਵੇਲ 107820 ਮੀਟਰਕ ਟਨ ਕੋਲਾ ਹੈ ਜਿਸ ਨਾਲ ਇਹ ਤਾਪ ਬਿਜਲੀ ਘਰ ਸਿਰਫ 3.19 ਦਿਨ ਅਤੇ ਰਾਜਪੁਰਾ ਦਾ ਨਲਾਸ ਤਾਪ ਬਿਜਲੀ ਘਰ ਜਿਸ ਕੋਲ 115391 ਮੀਟਰਕ ਟਨ ਕੋਲਾ ਭੰਡਾਰ ਹੈ ਜੋ ਸਾਢੇ 6 ਦਿਨਾਂ ਲਈ ਤਾਪ ਬਿਜਲੀ ਘਰ ਨੂੰ ਚਲਾਉਣ ਲਈ ਕਾਫੀ ਹੈ ਅਤੇ ਗੋਇੰਦਵਾਲ ਸਾਹਿਬ ਤਾਪ ਬਿਜਲੀ ਘਰ ਕੋਲ ਸਿਰਫ 6216 ਮੀਟਕਰ ਟਨ ਕੋਲ ਅੱਜ ਰਾਤ ਤਕ ਹੈ। ਭਲਕੇ ਤੋਂ ਇਹ ਤਾਪ ਬਿਜਲੀ ਘਰ ਦਾ ਬਿਜਲੀ ਉਤਪਾਦਨ ਠੱਪ ਹੋ ਜਾਵੇਗਾ। ਇਥੇ ਦਸਣਯੋਗ ਹੈ ਕਿ ਇਸ ਵੇਲੇ ਤਾਪ ਬਿਜਲੀ ਘਰਾਂ ਦਾ ਨਾਜ਼ੁਕ ਸਥਿਤੀ ਵਾਲਾ ਕੋਲਾ ਵੀ ਵਰਤਿਆ ਜਾ ਰਿਹਾ ਹੈ।
ਪ੍ਰਾਪਤ ਜਾਣਕਰੀ ਮੁਤਾਬਕ ਸਬੰਧਤ ਅਧਿਕਾਰੀਆਂ ਨੇ ਰਾਜ ਸਰਕਾਰ ਨੂੰ ਜਾਣੂ ਕਰਵਾ ਦਿਤਾ ਹੈ ਕਿ ਪੰਜਾਬ ਅੰਦਰ ਕਿਸੇ ਵੇਲੇ ਵੀ ਹਨੇਰਾ ਛਾ ਸਕਦਾ ਹੈ ਕਿਉਂਕਿ ਕਿਸਾਨਾਂ ਨੇ ਸੰਘਰਸ਼ ਇਕ ਹਫ਼ਤਾ ਹੋਰ ਅੱਗੇ ਵਧਾ ਦਿਤਾ ਹੈ। ਇਸ ਸਬੰਧੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨ ਜਥੇਬੰਦੀਆਂ ਨਾਲ ਗੱਲ ਕਰੇ। ਗ਼ੌਰਤਲਬ ਹੈ ਕਿ ਅਗਲੇ ਦਿਨਾਂ 'ਚ ਜੇ ਰੇਲ ਆਵਾਜਾਈ ਬਹਾਲ ਨਾ ਹੋਈ ਤਾਂ ਪੰਜਾਬ ਨੂੰ ਕਣਕ ਦੀ ਬਿਜਾਈ ਲਈ ਵੱਡੇ ਖਾਦ ਸੰਕਟ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।

imageimage

SHARE ARTICLE

ਏਜੰਸੀ

Advertisement

Bikram Majithia Case Update : ਮਜੀਠੀਆ ਮਾਮਲੇ 'ਚ ਹਾਈਕੋਰਟ ਤੋਂ ਵੱਡਾ ਅਪਡੇਟ, ਦੇਖੋ ਕੀ ਹੋਇਆ ਫੈਸਲਾ| High court

04 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 04/07/2025

04 Jul 2025 12:18 PM

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM
Advertisement