
ਨਾਜ਼ਾਇਜ਼ ਮਾਈਨਿੰਗ ਕਰਨ ਲਈ ਕੁੱਟਮਾਰ ਦੀ ਵੀ ਦਿੱਤੀ ਜਾ ਰਹੀ ਏ ਧਮਕੀ
ਫਿਰੋਜ਼ਪੁਰ - ਪੰਜਾਬ 'ਚ ਨਜ਼ਾਇਜ਼ ਮਾਈਨਿੰਗ ਦੇ ਕੇਸ ਤਾਂ ਆਮ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਹੁਣ ਤਰਨਤਾਰਨ ਤੇ ਫਿਰੋਜ਼ਪੁਰ ਦੀ ਹੱਦ 'ਤੇ ਹੋ ਰਹੀ ਨਾਜ਼ਾਇਜ਼ ਮਾਈਨਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਇੱਤੋਂ ਦੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਿ ਜਦੋਂ ਵੀ ਉਹ ਮਾਈਨਿੰਗ ਦੇ ਮੁਲਾਜ਼ਮਾਂ ਨੂੰ ਮਾਈਨਿੰਗ ਕਰ ਤੋਂ ਰੋਕਦੇ ਹਨ ਤਾਂ ਮੁਲਾਜ਼ਮ ਕਹਿ ਦਿੰਦੇ ਨੇ ਕਿ ਸਾਡੀ ਸਰਕਾਰ ਤੱਕ ਪਹੁੰਚ ਹੈ ਤੁਸੀਂ ਸਾਨੂੰ ਰੋਕ ਨਹੀਂ ਸਕਦੇ।
Illegal Mining
ਅਸੀਂ ਚਾਹੇ ਜ਼ਾਇਜ਼ ਮਾਈਨਿੰਗ ਕਰੀਏ ਜਾਂ ਨਾਜ਼ਾਇਜ਼ ਸਾਨੂੰ ਇਸ ਪਿੰਡ ਵਿਚ ਕੋਈ ਵੀ ਨਹੀਂ ਰੋਕ ਸਕਦਾ। ਪਿੰਡ ਦੇ ਇਕ ਵਿਅਕਤੀ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਠੇਕੇਦਾਰ ਪਾਸ ਹੋਈ ਸਰਕਾਰੀ ਖੱਡ ਵਿੱਚੋਂ ਰੇਤ ਨਾ ਕੱਢ ਕੇ ਆਪਣੀ ਅਲੱਗ ਖੱਡ ਪੁੱਟ ਕੇ ਉਸ ਵਿਚੋਂ ਨਾਜਾਇਜ਼ ਮਾਈਨਿੰਗ ਕਰ ਰਹੇ ਹਨ ਅਤੇ ਜਦੋਂ ਕੋਈ ਪਿੰਡ ਵਾਲਾ ਉਹਨਾਂ ਨੂੰ ਇਹ ਸਭ ਕਰਨ ਤੋਂ ਰੋਕਦਾ ਹੈ ਤਾਂ ਉਹ ਸਰਕਾਰ ਦਾ ਡਰਾਵਾ ਦਿੰਦੇ ਹਨ।
Punjab Illegal Mining
ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਪਿਛਲੇ 3 ਮਹੀਨਿਆਂ ਤੋਂ ਰੇਤ ਦੀ ਮਾਈਨਿੰਗ ਬੰਦ ਕੀਤੀ ਗਈ ਸੀ ਤੇ ਹੁਣ 10ਵੇਂ ਮਹੀਨੇ ਇਸ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਤੇ ਉਦੋਂ ਵੀ ਠੇਕੇਦਾਰਾਂ ਨੇ ਨਾਜ਼ਾਇਜ਼ ਮਾਈਨਿੰਗ ਸ਼ੁਰੂ ਕਰ ਦਿੱਤੀ। ਸੁਖਵਿੰਦਰ ਸਿੰਘ ਨੇ ਕਿਹਾ ਕਿ ਰੇਤੇ ਦੀ ਲੋੜ ਪੈਣ 'ਤੇ ਪਰਚੀ ਉਹਨਾਂ ਦੇ ਨਾਮ 'ਤੇ ਬਣਦੀ ਹੈ ਪਰ ਉਸ ਦਾ ਪੈਸਾ ਸਾਨੂੰ ਨਹੀਂ ਦਿੱਤਾ ਜਾਂਦਾ ਸਾਰਾ ਪੈਸਾ ਠੇਕੇਦਾਰ ਲੈ ਜਾਂਦੇ ਹਨ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਠੇਕੇਦਾਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਫਿਰੋਜ਼ਪੁਰ ਜ਼ਿਲ੍ਹੇ ਦਾ 9 ਕਰੋੜ ਕੈਪਟਨ ਅਮਰਿੰਦਰ ਸਿੰਘ ਨੂੰ ਭਰਿਆ ਹੋਇਆ ਹੈ।
Illegal Mining
ਪਰ ਸਾਡੇ ਨਾਲ ਜਬਰਦਸਤੀ ਕਰ ਕੇ ਇਹ ਨਾਜ਼ਾਇਜ਼ ਮਾਈਨਿੰਗ ਕਰ ਕੇ ਚਲੇ ਜਾਂਦੇ ਹਨ। ਉਹਨਾਂ ਦੱਸਿਆ ਕਿ ਜੇ ਉਹ ਠੇਕੇਦਾਰਾਂ ਨੂੰ ਰੋਕਦੇ ਹਨ ਤਾਂ ਉਹ ਪੁਲਿਸ ਦਾ ਅਤੇ ਕੁੱਟਮਾਰ ਕਰਨ ਦਾ ਡਰਾਵਾਂ ਦਿੰਦੇ ਹਨ। ਇਕ ਹੋਰ ਵਿਅਕਤੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਖੱਡਾ ਪਾਸ ਕਰਾਉਣ ਲਈ 9 ਸਾਲ ਲੱਗ ਗਏ ਤੇ ਹੁਣ ਕਿਤੇ ਜਾ ਕੇ ਖੱਡਾ ਪਾਸ ਹੋਇਆ ਹੈ ਤੇ ਜਦੋਂ ਖੱਡਾ ਪਾਸ ਹੋ ਗਿਆ ਤਾਂ ਠੇਕੇਦਾਰ ਨਾਜ਼ਾਇਜ਼ ਮਾਈਨਿੰਗ ਕਰਨ ਲੱਗ ਗਏ। ਨੌਜਵਾਨ ਨੇ ਇਲਜ਼ਾਮ ਲਗਾਇਆ ਕਿ ਸਰਕਾਰ ਵੀ ਉਹਨਾਂ ਦੀ ਕੋਈ ਗੱਲ ਨਹੀਂ ਸੁਣਦੀ।