ਹਮੀਰਗੜ੍ਹ ਵਿਖੇ ਨੌਜਵਾਨ ਨੇ ਤਿੰਨ ਮਾਸੂਮ ਬੱਚਿਆਂ ਨੂੰ ਮਾਰ ਕੇ, ਆਪ ਵੀ ਕੀਤੀ ਖ਼ੁਦਕੁਸ਼ੀ
Published : Oct 9, 2020, 1:51 am IST
Updated : Oct 9, 2020, 1:51 am IST
SHARE ARTICLE
image
image

ਹਮੀਰਗੜ੍ਹ ਵਿਖੇ ਨੌਜਵਾਨ ਨੇ ਤਿੰਨ ਮਾਸੂਮ ਬੱਚਿਆਂ ਨੂੰ ਮਾਰ ਕੇ, ਆਪ ਵੀ ਕੀਤੀ ਖ਼ੁਦਕੁਸ਼ੀ

ਹਮੀਰਗੜ੍ਹ ਵਿਖੇ ਨੌਜਵਾਨ ਨੇ ਤਿੰਨ ਮਾਸੂਮ ਬੱਚਿਆਂ ਨੂੰ ਮਾਰ ਕੇ, ਆਪ ਵੀ ਕੀਤੀ ਖ਼ੁਦਕੁਸ਼ੀ
ਭਾਈ ਰੂਪਾ, 8 ਅਕਤੂਬਰ (ਰਾਜਿੰਦਰ ਸਿੰਘ ਮਰਾਹੜ) : ਨੇੜਲੇ ਪਿੰਡ ਹਮੀਰਗੜ੍ਹ ਵਿਚ ਇਕ ਨੌਜਵਾਨ ਵਲੋਂ ਅਪਣੀ ਪਤਨੀ ਦੇ ਵਿਛੋੜੇ ਦੇ ਗ਼ਮ ਕਾਰਨ ਬੀਤੀ ਰਾਤ ਘਰ ਵਿਚ ਹੀ ਅਪਣੇ ਤਿੰਨ ਮਾਸੂਮ ਬੱਚਿਆਂ ਨੂੰ ਫਾਹੇ ਲਗਾਉਣ ਉਪਰੰਤ ਆਪ ਵੀ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੀ ਘਟਨਾ ਸਾਹਮਣੇ ਆਈ ਹੈ। ਇਸ ਦਰਦਨਾਕ ਘਟਨਾ ਕਾਰਨ ਪਿੰਡ ਹਮੀਰਗੜ੍ਹ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਬੀਤੀ ਰਾਤ ਵਾਪਰੀ ਦਿਲ ਹਿਲਾ ਦੇਣ ਵਾਲੀ ਇਸ ਘਟਨਾ ਦਾ ਪਿੰਡ ਵਾਸੀਆਂ ਨੂੰ ਅੱਜ ਸਵੇਰ ਸਮੇਂ ਹੀ ਪਤਾ ਲੱਗਾ। ਮ੍ਰਿਤਕਾਂ ਵਿਚ ਬੇਅੰਤ ਸਿੰਘ (35), ਪ੍ਰਭਜੋਤ ਸਿੰਘ (5) ਖ਼ੁਸ਼ਪ੍ਰੀਤ ਕੌਰ (3) ਅਤੇ ਸੁਖਪ੍ਰੀਤ ਕੌਰ (1) ਸ਼ਾਮਲ ਹਨ। ਥਾਣਾ ਭਗਤਾ ਭਾਈ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਫੂਲ ਜਸਵੀਰ ਸਿੰਘ ਨੇ ਮੌਕੇ 'ਤੇ
ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਪ੍ਰਾਪਤ ਵੇਰਵਿਆਂ ਮੁਤਾਬਕ ਨੌਜਵਾਨ ਬੇਅੰਤ ਸਿੰਘ ਜੱਟ ਸਿੱਖ ਪਰਵਾਰ ਨਾਲ ਸਬੰਧਤ ਸੀ ਅਤੇ ਮੋਟਰਸਾਈਕਲ ਰਿਕਸ਼ਾ ਚਲਾ ਕੇ ਅਪਣੇ ਪਰਵਾਰ ਦਾ ਪਾਲਣ-ਪੋਸਣ ਕਰਦਾ ਸੀ। ਉਸ ਦੀ ਪਤਨੀ ਲਵਪ੍ਰੀਤ ਕੌਰ ਦੀ ਲਗਭਗ ਦੋ ਮਹੀਨੇ ਪਹਿਲਾਂ ਕੈਂਸਰ ਕਾਰਨ ਮੌਤ ਹੋ ਗਈ ਸੀ ਅਤੇ ਇਸ ਸਮੇਂ ਉਹ ਅਪਣੇ ਮਾਸੂਮ ਬੱਚਿਆਂ ਦੀ ਖ਼ੁਦ ਹੀ ਸਾਂਭ-ਸੰਭਾਲ ਕਰ ਰਿਹਾ ਸੀ। ਜਾਣਕਾਰੀ ਮੁਤਾਬਕ ਬੇਅੰਤ ਸਿੰਘ ਅਪਣੀ ਪਤਨੀ ਦੀ ਮੌਤ ਤੋਂ ਬਾਅਦ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਚੱਲ ਰਿਹਾ ਸੀ। ਘਟਨਾ ਸਥਾਨ ਤੋਂ ਮ੍ਰਿਤਕ ਨੌਜਵਾਨ ਵਲੋਂ ਅਪਣੀ ਪਤਨੀ ਦੇ ਵਿਛੋੜੇ ਸਬੰਧੀ ਦਰਦ ਭਰਿਆ ਖ਼ੁਦਕੁਸ਼ੀ ਨੋਟ ਵੀ ਮਿਲਿਆ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਬੱਚਿਆਂ ਦੇ ਪਾਲਣ ਪੋਸ਼ਣ ਨੇ ਉਸ ਨੂੰ ਅੰਦਰੋਂ ਬੁਰੀ ਤਰ੍ਹਾਂ ਝੰਜੋੜ ਦਿਤਾ ਸੀ।
ਖ਼ੁਦਕਸ਼ੀ ਨੋਟ 'ਚ ਬੇਅੰਤ ਸਿੰਘ ਨੇ ਅਪਣੀ ਪਤਨੀ ਨਾਲ ਬੇਹੱਦ ਪਿਆਰ ਦਾ ਇਜ਼ਹਾਰ ਕਰਦਿਆਂ ਉਸ ਦੇ ਚਲੇ ਜਾਣ ਦਾ ਗ਼ਮ ਵੀ ਬਿਆਨ ਕੀਤਾ ਹੈ। ਉਸ ਨੇ ਅਪਣੇ ਰਿਸ਼ਤੇਦਾਰਾਂ 'ਤੇ ਵੀ ਗਿਲਾ ਜਤਾਇਆ ਹੈ ਕਿ ਉਨ੍ਹਾਂ ਨੇ ਵੀ ਉਸ ਦੀ ਬਾਂਹ ਨਾ ਫੜੀ। ਡੀਐਸਪੀ ਫੂਲ ਜਸਵੀਰ ਸਿੰਘ ਦਾ ਕਹਿਣਾ ਸੀ ਕਿ ਮਾਮਲਾ ਖ਼ੁਦਕੁਸ਼ੀ ਦਾ ਲੱਗ ਰਿਹਾ ਹੈ ਪਰ ਫਿਰ ਵੀ ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਕੈਪਸਨ : ਮ੍ਰਿਤਕ ਬੇਅੰਤ ਸਿੰਘ ਅਤੇ ਬੱਚਿਆਂ ਦੀ ਫੋਟੋ।  
8-2ਬੀ  imageimage

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement