
ਅੱਜ ਕੀਤਾ ਗਿਆ ਅੰਤਿਮ ਸਸਕਾਰ
ਖਡੂਰ ਸਾਹਿਬ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਵ. ਮਾਸਟਰ ਜਗੀਰ ਸਿੰਘ ਖਹਿਰਾ ਦੀ ਪਤਨੀ ਪੂਰਨ ਕੌਰ ਖਹਿਰਾ ਦਾ ਦੇਹਾਂਤ ਹੋਣ ਦੀ ਖ਼ਬਰ ਮਿਲੀ ਹੈ। ਦਰਅਸਲ ਬੀਤੀ ਸ਼ਾਮ ਸਾਬਕਾ ਚੇਅਰਮੈਨ ਪ੍ਰਤਾਪ ਸਿੰਘ ਖਹਿਰਾ, ਰਸ਼ਪਾਲ ਸਿੰਘ ਖਹਿਰਾ ਸਾਬਕਾ ਬੀਪੀਈਓ ਅਤੇ ਗੁਰਦੇਵ ਸਿੰਘ ਬਿੱਟੂ ਡ਼ਾਇਰੈਕਟਰ ਪੰਜਾਬ ਖਾਦੀ ਬੋਰਡ ਅਤੇ ਗ੍ਰਾਮ ਉਦਯੋਗ ਬੋਰਡ ਚੰਡੀਗੜ੍ਹ ਦੇ ਮਾਤਾ ਇਸ ਸੰਸਾਰ ਨੂੰ ਸਦੀਵੀ ਵਿਛੋੜਾ ਦੇ ਗਏ ਹਨ।
ਪੂਰਨ ਕੌਰ ਖਹਿਰਾ ਦੀ ਉਮਰ 83 ਸਾਲ ਸੀ। ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਇਲਾਕੇ ਦੇ ਕਈ ਨੇਤਾਵਾਂ ਨੇ ਹਾਜ਼ਰੀ ਭਰੀ ਅਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।