ਅਜੇ ਦੇਵਗਨ ਨੂੰ ਡੂੰਘਾ ਸਦਮਾ, ਭਰਾ ਦਾ ਦੇਹਾਂਤ, ਅਦਾਕਾਰ ਨੇ ਸਾਂਝੀ ਕੀਤੀ ਭਾਵੁਕ ਪੋਸਟ
Published : Oct 6, 2020, 5:04 pm IST
Updated : Oct 6, 2020, 5:04 pm IST
SHARE ARTICLE
Ajay Devgn's brother Anil Devgan passes away
Ajay Devgn's brother Anil Devgan passes away

ਅਨਿਲ ਦੇਵਗਨ ਦੀ ਮੌਤ ਬਾਲੀਵੁੱਡ ਜਗਤ ਲਈ ਵੱਡਾ ਝਟਕਾ

ਮੁੰਬਈ:  ਬਾਲੀਵੁੱਡ ਅਦਾਕਾਰ ਅਜੇ ਦੇਵਗਨ ਦੇ ਭਰਾ ਅਨਿਲ ਦੇਵਗਨ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਇਸ ਖ਼ਬਰ ਦੀ ਪੁਸ਼ਟੀ ਖੁਦ ਅਜੇ ਦੇਵਗਨ ਨੇ ਕੀਤੀ ਹੈ। ਅਜੇ ਦੇਵਗਨ ਨੇ ਸੋਸ਼ਲ ਮੀਡੀਆ ਜ਼ਰੀਏ ਅਪਣੇ ਭਰਾ ਅਨਿਲ ਦੇਵਗਨ ਦੀ ਤਸਵੀਰ ਨੂੰ ਸਾਂਝੀ ਕਰਦਿਆਂ ਇਕ ਭਾਵੁਕ ਮੈਸੇਜ ਲਿਖਿਆ। ਹਾਲਾਂਕਿ ਇਸ ਪੋਸਟ ਵਿਚ ਅਦਾਕਾਰ ਨੇ ਅਪਣੇ ਭਰਾ ਦੀ ਮੌਤ ਦੇ ਕਾਰਨ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ।

Ajay Devgn's brother Anil Devgan passes awayAjay Devgn's brother Anil Devgan passes away

ਅਜੇ ਦੇਵਗਨ ਦੇ ਭਰਾ ਦੀ ਮੌਤ ਤੋਂ ਬਾਅਦ ਬਾਲੀਵੁੱਡ ਵਿਚ ਸੋਗ ਦੀ ਲਹਿਰ ਹੈ। ਅਜੇ ਦੇਵਗਨ ਨੇ ਅਪਣੇ ਅਧਿਕਾਰਤ ਫੇਸਬੁੱਕ ਅਤੇ ਟਵਿਟਰ ਅਕਾਊਂਟ ‘ਤੇ ਅਪਣੇ ਭਰਾ ਅਨਿਲ ਦੇਵਗਨ ਦੀ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ, ‘ਬੀਤੀ ਰਾਤ ਮੈਂ ਅਪਣੇ ਭਰਾ ਨੂੰ ਖੋ ਦਿੱਤਾ। ਉਹਨਾਂ ਦੀ ਅਚਾਨਕ ਮੌਤ ਸਾਡੇ ਪਰਿਵਾਰ ਨੂੰ ਤੋੜ ਰੱਖਣ ਵਾਲੀ ਹੈ। ADFF ਅਤੇ ਮੈਂ ਉਹਨਾਂ ਨੂੰ ਬਹੁਤ ਯਾਦ ਕਰਾਂਗੇ। ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਨਾ’।

PostPost

ਇਸ ਤੋਂ ਅੱਗੇ ਅਜੇ ਦੇਵਗਨ ਨੇ ਲਿਖਿਆ, ‘ਇਸ ਮਹਾਂਮਾਰੀ ਕਾਰਨ ਅਸੀਂ ਸ਼ੌਕ ਸਭਾ ਨਹੀਂ ਰੱਖ ਸਕਾਂਗੇ’। ਅਜੇ ਦੇਵਗਨ ਦੀ ਇਸ ਪੋਸਟ ‘ਤੇ ਹਰ ਕੋਈ ਦੁੱਖ ਜ਼ਾਹਿਰ ਕਰ ਰਿਹਾ ਹੈ। ਆਮ ਲੋਕਾਂ ਤੋਂ ਇਲਾਵਾ ਬਾਲੀਵੁੱਡ ਸਿਤਾਰੇ ਵੀ ਅਨਿਲ ਦੇਵਗਨ ਦੇ ਦੇਹਾਂਤ ‘ਤੇ ਦੁੱਖ ਜ਼ਾਹਿਰ ਕਰ ਰਹੇ ਹਨ।

Ajay Devgn's brother Anil Devgan passes awayAjay Devgn's brother Anil Devgan passes away

ਅਨਿਲ ਦੇਵਗਨ ਦੀ ਮੌਤ ਬਾਲੀਵੁੱਡ ਜਗਤ ਲਈ ਇਕ ਵੱਡਾ ਝਟਕਾ ਹੈ। ਦੱਸ ਦਈਏ ਕਿ ਅਨਿਲ ਦੇਵਗਨ ਨੇ ਬਾਲੀਵੁੱਡ ਵਿਚ ਕਈ ਮਸ਼ਹੂਰ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਉਹਨਾਂ ਨੇ ਰਾਜੂ ਚਾਚਾ, ਬਲੈਕਮੇਲ ਅਤੇ ਹਾਲ-ਏ-ਦਿਲ ਆਦਿ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਉਹ ਅਜੇ ਦੇਵਗਨ ਦੀ ਫਿਲਮ ‘ਸਨ ਆਫ ਸਰਦਾਰ’ ਦੇ ਕ੍ਰਿਏਟਿਵ ਡਾਇਰੈਕਟਰ ਵੀ ਰਹਿ ਚੁੱਕੇ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement