ਅੰਮ੍ਰਿਤਸਰ: BJP ਸੰਸਦ ਦੇ ਘਰ ਬਾਹਰ ਲੱਗੇ ਧਰਨੇ ਤੋਂ ਪਰਤ ਰਹੇ ਕਿਸਾਨ ਦੀ ਸੜਕ ਹਾਦਸੇ ’ਚ ਮੌਤ
Published : Oct 9, 2021, 5:04 pm IST
Updated : Oct 9, 2021, 5:04 pm IST
SHARE ARTICLE
Farmer Kabal Singh
Farmer Kabal Singh

ਕਾਬਲ ਸਿੰਘ ਪਹਿਲਾਂ ਦੇਸ਼ ਦੀ ਸੁਰੱਖਿਆ ਲਈ ਫੌਜ ਵਿਚ ਵੀ ਲੜਦੇ ਰਹੇ ਸਨ

 

ਅੰਮ੍ਰਿਤਸਰ: 3 ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੀ ਜੰਗ ਜਾਰੀ ਹੈ। ਇਸ ਦੌਰਾਨ ਅੰਮ੍ਰਿਤਸਰ (Amritsar) ਵਿਚ ਸੰਸਦ ਮੈਂਬਰ ਸ਼ਵੇਤ ਮਲਿਕ ਦੇ ਘਰ ਦੇ ਬਾਹਰ ਧਰਨੇ (Farmers Protest) ਤੋਂ ਘਰ ਪਰਤਦੇ ਸਮੇਂ ਇੱਕ ਕਿਸਾਨ ਦੀ ਭਿਆਨਕ ਸੜਕ ਹਾਦਸੇ (Road Accident) ਵਿਚ ਮੌਤ (Death) ਹੋ ਗਈ। ਮ੍ਰਿਤਕ ਦੀ ਪਛਾਣ 50 ਸਾਲਾ ਕਾਬਲ ਸਿੰਘ ਵਜੋਂ ਹੋਈ ਹੈ, ਜੋ ਲਛਕਰੀ ਨੰਗਲ ਦੇ ਵਸਨੀਕ ਹਨ। ਉਹ ਪਹਿਲਾਂ ਦੇਸ਼ ਦੀ ਸੁਰੱਖਿਆ ਲਈ ਫੌਜ ਵਿਚ ਵੀ ਲੜਦੇ ਰਹੇ ਸਨ ਅਤੇ ਹੁਣ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਖੜ੍ਹੇ ਹੋਏ ਸਨ।

ਹੋਰ ਪੜ੍ਹੋ: ਕੋਲੇ ਦੀ ਘਾਟ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ

Farmer Kabal SinghFarmer Kabal Singh

ਹੋਰ ਪੜ੍ਹੋ: Indian Railways: ਪੂਰਬੀ ਮੱਧ ਰੇਲਵੇ ਵਿਚ 2000 ਅਸਾਮੀਆਂ ਲਈ ਨਿਕਲੀ ਭਰਤੀ, ਜਲਦ ਕਰੋ ਅਪਲਾਈ

ਕਾਬਲ ਸਿੰਘ ਦੇ ਪੁੱਤਰ ਜਗਬੀਰ ਸਿੰਘ ਨੇ ਦੱਸਿਆ ਕਿ ਪਿਤਾ ਕਾਬਲ ਸਿੰਘ ਫੌਜ ਵਿਚ ਸਿਪਾਹੀ ਵਜੋਂ ਸੇਵਾਮੁਕਤ ਹੋਏ ਸਨ। ਇਸ ਵੇਲੇ ਉਨ੍ਹਾਂ ਕੋਲ ਸਿਰਫ਼ ਡੇਢ ਕਿਲੇ ਜ਼ਮੀਨ ਹੈ। ਉਨ੍ਹਾਂ ਦੀ ਪੈਨਸ਼ਨ ਨਾਲ ਪਰਿਵਾਰ ਚਲਾਇਆ ਜਾਂਦਾ ਸੀ। ਕਾਬਲ ਸਿੰਘ ਕਈ ਵਾਰ ਦਿੱਲੀ ਦੀ ਸਰਹੱਦ 'ਤੇ ਧਰਨਿਆਂ 'ਤੇ ਵੀ ਗਏ ਸਨ। ਇਸ ਤੋਂ ਇਲਾਵਾ ਉਹ BJP ਸੰਸਦ ਮੈਂਬਰ ਸ਼ਵੇਤ ਮਲਿਕ (Shwait Malik) ਦੇ ਘਰ ਦੇ ਬਾਹਰ ਧਰਨੇ 'ਤੇ ਆਉਂਦੇ ਜਾਂਦੇ ਰਹਿੰਦੇ ਸਨ। ਉਹ ਸ਼ੁੱਕਰਵਾਰ ਨੂੰ ਧਰਨੇ ਤੋਂ ਘਰ ਪਰਤ ਰਹੇ ਸੀ ਅਤੇ ਰਾਜਾਸਾਂਸੀ ਤੋਂ ਥੋੜ੍ਹਾ ਅੱਗੇ ਲਛਕਰੀ ਨੰਗਲ ਨੂੰ ਮੁੜਦੇ ਸਮੇਂ ਉਨ੍ਹਾਂ ਨੂੰ ਇੱਕ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ। ਹਾਦਸੇ 'ਚ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

Location: India, Punjab, Amritsar

SHARE ARTICLE

ਏਜੰਸੀ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement