ਆਨਲਾਈਨ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਆਖ਼ਰੀ ਤਰੀਕ 5 ਨਵੰਬਰ 2021 ਤੱਕ ਹੈ।
ਭਾਰਤੀ ਰੇਲਵੇ (Indian Railway) ਨੇ ਪੂਰਬੀ ਮੱਧ ਰੇਲਵੇ ਭਰਤੀ 2021 ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇੱਥੇ 2000 ਤੋਂ ਵੱਧ ਅਪ੍ਰੈਂਟਿਸ ਪੋਸਟਾਂ ਲਈ ਅਰਜ਼ੀ ਦੇਣ ਦਾ ਮੌਕਾ ਹੈ। 10ਵੀਂ ਪਾਸ ਅਤੇ ITI ਸਰਟੀਫਿਕੇਟ ਪ੍ਰਾਪਤ ਕਰਨ ਵਾਲੇ ਉਮੀਦਵਾਰ ਰੇਲਵੇ ਭਰਤੀ (Recruitments) ਲਈ ਅਰਜ਼ੀ ਦੇ ਸਕਦੇ ਹਨ। ਆਨਲਾਈਨ ਅਰਜ਼ੀਆਂ (Online Application) ਜਮ੍ਹਾਂ ਕਰਵਾਉਣ ਦੀ ਆਖ਼ਰੀ ਤਰੀਕ 5 ਨਵੰਬਰ 2021 ਤੱਕ ਹੈ। ਉਮੀਦਵਾਰ ਪੂਰਬੀ ਮੱਧ ਰੇਲਵੇ ਦੀ ਅਧਿਕਾਰਤ ਵੈਬਸਾਈਟ rrcecr.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਯੋਗਤਾ:
ਮਾਨਤਾ ਪ੍ਰਾਪਤ ਬੋਰਡ ਤੋਂ 50% ਅੰਕਾਂ ਨਾਲ 10ਵੀਂ ਜਮਾਤ (10+2) ਪਾਸ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ, ਸੰਬੰਧਤ ਵਪਾਰ ਵਿਚ ਐਨਸੀਵੀਟੀ ਮਾਨਤਾ ਪ੍ਰਾਪਤ ਸੰਸਥਾ ਤੋਂ ਆਈਟੀਆਈ ਪਾਸ ਸਰਟੀਫਿਕੇਟ ਹੋਣਾ ਚਾਹੀਦਾ ਹੈ।
ਉਮਰ ਸੀਮਾ:
ਯੋਗ ਉਮੀਦਵਾਰਾਂ ਦੀ ਉਮਰ ਸੀਮਾ 01 ਜਨਵਰੀ 2021 ਨੂੰ 15 ਸਾਲ ਅਤੇ 24 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਹਾਲਾਂਕਿ, ਸਰਕਾਰੀ ਨਿਯਮਾਂ ਅਨੁਸਾਰ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਵੱਧ ਉਮਰ ਦੀ ਹੱਦ ਵਿਚ ਛੋਟ ਦਿੱਤੀ ਜਾਵੇਗੀ।
ਖਾਲੀ ਅਸਾਮੀਆਂ ਦਾ ਵੇਰਵਾ:
ਦਾਨਾਪੁਰ ਡਵੀਜ਼ਨ: 675 ਪੋਸਟਾਂ
ਧਨਬਾਦ ਡਿਵੀਜ਼ਨ: 156 ਪੋਸਟਾਂ
ਸੋਨਪੁਰ ਡਵੀਜ਼ਨ: 47 ਪੋਸਟਾਂ
ਪਲਾਂਟ ਡਿਪੂ/ਪੰ. ਦੀਨ ਦਿਆਲ ਉਪਾਧਿਆਏ: 135 ਪੋਸਟਾਂ
ਸਮਸਤੀਪੁਰ ਡਿਵੀਜ਼ਨ: 81 ਪੋਸਟਾਂ
ਪੰਡਤ ਦੀਨ ਦਿਆਲ ਉਪਾਧਿਆਏ ਮੰਡਲ: 892 ਪੋਸਟਾਂ
ਕੈਰੇਜ ਅਤੇ ਵੈਗਨ ਰਿਪੇਅਰ ਵਰਕਸ਼ਾਪ: 110 ਪੋਸਟਾਂ
ਮਕੈਨੀਕਲ ਵਰਕਸ਼ਾਪ/ਸਮਸਤੀਪੁਰ: 110 ਪੋਸਟਾਂ
ਚੋਣ ਪ੍ਰਕਿਰਿਆ:
ਉਮੀਦਵਾਰਾਂ ਦੀ ਚੋਣ 10ਵੀਂ ਜਮਾਤ ਅਤੇ ITI ਪ੍ਰੀਖਿਆ ਵਿਚ ਪ੍ਰਾਪਤ ਅੰਕਾਂ ਨੂੰ ਧਿਆਨ ਵਿਚ ਰੱਖਦੇ ਹੋਏ ਤਿਆਰ ਕੀਤੀ ਗਈ ਮੈਰਿਟ ਸੂਚੀ ਦੇ ਅਧਾਰ ’ਤੇ ਕੀਤੀ ਜਾਵੇਗੀ।