ਮੈਨੂੰ ਭਰੋਸਾ ਹੈ ਕਿ ਤੁਸੀ ਗ਼ਲਤੀਆਂ 'ਤੇ ਸਾਨੂੰ ਥੱਪੜ ਨਹੀਂ ਮਾਰੋਗੇ : ਪਟੇਲ
ਭਰੂਚ, 8 ਅਕਤੂਬਰ : ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਕੋਲ ਹਾਲੇ ਤਜਰਬੇ ਦੀ ਕਮੀ ਹੈ ਅਤੇ ਉਹ ਅਜਿਹੇ ਵਿਚ ਗ਼ਲਤੀ ਕਰ ਸਕਦੀ ਹੈ ਪਰ ਉਨ੍ਹਾਂ ਨੂੰ ਭਰੋਸਾ ਹੈ ਕਿ ਲੋਕ ਸਾਡੇ ਨਾਲ ਸਖ਼ਤ ਨਹੀਂ ਹੋਣਗੇ | ਪਟੇਲ ਨੇ ਇਥੇ ਓਮਕਾਰਨਾਥ ਭਾਈਚਾਰੇ ਦੇ ਪ੍ਰੋਗਰਾਮ ਵਿਚ ਕੋਰੋਨਾ ਯੋਧਿਆਂ ਨੂੰ ਸਨਮਾਨਤ ਕਰਦੇ ਹੋਏ ਕਿਹਾ ਕਿ ਗੁਜਰਾਤ ਵਿਚ ਭਾਰਤੀ ਜਨਤਾ ਪਾਰਟੀ ਦੀ ਸਫ਼ਲਤਾ ਦਾ ਸਿਹਰਾ ਕਿਸੇ ਇਕ ਵਿਅਕਤੀ ਨੂੰ ਨਹੀਂ ਦਿਤਾ ਜਾ ਸਕਦਾ, ਬਲਕਿ ਇਹ ਭਾਈਚਾਰੇ ਦੇ ਯਤਨਾਂ ਦਾ ਨਤੀਜਾ ਹੈ | ਪਟੇਲ ਨੇ ਕਿਹਾ,''ਸਾਡਾ ਪੂਰਾ ਮੰਤਰੀ ਮੰਡਲ ਨਵਾਂ ਹੈ | ਇਸ ਵਿਚ ਜੋਸ਼ ਹੈ, ਮੈਨੂੰ ਭਰੋਸਾ ਹੈ ਕਿ ਤੁਸੀ ਸਾਡੀਆਂ ਗ਼ਲਤੀਆਂ 'ਤੇ ਸਾਨੂੰ ਥੱਪੜ ਨਹੀਂ ਮਾਰੋਗੇ | ਤੁਸੀ ਕੰਮ ਕਰਨ ਦਾ ਸਹੀ ਤਰੀਕਾ ਦੱਸੋਗੇ ਅਤੇ ਸਾਡੀਆਂ ਗ਼ਲਤੀਆਂ ਨੂੰ ਸੁਧਾਰੋਗੇ |'' (ਏਜੰਸੀ)