ਆਪ ਨੇਤਾ ਦੀ ਹਿੰਦੂ ਦੇਵਤਿਆਂ ਵਿਰੁਧ ਟਿਪਣੀ ਤੋਂ ਬਾਅਦ ਭਖਿਆ ਵਿਵਾਦ
Published : Oct 9, 2022, 12:24 am IST
Updated : Oct 9, 2022, 12:24 am IST
SHARE ARTICLE
IMAGE
IMAGE

ਆਪ ਨੇਤਾ ਦੀ ਹਿੰਦੂ ਦੇਵਤਿਆਂ ਵਿਰੁਧ ਟਿਪਣੀ ਤੋਂ ਬਾਅਦ ਭਖਿਆ ਵਿਵਾਦ


ਗੁਜਰਾਤ ਵਿਚ ਕੇਜਰੀਵਾਲ ਦੇ ਲੱਗੇ ਕਾਲੇ ਪੋਸਟਰ : ਲਿਖਿਆ, 'ਮੈਂ ਹਿੰਦੂਵਾਦ ਨੂੰ  ਪਾਗ਼ਲਪਨ ਸਮਝਦਾ ਹਾਂ'

ਅਹਿਮਦਾਬਾਦ, 8 ਅਕਤੂਬਰ : ਦਿੱਲੀ ਸਰਕਾਰ ਵਿਚ ਮੰਤਰੀ ਰਾਜੇਂਦਰ ਪਾਲ ਗੌਤਮ ਵਲੋਂ ਹਿੰਦੂ ਦੇਵੀ-ਦੇਵਤਿਆਂ ਪ੍ਰਤੀ ਅਪਮਾਨਜਨਕ ਟਿਪਣੀ ਦਾ ਮਾਮਲਾ ਜ਼ੋਰ ਫੜਦਾ ਜਾ ਰਿਹਾ ਹੈ | ਦਿੱਲੀ ਤੋਂ ਲੈ ਕੇ ਭਾਜਪਾ ਸ਼ਾਸਤ ਗੁਜਰਾਤ ਤਕ ਵਿਰੋਧ ਦੇਖਣ ਨੂੰ  ਮਿਲ ਰਿਹਾ ਹੈ | ਸਨਿਚਰਵਾਰ ਨੂੰ  ਗੁਜਰਾਤ ਦੇ ਰਾਜਕੋਟ ਅਤੇ ਅਹਿਮਦਾਬਾਦ ਵਿਚ ਆਮ ਆਦਮੀ ਪਾਰਟੀ ਵਿਰੁਧ ਕਾਲੇ ਹੋਰਡਿੰਗ ਲਗਾਏ ਗਏ |
ਇਨ੍ਹਾਂ ਹੋਰਡਿੰਗਾਂ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ  ਟੋਪੀ ਪਾਈ ਦਿਖਾਇਆ ਗਿਆ ਹੈ ਅਤੇ ਲਿਖਿਆ ਹੋਇਆ ਹੈ, 'ਮੈਂ ਹਿੰਦੂਵਾਦ ਨੂੰ  ਪਾਗਲਪਨ ਸਮਝਦਾ ਹਾਂ' | ਇਕ ਹੋਰ ਹੋਰਡਿੰਗ ਵਿਚ ਲਿਖਿਆ ਸੀ, Tਮੈਂ ਬ੍ਰਹਮਾ, ਵਿਸ਼ਨੂੰ, ਮਹੇਸ਼, ਰਾਮ ਅਤੇ ਕਿ੍ਸ਼ਨ ਨੂੰ  ਭਗਵਾਨ ਨਹੀਂ ਮੰਨਦਾ |'' ਇਸ ਹੋਰਡਿੰਗ ਵਿਚ ਅੱਗੇ ਲਿਖਿਆ ਗਿਆ ਹੈ ਕਿ ਇਹ ਆਮ ਆਦਮੀ ਪਾਰਟੀ ਦੇ ਸੰਸਕਾਰ ਹਨ | ਬਰੋਟਾ ਵਿਚ ਅਜਿਹੇ ਦਰਜਨਾਂ ਹੋਰਡਿੰਗ ਹਨ | ਰਾਜੇਂਦਰ ਪਾਲ ਗੌਤਮ ਕੇਜਰੀਵਾਲ ਸਰਕਾਰ ਵਿਚ ਸਮਾਜ ਕਲਿਆਣ ਮੰਤਰੀ ਹਨ |

ਇਸ ਦੌਰਾਨ ਭਾਜਪਾ ਦਾ ਕਹਿਣਾ ਹੈ ਕਿ ਰਾਜਿੰਦਰ ਪਾਲ ਦੇ ਬਿਆਨ ਕਾਰਨ ਸਮਾਜ ਵਿਚ ਦੁਸ਼ਮਣੀ ਪੈਦਾ ਹੋ ਗਈ ਹੈ, ਉਹ ਹਿੰਦੂ ਧਰਮ ਦਾ ਅਪਮਾਨ ਕਰ ਰਿਹਾ ਹੈ, ਇਸ ਲਈ ਕੇਜਰੀਵਾਲ ਨੂੰ  ਉਨ੍ਹਾਂ ਨੂੰ  ਤੁਰਤ ਬਰਖ਼ਾਸਤ ਕਰਨਾ ਚਾਹੀਦਾ ਹੈ | ਹਾਲਾਂਕਿ ਸ਼ੁਕਰਵਾਰ ਸ਼ਾਮ ਤਕ ਰਾਜੇਂਦਰ ਪਾਲ ਨੇ ਇਸ ਮਾਮਲੇ 'ਚ ਮੁਆਫ਼ੀ ਵੀ ਮੰਗ ਲਈ ਸੀ | ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਬਿਆਨ ਨਾਲ ਕਿਸੇ ਦੇ ਵਿਸ਼ਵਾਸ ਨੂੰ  ਠੇਸ ਪਹੁੰਚੀ ਹੈ ਤਾਂ ਉਹ ਇਸ ਲਈ ਮੁਆਫ਼ੀ ਮੰਗਦੇ ਹਨ |    (ਏਜੰਸੀ)

 

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement