
ਇਸ ਵਿਚ ਫਾਈਬਰ ਦਾ ਸਮਾਨ ਲਿਜਾਇਆ ਜਾ ਰਿਹਾ ਸੀ
ਚੰਡੀਗੜ੍ਹ: ਸੈਕਟਰ 31 ਅਤੇ ਸੈਕਟਰ 32 ਦੇ ਚੌਰਾਹੇ 'ਤੇ ਅੱਜ ਸਵੇਰੇ ਇਕ ਟਰੱਕ ਪਲਟ ਗਿਆ। ਟਰੱਕ ਨੰਬਰ PB 65 A D 9909 ਡੇਰਾਬੱਸੀ ਤੋਂ ਬੱਦੀ ਵੱਲ ਜਾ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ ਇਸ ਵਿਚ ਫਾਈਬਰ ਦਾ ਸਮਾਨ ਲਿਜਾਇਆ ਜਾ ਰਿਹਾ ਸੀ। ਪੁਲਿਸ ਨੇ ਹੁਣ ਰਸਤਾ ਖੁਲ੍ਹਵਾ ਦਿਤਾ ਹੈ। ਟਰੱਕ ਅਤੇ ਇਸ ਵਿਚ ਲੱਦੇ ਸਮਾਨ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ; ਇਥੇ ਦੇਖੋ ਪੂਰਾ ਵੇਰਵਾ
ਇਸ ਦੇ ਲਈ ਇਕ ਵੱਡੀ ਹਾਈਡ੍ਰੌਲਿਕ ਮਸ਼ੀਨ ਮੰਗਵਾਈ ਗਈ। ਮੌਕੇ 'ਤੇ ਮੌਜੂਦ ਲੋਕਾਂ ਨੇ ਦਸਿਆ ਕਿ ਟਰੱਕ ਦੇ ਅੱਗੇ ਇਕ ਕਾਰ ਆ ਰਹੀ ਸੀ। ਮੈਡੀਕਲ ਕਾਲਜ ਚੌਕ 'ਤੇ ਮੋੜ ਲੈਂਦੇ ਸਮੇਂ ਸਿਗਨਲ ਲਾਲ ਹੋਣ ਤੋਂ ਬਾਅਦ ਕਾਰ ਨੇ ਬ੍ਰੇਕਾਂ ਲਗਾਈਆਂ ਸਨ। ਜਿਵੇਂ ਹੀ ਟਰੱਕ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਪਲਟ ਗਿਆ।
ਇਹ ਵੀ ਪੜ੍ਹੋ: ਪਾਕਿਸਤਾਨ ਵਿਰੁਧ ਮੈਚ ਦੌਰਾਨ ਭਗਵੇਂ ਰੰਗ ਦੀ ਜਰਸੀ ਵਿਚ ਖੇਡੇਗੀ ਟੀਮ ਇੰਡੀਆ? ਬੀਸੀਸੀਆਈ ਨੇ ਦੱਸੀ ਸੱਚਾਈ
ਟਰੱਕ ਪਲਟਣ ਦੇ ਹਾਦਸੇ ਵਿਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਟਰੱਕ ਦਾ ਡਰਾਈਵਰ ਅਤੇ ਕੰਡਕਟਰ ਦੋਵੇਂ ਸੁਰੱਖਿਅਤ ਦੱਸੇ ਜਾ ਰਹੇ ਹਨ। ਸਵੇਰ ਦਾ ਸਮਾਂ ਹੋਣ ਕਾਰਨ ਚੌਕ 'ਤੇ ਆਵਾਜਾਈ ਘੱਟ ਸੀ। ਇਸ ਕਾਰਨ ਇਸ ਹਾਦਸੇ ਵਿਚ ਕਿਸੇ ਹੋਰ ਵਾਹਨ ਨੂੰ ਨੁਕਸਾਨ ਨਹੀਂ ਪਹੁੰਚਿਆ।