ਪੰਜਾਬ ਦੀਆਂ ਖੰਡ ਮਿਲਾਂ 'ਚ ਗੰਨੇ ਦੀ ਪਿੜਾਈ ਦਾ ਕੰਮ ਅੱਜ ਤੋਂ 15 ਨਵੰਬਰ ਤਕ ਹੋਵਗਾ ਸ਼ੁਰੂ : ਰੰਧਾਵਾ
Published : Nov 9, 2018, 8:29 am IST
Updated : Nov 9, 2018, 8:29 am IST
SHARE ARTICLE
The sugarcane crushing work in all the sugar mills of Punjab will start from today to Nov 15: Randhawa
The sugarcane crushing work in all the sugar mills of Punjab will start from today to Nov 15: Randhawa

ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨ ਕਿਹਾ ਕਿ ਸੂਬੇ ਦੀਆਂ ਸਮੂਹ ਖੰਡ ਮਿੱਲਾਂ ਵਿਚ ਗੰਨ ਦੀ ਪਿੜਾਈ ਦਾ ਕੰਮ ਨਵੰਬਰ ਦੇ ਦੂਜੇ ਹਫ਼ਤੇ ਤਕ ਸ਼ੁਰੂ ਹੋ ਜਾਵੇਗਾ....

ਗੁਰਦਾਸਪੁਰ : ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨ ਕਿਹਾ ਕਿ ਸੂਬੇ ਦੀਆਂ ਸਮੂਹ ਖੰਡ ਮਿੱਲਾਂ ਵਿਚ ਗੰਨ ਦੀ ਪਿੜਾਈ ਦਾ ਕੰਮ ਨਵੰਬਰ ਦੇ ਦੂਜੇ ਹਫ਼ਤੇ ਤਕ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ੂਗਰਫ਼ੈਡ ਵਲੋਂ ਇਸ ਸਬੰਧੀ ਸਾਰੀਆਂ ਖੰਡ ਮਿੱਲਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ ਕਿ ਤੈਅ ਸਮੇਂ ਦੌਰਾਨ ਸਾਰੀਆਂ ਖੰਡ ਮਿੱਲਾਂ ਅਪਣਾ ਪ੍ਰਬੰਧ ਕਰ ਕੇ ਗੰਨੇ ਦੀ ਪਿੜਾਈ ਦਾ ਕੰੰਮ ਸ਼ੁਰੂ ਕਰ ਲੈਣ ਤਾਂ ਜੋ ਗੰਨਾ ਕਾਸ਼ਤਕਾਰ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ।

ਸਹਿਕਾਰਤਾ ਮੰਤਰੀ ਸ. ਰੰਧਾਵਾ ਨੇ ਰਾਜਸੀ ਮਨਸ਼ਾ ਨਾਲ ਵਿਰੋਧ ਕਰ ਰਹੀਆਂ ਧਿਰਾਂ ਨੂੰ ਕਿਹਾ ਕਿ ਪਿਛਲੀ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਗੰਨੇ ਦੀ ਪਿੜਾਈ ਦਾ ਕੰਮ ਕਈ ਵਾਰ ਦਸੰਬਰ ਦੇ ਅੱਧ ਤਕ ਸ਼ੁਰੂ ਹੁੰਦਾ ਸੀ ਜਦਕਿ ਉਨ੍ਹਾਂ ਵਲੋਂ ਇਕ ਮਹੀਨਾ ਐਡਵਾਂਸ ਸ਼ੁਰੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸ ਵੇਲੇ ਉਨ੍ਹਾਂ ਵਿਰੋਧ ਕਿਉਂ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਰਾਜਸੀ ਹਿਤਾਂ ਤੋਂ ਪ੍ਰੇਰਿਤ ਇਨ੍ਹਾਂ ਧਿਰਾਂ ਦਾ ਕਿਸਾਨਾਂ ਅਤੇ ਕਿਸਾਨੀ ਨਾਲ ਕੋਈ ਸਰੋਕਾਰ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਵਿਰੋਧ ਕਰਨ ਵਾਲ ਕਿਸਾਨਾਂ ਦੇ ਸੱਚੇ ਹਿਤੈਸ਼ੀ ਹੁੰਦੇ ਤਾਂ ਪਿਛਲ ਸਾਲਾਂ ਵਿਚ ਪਿੜਾਈ ਦਾ ਕੰੰਮ ਦਸੰਬਰ ਅੱਧ ਤਕ ਸ਼ੁਰੂ ਹੋਣ ਨਾਲ ਚੁੱਪ ਨਾ ਬੈਠਦੇ।

ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੀ ਕਿਸਾਨ ਪਹਿਲੀ ਪਹਿਲ ਹੈ ਅਤ ਕਰਜ਼ਾਂ ਮੁਆਫ਼ੀ ਦੀ ਸ਼ੁਰੂਆਤ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ।ਸਹਿਕਾਰਤਾ ਮੰਤਰੀ ਨੇ ਪਿਛਲੇ 10 ਸਾਲਾਂ ਦੇ ਵੇਰਵੇ ਦਿੰਦਿਆਂ ਦਸਿਆ ਕਿ 2015-16 ਵਿਚ ਗੁਰਦਾਸਪੁਰ ਤੇ ਬਟਾਲਾ ਖੰਡ ਮਿੱਲ ਵਿਚ ਪਿੜਾਈ ਦਾ ਕੰਮ 4 ਦਸੰਬਰ, 2012-13 ਵਿਚ ਅਜਨਾਲਾ ਖੰਡ ਮਿੱਲ ਵਿਚ 7 ਦਸੰਬਰ, 2009-10 ਵਿਚ ਭੋਗਪੁਰ ਖੰਡ ਮਿੱਲ ਵਿਚ 16 ਦਸੰਬਰ,

 2009-10 ਵਿਚ ਨਵਾਂਸ਼ਹਿਰ ਖੰਡ ਮਿੱਲ 'ਚ 30 ਨਵੰਬਰ, 2016-17 ਵਿਚ ਨਕੋਦਰ ਖੰਡ ਮਿੱਲ 'ਚ 6 ਦਸੰਬਰ, 2009-10 ਤੇ 2011-12 ਵਿਚ ਬੁੱਢਵਾਲ ਖੰਡ ਮਿੱਲ 'ਚ 5 ਦਸੰਬਰ, 2008-09, 2011-12 ਤੇ 2015-16 ਵਿਚ ਮੋਰਿੰਡਾ ਖੰਡ ਮਿੱਲ 'ਚ 1 ਦਸੰਬਰ ਅਤ 2011-12 ਵਿਚ ਫ਼ਾਜ਼ਿਲਕਾ ਖੰਡ ਮਿੱਲ ਵਿਚ ਪਿੜਾਈ ਦਾ ਕੰਮ 15 ਦਸੰਬਰ ਨੂੰ ਸ਼ੁਰੂ ਹੋਇਆ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement