ਬੀ.ਸੀ ਚੋਣਾਂ 'ਚ ਇਕ ਹੋਰ ਪੰਜਾਬਣ ਜਿੱਤੀ, ਅਸੈਂਬਲੀ 'ਚ 9 ਹੋਏ ਪੰਜਾਬੀ
Published : Nov 9, 2020, 12:11 am IST
Updated : Nov 9, 2020, 12:11 am IST
SHARE ARTICLE
image
image

ਬੀ.ਸੀ ਚੋਣਾਂ 'ਚ ਇਕ ਹੋਰ ਪੰਜਾਬਣ ਜਿੱਤੀ, ਅਸੈਂਬਲੀ 'ਚ 9 ਹੋਏ ਪੰਜਾਬੀ

ਸਰੀ, 8 ਨਵੰਬਰ : ਬੀ.ਸੀ ਵਿਚ 24 ਅਕਤੂਬਰ ਨੂੰ ਅਸੈਂਬਲੀ ਦੀਆਂ ਹੋਈਆਂ ਚੋਣਾਂ ਵਿਚ ਡਾਕ ਰਾਹੀਂ ਪ੍ਰਾਪਤ ਹੋਈਆਂ ਵੋਟਾਂ ਦੀ ਕੱਲ੍ਹ ਸ਼ੁਰੂ ਹੋ ਗਈ ਸੀ ਅਤੇ ਅੱਜ ਦੂਜੇ ਦਿਨ ਇਲੈਕਸ਼ਨ ਬੀਸੀ ਵਲੋਂ ਅਪਣੀ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਵਰਨਨ ਮੋਨਾਸ਼ੀ ਤੋਂ ਐਨ ਡੀ ਪੀ ਦੀ ਪੰਜਾਬੀ ਮੁਟਿਆਰ ਹਰਵਿੰਦਰ ਸੰਧੂ ਨੇ ਲਿਬਰਲ ਉਮੀਦਵਾਰ ਐਰਿਕ ਫ਼ੋਸਟਰ ਨੂੰ ਮਾਤ ਦੇ ਦਿਤੀ ਹੈ।
ਬੇਸ਼ਕ ਇਲੈਕਸ਼ਨ ਬੀਸੀ ਵਲੋਂ ਫ਼ਾਈਨਲ ਨਤੀਜਾ ਨਹੀਂ ਐਲਾਨਿਆ ਗਿਆ ਪਰ ਇਸ ਹਲਕੇ ਵਿਚ ਵੋਟਾਂ ਦੀ ਗਿਣਤੀ ਦਾ ਕੰਮ ਮੁਕੰਮਲ ਹੋ ਚੁਕਿਆ ਹੈ ਅਤੇ ਹਰਵਿੰਦਰ ਸੰਧੂ ਨੇ ਅਪਣੇ ਵਿਰੋਧੀ ਤੋਂ 282 ਵੋਟਾਂ ਦੀ ਲੀਡ ਹਾਸਲ ਕਰ ਲਈ ਹੈ। ਤਾਜ਼ਾ ਗਿਣਤੀ ਅਨੁਸਾਰ ਐਨ ਡੀ ਪੀ ਉਮੀਦਵਾਰ ਹਰਵਿੰਦਰ ਸੰਧੂ ਨੂੰ 9568 ਅਤੇ ਲਿਬਰਲ ਉਮੀਦਵਾਰ ਐਰਿਕ ਨੂੰ 9286 ਵੋਟਾਂ ਹਾਸਲ ਹੋਈਆਂ ਹਨ।  ਹਰਵਿੰਦਰ ਸੰਧੂ ਦੀ ਜਿੱਤ ਨੇ ਬੀਸੀ ਅਸੈਂਬਲੀ ਵਿਚ ਪੰਜਾਬੀਆਂ ਦੀ ਗਿਣਤੀ ਵਿਚ ਇਕ ਵਰਨਣਯੋਗ ਅਤੇ ਰਿਕਾਰਡ ਵਾਧਾ ਕਰ ਦਿਤਾ ਹੈ। ਹੁਣ ਬੀਸੀ ਅਸੈਂਬਲੀ ਵਿਚ ਪੰਜਾਬੀ ਮੂਲ ਦੇ 9 ਐਮ.ਐਲ.ਏ. ਹੋਣਗੇ ਅਤੇ ਸਭ ਤੋਂ ਅਹਿਮ ਗਲ ਕਿ ਇਹ ਸਾਰੇ ਪੰਜਾਬੀ ਐਮ.ਐਲ.ਏ. ਸੱਤਾਧਾਰੀ ਐਨ ਡੀ ਪੀ ਪਾਰਟੀ ਨਾਲ ਸਬੰਧਤ ਹਨ।

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement