ਨੋਟਬੰਦੀ ਕਾਰਨ ਪੂਰੇ ਦੇਸ਼ 'ਚ ਬਣਿਆ ਸੀ ਹਫੜਾ-ਦਫੜੀ ਦਾ ਮਾਹੌਲ
Published : Nov 9, 2020, 7:24 am IST
Updated : Nov 9, 2020, 8:08 am IST
SHARE ARTICLE
image
image

ਨੋਟਬੰਦੀ ਕਾਰਨ ਪੂਰੇ ਦੇਸ਼ 'ਚ ਬਣਿਆ ਸੀ ਹਫੜਾ-ਦਫੜੀ ਦਾ ਮਾਹੌਲ

ਨੋਟਬੰਦੀ ਕਾਰਨ ਬਾਜ਼ਾਰ 'ਚ ਜਾਰੀ ਕਰੰਸੀ ਰੱਦੀ ਦੇ ਟੁਕੜੇ ਬਣੇ ਸਨ





ਨਵੀਂ ਦਿੱਲੀ: 8 ਨਵੰਬਰ ਦਾ ਦਿਨ ਦੇਸ਼ ਦੇ ਅਰਥਚਾਰੇ ਦੇ ਇਤਿਹਾਸ 'ਚ ਇਕ ਖ਼ਾਸ ਦਿਨ ਦੇ ਤੌਰ 'ਤੇ ਦਰਜ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹੀ ਚਾਰ ਸਾਲ ਪਹਿਲਾਂ 8 ਨਵੰਬਰ 2016 ਨੂੰ ਰਾਤ 8 ਵਜੇ ਦੂਰਦਰਸ਼ਨ ਰਾਹੀਂ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਸੰਦੇਸ਼ ਦਿਤਾ ਸੀ। ਇਸ ਵਿਚ ਅਚਾਨਕ ਉਨ੍ਹਾਂ ਨੇ 500 ਅਤੇ 1000 ਰੁਪਏ ਦੇ ਨੋਟ ਬੰਦ ਕਰਨ ਦਾ ਐਲਾਨ ਕਰ ਦਿਤਾ ਸੀ। ਅਚਾਨਕ ਹੋਏ ਐਲਾਨ ਨਾਲ ਉਸ ਸਮੇਂ ਮਾਰਕੀਟ ਵਿਚ ਜਾਰੀ 86 ਫ਼ੀ ਸਦੀ ਮੁਦਰਾ ਨੂੰ ਸਿਰਫ਼ ਪ੍ਰਧਾਨ ਮੰਤਰੀ ਦੇ ਕੁੱਝ ਬੋਲਾਂ ਨੇ ਰੱਦੀ ਦੇ ਟੁਕੜੇ ਬਣਾ ਦਿਤਾ ਸੀ।
ਨੋਟਬੰਦੀ ਦਾ ਇਹ ਐਲਾਨ ਉਸੇ ਦਿਨ ਅੱਧੀ ਰਾਤ ਤੋਂ ਲਾਗੂ ਕਰ ਦਿਤਾ ਸੀ। ਇਸ ਨਾਲ ਪੂਰੇ ਭਾਰਤ ਦੇਸ਼ ਵਿਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਸੀ। ਇਸ ਐਲਾਨ ਦੇ ਹੁੰਦੇ ਹੀ ਦੇਸ਼ ਭਰ ਦੇ ਬੈਂਕਾਂ ਦੇ ਬਾਹਰ ਲੰਮੀਆਂ ਲਾਈਨਾਂ ਲਗਣੀਆਂ ਸ਼ੁਰੂ ਹੋ ਗਈਆਂ ਸਨ। ਬਾਅਦ ਵਿਚ 500 ਅਤੇ 2000 ਰੁਪਏ ਦੇ ਨੋਟ ਸਰਕਾਰ ਵਲੋਂ ਜਾਰੀ ਕੀਤੇ ਸਨ।
ਇਸ ਤੋਂ ਬਾਅਦ ਰਿਜ਼ਰਵ ਬੈਂਕ ਨੇ ਹੌਲੀ-ਹੌਲੀ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਮੁਦਰਾ ਪ੍ਰਦਾਨ ਕੀਤੀ। ਅਚਾਨਕ ਆਈ ਪੈਸੇ ਦੀ ਤੰਗੀ, ਏ.ਟੀ.ਐਮ. ਤੋਂ ਪੈਸੇ ਕਢਵਾਉਣ ਅਤੇ ਬੈਂਕਾਂ ਵਿਚ ਪੈਸੇ ਜਮ੍ਹਾਂ ਕਰਵਾਉਣ ਲਈ ਲਗੀਆਂ ਲੰਮੀਆਂ ਲਾਈਨਾਂ ਕਾਰਨ ਦੇਸ਼ ਭਰ ਵਿਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਲਾਈਨਾਂ 'ਚ ਲੱਗਣ ਕਾਰਨ ਹੋਈਆਂ ਮੌਤਾਂ ਨੂੰ ਲੈ ਕੇ ਇਸ ਨੂੰ ਸਿਆਸੀ ਮੁੱਦਾ ਵੀ ਬਣਾ ਲਿਆ ਗਿਆ।
ਨੋਟਬੰਦੀ ਕਾਰਨ ਜੀਡੀਪੀ ਵਿਕਾਸ ਦਰ ਹੇਠਾਂ ਆ ਗਈ ਸੀ। ਆਰਥਕ ਵਿਕਾਸ ਦਰ ਘੱਟ ਕੇ 5 ਫ਼ੀਸਦੀ ਤਕ ਆ ਗਈ ਸੀ।

ਵਪਾਰਕ ਗਤੀਵਿਧੀ ਕੁਝ ਮਹੀਨਿਆਂ ਲਈ ਸੁਸਤ ਹੋ ਗਈ ਸੀ। ਜਿਵੇਂ ਕਿ ਇਹ ਸੰਭਵ ਸੀ ਕਿ ਕੇਂਦਰ ਸਰਕਾਰ ਨੇ ਜੀ.ਐੱਸ.ਟੀ. ਵਪਾਰੀਆਂ, ਖ਼ਾਸਕਰ ਐਮਐਸਐਮਈਜ਼ ਦੀ ਸਥਿਤੀ ਬਦ ਤੋਂ ਬਦਤਰ ਹੋ ਗਈ। ਨੋਟਬੰਦੀ ਤੋਂ ਬਾਅਦ ਤੋਂ ਹੀ ਭਾਰਤੀ ਆਰਥਕਤਾ ਮੁੜ ਪੱਟੜੀ 'ਤੇ ਪੈਣ ਲਈ ਅਜੇ ਤਕ ਸੰਘਰਸ਼ ਕਰ ਰਹੀ ਹੈ। ਕੋਵਿਡ -19 ਨੇ ਭਾਰਤੀ ਕਾਰੋਬਾਰੀਆਂ ਦੀਆਂ ਮੁਸ਼ਕਲਾਂ ਵਿਚ ਹੋਰ ਵਾਧਾ ਹੀ ਕੀਤਾ ਹੈ। (ਏਜੰਸੀ)

SHARE ARTICLE

ਏਜੰਸੀ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement