ਪੰਜਾਬ ਦੇ ਬਿਜਲੀ ਸੰਕਟ ਨਾਲ ਨਿਪਟਣ ਲਈ ਆਖ਼ਰ ਪੰਜਾਬ ਬਿਜਲੀ ਨਿਗਮ ਨੇ ਅਪਣੇ ਦੋ ਤਾਪ ਬਿਜਲੀ ਘਰ ਭਖਾਏ
Published : Nov 9, 2020, 7:26 am IST
Updated : Nov 9, 2020, 7:26 am IST
SHARE ARTICLE
image
image

ਪੰਜਾਬ ਦੇ ਬਿਜਲੀ ਸੰਕਟ ਨਾਲ ਨਿਪਟਣ ਲਈ ਆਖ਼ਰ ਪੰਜਾਬ ਬਿਜਲੀ ਨਿਗਮ ਨੇ ਅਪਣੇ ਦੋ ਤਾਪ ਬਿਜਲੀ ਘਰ ਭਖਾਏ

ਲਹਿਰਾ ਮੁਹੱਬਤ ਅਤੇ ਰੋਪੜ ਦੇ ਤਾਪ ਬਿਜਲੀ ਘਰ ਤੋਂ ਪੈਦਾ ਹੋਣ ਲੱਗੀ ਹੈ 422 ਮੈਗਾਵਾਟ ਬਿਜਲੀ



ਪਟਿਆਲਾ, 8 ਨਵੰਬਰ (ਜਸਪਾਲ ਸਿੰਘ ਢਿੱਲੋਂ): ਇਸ ਵੇਲੇ ਪੰਜਾਬ ਅੰਦਰ ਕਿਸਾਨੀ ਅੰਦੋਲਨ ਕਾਰਨ ਰੇਲ ਵਿਭਾਗ ਨੇ ਕਿਸਾਨਾਂ ਵਲੋਂ ਰੇਲ ਪਟੜੀਆਂ ਖ਼ਾਲੀ ਹੋਣ ਦੇ ਬਾਵਰੂਦ ਵੀ ਰੇਲਾਂ ਰੋਕੀਆਂ ਹੋਈਆਂ ਹਨ ਜਿਸ ਕਾਰਨ ਨਿਜੀ ਤਾਪ ਬਿਜਲੀ ਘਰ ਇਸ ਵੇਲੇ ਕੋਲੇ ਤੋਂ ਸੱਖਣੇ ਹੋ ਗਏ ਹਨ ਇਸ ਲਈ ਨਿਜੀ ਤਾਪ ਬਿਜਲੀ ਘਰਾਂ ਦਾ ਇਸ ਵੇਲੇ ਉਤਪਾਦਨ ਠੱਪ ਹੈ।
ਇਸ ਦੇ ਮੱਦੇ ਨਜ਼ਰ ਬਿਜਲੀ ਨਿਗਮ ਨੇ ਹੁਣ ਅਪਣੇ ਤਾਪ ਬਿਜਲੀ ਘਰ ਜਿਨ੍ਹਾਂ 'ਚ ਗੁਰੂ ਗੋਬਿੰਦ ਸਿੰਘ ਸੁਪਰ ਤਾਪ ਬਿਜਲੀ ਘਰ ਰੋਪੜ ਅਤੇ ਗੁਰੂ ਹਰਗੋਬਿੰਦ ਸਾਹਿਬ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਦੇ ਇਕ ਇਕ ਯੂਨਿਟ ਨੂੰ ਭਖਾ ਲਿਆ ਹੈ ਤੇ ਇਨ੍ਹਾਂ ਤੋਂ ਕਰਮਵਾਰ 192 ਅਤੇ 228 ਮੈਗਾਵਾਟ ਬਿਜਲੀ ਉਤਪਾਦਨ ਹੋਣਾ ਸ਼ੁਰੂ ਹੋ ਗਿਆ ਹੈ।
ਰਾਜ ਅੰਦਰ ਇਸ ਵੇਲੇ ਬਿਜਲੀ ਦੀ ਖਪਤ ਦਾ ਅੰਕੜਾ 4819 ਮੈਗਾਵਾਟ ਹੈ। ਇਸ ਦੇ ਟਾਕਰੇ ਲਈ ਬਿਜਲੀ ਨਿਗਮ ਵਲੋਂ ਹੁਣ ਪਣ ਬਿਜਲੀ ਘਰਾਂ ਤੋਂ ਵੀ 449 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ। ਇਸ ਨਾਲ ਹੀ ਹਿਮਾਚਲ ਪ੍ਰਦੇਸ਼ ਸਥਿਤ ਜੋਗਿੰਦਰ ਨਗਰ ਦੇ ਸ਼ਾਨਨ ਬਿਜਲੀ ਘਰ ਤੋਂ ਵੀ 93 ਮੈਗਵਾਟ ਬਿਜਲੀ ਦਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਤੋ ਇਲਾਵਾ ਪੰਜਾਬ ਬਿਜਲੀ ਨਿਗਮ ਨੂੰ 140 ਮੈਗਾਵਾਟ ਬਿਜਲੀ ਦੀ ਪ੍ਰਾਪਤੀ ਹੋ ਰਹੀ ਹੈ। ਇਸ ਵਿਚ ਸੌਰ ਊਰਜਾ ਦੇ ਪ੍ਰਾਜੈਕਟਾਂ ਤੋਂ 51 ਮੈਗਾਵਾਟ ਅਤੇ ਗ਼ੈਰ ਸੌਰ ਊਰਜਾ ਦੇ ਪ੍ਰਾਜੈਕਟਾਂ ਤੋਂ 87 ਮੈਗਾਵਾਟ ਬਿਜਲੀ ਦਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਬਿਜਲੀ ਨਿਗਮ ਨੂੰ ਭਾਖੜਾ ਦੇ ਪ੍ਰਾਜੈਕਟਾਂ ਤੋਂ ਵੀ ਹਿੱਸੇ ਮੁਤਾਬਕ ਬਿਜਲੀ ਦੀ ਪ੍ਰਾਪਤੀ ਹੋ ਰਹੀ ਹੈ, ਬਿਜਲੀ ਨਿਗਮ ਬਿਜਲੀ ਦੀ ਪੁਰਤੀ ਲਈ ਕੇਂਦਰ ਪੂਲ ਤੋਂ ਵੀ ਬਿਜਲੀ ਪ੍ਰਾਪਤ ਕਰ ਰਹੀ ਹੈ।
ਗੌਰਤਲਬ ਹੈ ਕਿ ਪੰਜਾਬ ਅੰਦਰ ਇਸ imageimageਵੇਲੇ ਬਿਜਲੀ ਨਿਗਮ ਹਰ ਰੋਜ਼ ਸ਼ੂਚਨਾ ਜਾਰੀ ਕਰ ਕੇ ਬਿਜਲੀ ਲਾਈਨਾਂ ਦੀ ਮੁਰੰਮਤ ਦੇ ਨਾਮ ਤੇ ਬਦਲ ਬਦਲ ਕੇ ਖੇਤਰਾਂ ਦੀ ਬਿਜਲੀ ਬੰਦ ਰੱਖੀ ਜਾਂਦੀ ਹੈ। ਇਸ ਬਾਰੇ ਚਰਚਾ ਹੈ ਕਿ ਬਿਜਲੀ ਨਿਗਮ ਬਦਲਵੇਂ ਰੂਪ 'ਚ ਬਿਜਲੀ ਕੱਟ ਹੀ ਲਾਏ ਜਾ ਰਹੇ ਹਨ, ਪਰ ਅਗਾਉਂ ਸੂਚਨਾ ਕਾਰਨ ਸਾਰਾ ਕੁੱਝ ਨਿਯਮਤ ਹੋ ਜਾਂਦਾ ਹੈ। ਬਿਜਲੀ ਨਿਗਮ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਸੰਕਟ ਦੇ ਸਮੇਂ ਅੰਦਰ ਬਿਜਲੀ ਸੰਜਮ ਨਾਲ ਹੀ ਵਰਤਣ।

SHARE ARTICLE

ਏਜੰਸੀ

Advertisement

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM

5 year old child killed in hoshiarpur : ਪ੍ਰਵਾਸੀ ਨੇ ਕਿਉਂ ਮਾਰਿਆ ਮਾਸੂਮ ਬੱਚਾ?hoshiarpur Child Muder Case

12 Sep 2025 3:26 PM

Manjinder lalpura usma kand : ਦੇਖੋ ਇਸ ਕੁੜੀ ਨਾਲ MLA lalpura ਨੇ ਕੀ ਕੀਤਾ ਸੀ ! ਕੈਮਰੇ ਸਾਹਮਣੇ ਦੱਸੀ ਗੱਲ

12 Sep 2025 3:26 PM

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM
Advertisement