ਉਪਹਾਰ ਸਿਨਮਾ ਅਗਨੀ ਕਾਂਡ : ਸਬੂਤਾਂ ਨਾਲ ਛੇੜਛਾੜ ਲਈ ਸੁਸ਼ੀਲ ਅਤੇ ਗੋਪਾਲ ਅੰਸਲ ਨੂੰ 7 ਸਾਲ ਦੀ ਕੈਦ
Published : Nov 9, 2021, 12:01 am IST
Updated : Nov 9, 2021, 12:01 am IST
SHARE ARTICLE
image
image

ਉਪਹਾਰ ਸਿਨਮਾ ਅਗਨੀ ਕਾਂਡ : ਸਬੂਤਾਂ ਨਾਲ ਛੇੜਛਾੜ ਲਈ ਸੁਸ਼ੀਲ ਅਤੇ ਗੋਪਾਲ ਅੰਸਲ ਨੂੰ 7 ਸਾਲ ਦੀ ਕੈਦ

ਨਵੀਂ ਦਿੱਲੀ, 8 ਨਵੰਬਰ : ਦਿੱਲੀ ਦੀ ਇਕ ਅਦਾਲਤ ਨੇ 1997 ’ਚ ਉਪਹਾਰ ਸਿਨੇਮਾ ਹਾਲ ’ਚ ਅੱਗ ਲੱਗਣ ਦੇ ਮਾਮਲਿਆਂ ’ਚ ਸਬੂਤਾਂ ਨਾਲ ਛੇੜਛਾੜ ਕਰਨ ’ਤੇ ਰੀਅਲ ਅਸਟੇਟ ਵਪਾਰੀ ਸੁਸ਼ੀਲ ਅਤੇ ਗੋਪਾਲ ਅੰਸਲ ਨੂੰ ਸੋਮਵਾਰ 7 ਸਾਲ ਜੇਲ ਦੀ ਸਜ਼ਾ ਸੁਣਾਈ। ਇਸ ਅਗਨੀਕਾਂਡ ’ਚ 59 ਲੋਕਾਂ ਦੀ ਮੌਤ ਹੋ ਗਈ ਸੀ। ਮੁੱਖ ਮੈਟਰੋਪਾਲਿਟਨ ਮੈਜਿਸਟ੍ਰੇਟ ਪੰਕਜ ਸ਼ਰਮਾ ਨੇ ਅੰਸਲ ਭਰਾਵਾਂ ’ਚੋਂ ਹਰ ਇਕ ’ਤੇ 2.25 ਕਰੋੜ ਰੁਪਏ ਦਾ ਜੁਰਮਾਨਾ ਵੀ ਲਗਾਇਆ। ਅਦਾਲਤ ਨੇ ਕੋਰਟ ਦੇ ਸਾਬਕਾ ਕਰਮੀ ਦਿਨੇਸ਼ ਚੰਦ ਸ਼ਰਮਾ ਅਤੇ 2 ਹੋਰ ਲੋਕਾਂ ਪੀ.ਪੀ. ਬਤਰਾ ਅਤੇ ਅਨੂਪ ਸਿੰਘ ਨੂੰ ਵੀ 7-7 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਅਤੇ ਹਰ ਇਕ ’ਤੇ 3-3 ਲੱਖ ਰੁਪਏ ਦਾ ਜੁਰਮਾਨਾ ਲਾਇਆ। ਜੱਜ ਨੇ ਕਿਹਾ,‘‘ਕਾਫੀ ਸੋਚਣ ਤੋਂ ਬਾਅਦ ਮੈਂ ਇਸ ਨਤੀਜੇ ’ਤੇ ਪਹੁੰਚਿਆ ਹਾਂ ਕਿ ਉਹ ਸਜ਼ਾ ਦੇ ਪਾਤਰ ਹਨ।’’ ਆਦੇਸ਼ ਸੁਣਾਏ ਜਾਣ ਤੋਂ ਬਾਅਦ ਜ਼ਮਾਨਤ ’ਤੇ ਛੁਟੇ ਦੋਸ਼ੀਆਂ ਨੂੰ ਹਿਰਾਸਤ ’ਚ ਲਿਆ ਗਿਆ। 
  ਮਾਮਲਾ ਅਗਨੀਕਾਂਡ ਦੇ ਮੁੱਖ ਮਾਮਲੇ ’ਚ ਸਬੂਤਾਂ ਨਾਲ ਛੇੜਛਾੜ ਨਾਲ ਸਬੰਧਤ ਹੈ, ਜਿਸ ’ਚ ਅੰਸਲ ਭਰਾਵਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਸੁਪਰੀਮ ਕੋਰਟ ਵਲੋਂ 2 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ ਸੀ। ਸੁਪਰੀਮ ਕੋਰਟ ਨੇ ਹਾਲਾਂਕਿ ਉਨ੍ਹਾਂ ਨੂੰ ਜੇਲ ’ਚ ਬਿਤਾਏ ਸਮੇਂ ਨੂੰ ਧਿਆਨ ’ਚ ਰਖਦੇ ਹੋਏ ਰਿਹਾਅ ਕਰ ਦਿਤਾ ਸੀ ਕਿ ਉਹ ਦਿੱਲੀ ’ਚ ਇਕ ਟਰਾਮਾ ਸੈਂਟਰ ਦੇ ਨਿਰਮਾਣ ਲਈ 30-30 ਕਰੋੜ ਰੁਪਏ ਦੇਣਗੇ। ਦੱਸਣਯੋਗ ਹੈ ਕਿ 13 ਜੂਨ 1997 ਨੂੰ ਹਿੰਦੀ ਫਿਲਮ ‘ਬਾਰਡਰ’ ਦੀ ਸਕ੍ਰੀਨਿੰਗ ਦੌਰਾਨ ਉਪਹਾਰ ਸਿਨੇਮਾ ’ਚ ਅੱਗ ਲੱਗ ਗਈ ਸੀ, ਜਿਸ ’ਚ 59 ਲੋਕਾਂ ਦੀ ਜਾਨ ਚਲੀ ਗਈ ਸੀ। (ਏਜੰਸੀ)

SHARE ARTICLE

ਏਜੰਸੀ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement