
ਇਲਾਕੇ 'ਚ ਤਲਾਸ਼ੀ ਮੁਹਿੰਮ ਜਾਰੀ
ਫਿਰੋਜ਼ਪੁਰ: ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ। ਲਗਾਤਾਰ ਭਾਰਤ ਵਿੱਚ ਡਰੋਨ ਰਾਹੀਂ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਹਰ ਵਾਰ ਪਾਕਿਸਤਾਨ ਨੂੰ ਮੂੰਹ ਦੀ ਖਾਣੀ ਪੈ ਰਹੀ। ਇਸੇ ਤਰ੍ਹਾਂ ਇੱਕ ਵਾਰ ਭਾਰਤ ਪਾਕਿਸਤਾਨ ਸਰਹੱਦ ਤੇ ਡਰੋਨ ਆਉਣ ਦੀ ਖਬਰ ਸਾਹਮਣੇ ਆਈ ਹੈ। ਜਿਸ ਨੂੰ ਬੀਐਸਐਫ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਜਾਣਕਾਰੀ ਮੁਤਾਬਕ ਬੀ. ਐੱਸ. ਐੱਫ. ਵੱਲੋਂ ਬੀਤੀ ਰਾਤ 10 ਤੋਂ 11 ਵਜੇ ਦੇ ਕਰੀਬ ਪਾਕਿਸਤਾਨ ਵੱਲੋਂ ਭਾਰਤ ਵਿੱਚ ਡਰੋਨ ਆਉਂਦੇ ਦੇਖੇ ਗਏ, ਜਿਸ ਨੂੰ ਦੇਖਦਿਆਂ ਹੀ ਸਰਹੱਦ ’ਤੇ ਤਾਇਨਾਤ ਬੀ. ਐੱਸ. ਐੱਫ. ਵੱਲੋਂ ਜਵਾਨਾਂ ਵੱਲੋਂ 100 ਤੋਂ ਜ਼ਿਆਦਾ ਫਾਇਰ ਕੀਤੇ ਗਏ ਅਤੇ ਇਸ ਤੋਂ ਇਲਾਵਾ ਇਲੂ ਬੰਬ ਚਲਾਏ।
ਮਿਲੀ ਜਾਣਕਾਰੀ ਮੁਤਾਬਕ ਇਹ ਡਰੋਨ ਬੀ. ਓ. ਪੀ. ਜਗਦੀਸ਼ ਦੇ ਇਲਾਕੇ ’ਚ ਦੇਖੇ ਗਏ। ਬੀ. ਐੱਸ. ਐਫ. ਵੱਲੋਂ ਬੀ. ਓ. ਪੀ. ਜਗਦੀਸ਼ ਅਤੇ ਆਸਪਾਸ ਦੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਦੌਰਾਨ ਪਿੰਡ ਵਾਹਕੇਵਾਲਾ 'ਚ ਇਕ ਡਰੋਨ ਮਿਲਿਆ ਹੈ। ਡਰੋਨ ਬਰਾਮਦ ਕੀਤੇ ਜਾਣ 'ਤੇ ਪੁਲਿਸ ਫੋਰਸ ਵੀ ਉੱਥੇ ਪਹੁੰਚ ਗਈ ਹੈ ਅਤੇ ਬੀ. ਐੱਸ. ਐੱਫ. ਅਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਆਪ੍ਰੇਸ਼ਨ ਜਾਰੀ ਹੈ।