
27 ਸਾਲਾ ਦਰਪਨ ਆਹਲੂਵਾਲੀਆ ਦੇ ਅਨੁਸਾਰ, ਉਸਨੇ 2017 ਵਿਚ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਤੋਂ ਐਮਬੀਬੀਐਸ ਪੂਰੀ ਕੀਤੀ।
Punjab Police: ਪੰਜਾਬ ਨੂੰ ਦੋ ਹੋਰ ਪੁਲਿਸ ਅਧਿਕਾਰੀ ਮਿਲੇ ਹਨ। ਉਹ 12 ਅਕਤੂਬਰ 2022 ਤੋਂ ਪੰਜਾਬ ਕੇਡਰ ਵਿਚ ਤਾਇਨਾਤ ਹਨ। ਦੋਵੇਂ 2020 ਬੈਚ ਦੇ ਹਨ। ਇਨ੍ਹਾਂ ਦੋ ਪੁਲਿਸ ਅਧਿਕਾਰੀਆਂ ਵਿਚੋਂ ਇੱਕ ਜਸਰੂਪ ਕੌਰ ਬਾਠ ਤੇ ਦੂਜੇ ਡਾ.ਦਰਪਨ ਆਹਲੂਵਾਲੀਆ ਹਨ। ਖਾਸ ਗੱਲ ਇਹ ਹੈ ਕਿ ਦੋਵੇਂ ਮਹਿਲਾ ਅਧਿਕਾਰੀ ਹਨ।
27 ਸਾਲਾ ਦਰਪਨ ਆਹਲੂਵਾਲੀਆ ਦੇ ਅਨੁਸਾਰ, ਉਸਨੇ 2017 ਵਿਚ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਤੋਂ ਐਮਬੀਬੀਐਸ ਪੂਰੀ ਕੀਤੀ। ਗ੍ਰੈਜੂਏਸ਼ਨ ਤੋਂ ਬਾਅਦ, ਉਸ ਨੇ NGO ਪਿੰਕ ਲਿੰਕ ਮੁਹਿੰਮ ਦੁਆਰਾ ਛਾਤੀ ਦੇ ਕੈਂਸਰ ਸਕ੍ਰੀਨਿੰਗ ਕੈਂਪਾਂ ਦਾ ਆਯੋਜਨ ਕਰਕੇ ਔਰਤਾਂ ਦੀ ਸੇਵਾ ਕੀਤੀ ਪਰ ਇੱਕ ਸਰਕਾਰੀ ਤੀਜੇ ਦਰਜੇ ਦੇ ਸਿਹਤ ਸੰਭਾਲ ਕੇਂਦਰ ਵਿਚ "ਸੰਖੇਪ ਕਾਰਜਕਾਲ" ਤੋਂ ਬਾਅਦ, ਉਸ ਨੇ ਮਹਿਸੂਸ ਕੀਤਾ ਕਿ ਉਹ ਸਿਵਲ ਸੇਵਾਵਾਂ ਵਿਚ ਸ਼ਾਮਲ ਹੋਣਾ ਚਾਹੁੰਦੀ ਹੈ।
ਪੁਲਿਸ ਅਫ਼ਸਰ ਬਣਨਾ ਚਾਹੁੰਦਾ ਸੀ। ਉਹ ਆਪਣੇ ਦਾਦਾ ਨਰਿੰਦਰ ਸਿੰਘ ਤੋਂ ਕਾਫ਼ੀ ਪ੍ਰੇਰਿਤ ਹੋਈ। ਜੋ ਪੰਜਾਬ ਪੁਲਿਸ ਵਿਚ ਨੌਕਰੀ ਕਰ ਚੁੱਕੇ ਹਨ। ਜ਼ਿਲ੍ਹਾ ਅਟਾਰਨੀ ਅਤੇ ਚੀਫ਼ ਲਾਅ ਇੰਸਟ੍ਰਕਟਰ ਵਜੋਂ ਸੇਵਾਮੁਕਤ ਹੋਏ। ਦਰਪਨ ਨੇ ਆਪਣੀ ਦੂਜੀ ਕੋਸ਼ਿਸ਼ ਵਿਚ ਯੂਪੀਐਸਸੀ ਦੀ ਪ੍ਰੀਖਿਆ ਪਾਸ ਕੀਤੀ। ਦਰਅਸਲ, ਉਹ ਆਈਪੀਐਸ ਦੇ 73ਵੇਂ ਬੈਚ ਦੀ ਓਵਰਆਲ ਟਾਪਰ ਸੀ।
(For more news apart from Punjab got two new police officers, stay tuned to Rozana Spokesman)