
ਸਪਾ ਵਰਕਰਾਂ ਨੇ ਰੋਕੀ ਰੇਲ, ਪਟੜੀ 'ਤੇ ਲੇਟ ਕੇ ਕੀਤੀ ਨਾਹਰੇਬਾਜ਼ੀ
ਪ੍ਰਯਾਗਰਾਜ, 8 ਦਸੰਬਰ : ਸਮਾਜਵਾਦੀ ਪਾਰਟੀ (ਸਪਾ) ਦੇ ਵਰਕਰਾਂ ਨੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਦੇ 'ਭਾਰਤ ਬੰਦ' ਦੀ ਅਪੀਲ ਦੇ ਮੱਦੇਨਜ਼ਰ ਮੰਗਲਵਾਰ ਨੂੰ ਪ੍ਰਯਾਗਰਾਜ ਸਟੇਸ਼ਨ 'ਤੇ ਬੁੰਦੇਲਖੰਡ ਐਕਸਪ੍ਰੈੱਸ ਟਰੇਨ ਨੂੰ ਰੋਕ ਦਿਤਾ ਅਤੇ ਪਟੜੀ 'ਤੇ ਲੇਟ ਕੇ ਨਾਹਰੇਬਾਜ਼ੀ ਕੀਤੀ। ਪੁਲਿਸ ਅਧਿਕਾਰੀ ਦਿਨੇਸ਼ ਕੁਮਾਰ ਨੇ ਦੱਸਿਆ ਕਿ ਬੁੰਦੇਲਖੰਡ ਐਕਸਪ੍ਰੈੱਸ ਟਰੇਨ ਜਦੋਂ ਪ੍ਰਯਾਗਰਾਜ ਰੇਲਵੇ ਸਟੇਸ਼ਨ ਪੁੱਜੀ, ਤਾਂ ਉੱਥੇ ਮੌਜੂਦ ਕੁੱਝ ਲੋਕ ਟਰੇਨ ਦੇ ਇੰਜਣ ਦੇ ਸਾਹਮਣੇ ਆ ਗਏ।
ਉਨ੍ਹਾਂ ਨੇ ਦਸਿਆ ਇਕ ਪੁਲਿਸ ਨੇ ਉਨ੍ਹਾਂ ਨੂੰ ਉੱਥੋਂ ਹਟਾ ਕੇ ਹਿਰਾਸਤ ਵਿਚ ਲਿਆ ਅਤੇ ਟਰੇਨ ਨੂੰ ਰਵਾਨਾ ਕੀਤਾ ਗਿਆ। ਓਧਰ ਪੁਲਿਸ ਨੇ ਕਿਹਾ ਕਿ ਸਾਡੀਆਂ ਟੀਮਾਂ ਨੇ ਰੇਲਵੇ ਸਟੇਸ਼ਨ, ਬੱਸ ਅੱਡੇ ਅਤੇ ਸਾਰੇ ਮਹੱਤਵਪੂਰਨ ਥਾਵਾਂ 'ਤੇ ਗਸ਼ਤ ਵੀ ਕੀਤੀ। ਸੈਕਟਰ ਜ਼ੋਨ ਬਣਾ ਕੇ ਉੱਥੇ ਸਾਰੀਆਂ ਚੌਕੀਆਂ ਅਤੇ ਥਾਣੇਦਾਰਾਂ ਨੂੰ ਤਾਇਨਾਤ ਕੀਤਾ ਗਿਆ ਸੀ। (ਪੀਟੀਆਈ)