ਕਾਮਯਾਬ 'ਭਾਰਤ ਬੰਦ' ਨੇ ਸਰਕਾਰ ਨੂੰ ਸੋਚਣ ਲਈ ਮਜਬੂਰ ਕੀਤਾ
Published : Dec 9, 2020, 12:46 am IST
Updated : Dec 9, 2020, 12:46 am IST
SHARE ARTICLE
image
image

ਕਾਮਯਾਬ 'ਭਾਰਤ ਬੰਦ' ਨੇ ਸਰਕਾਰ ਨੂੰ ਸੋਚਣ ਲਈ ਮਜਬੂਰ ਕੀਤਾ

ਮੋਦੀ ਨੇ ਵਿਸ਼ੇਸ਼ ਕੈਬਨਿਟ ਮੀਟਿੰਗ ਸੱਦ ਲਈ ਪਰ ਅਮਿਤ ਸ਼ਾਹ ਨਾਲ ਗੱਲਬਾਤ ਰਾਤ 11 ਵਜੇ ਫ਼ੇਲ੍ਹ ਹੋ ਗਈ। ਸਰਕਾਰ ਅੜ ਗਈ।

ਨਵੀਂ ਦਿੱਲੀ, 8 ਦਸੰਬਰ (ਸਪੋਕਸਮੈਨ ਨਿਊਜ਼ ਸਰਵਿਸ) : ਕਿਸਾਨ ਜਥੇਬੰਦੀਆਂ ਵਲੋਂ ਭਾਰਤ ਬੰਦ ਦੇ ਸੱਦੇ ਨੂੰ ਮਿਲੇ ਬੇਮਿਸਾਲ ਹੁੰਗਾਰੇ ਨੇ ਦੁਪਹਿਰ ਤਕ ਇਹ ਸੁਨੇਹਾ ਦੇ ਦਿਤਾ ਸੀ ਕਿ ਕਿਸਾਨ ਅੰਦੋਲਨ ਹੁਣ ਸਰਬ ਭਾਰਤੀ ਅੰਦੋਲਨ ਦਾ ਰੂਪ ਧਾਰ ਚੁੱਕਾ ਹੈ ਤੇ ਇਸ ਤੋਂ ਗੱਲੀਂਬਾਤੀ ਖਹਿੜਾ ਨਹੀਂ ਛੁਡਾਇਆ ਜਾ ਸਕਦਾ ਤੇ ਕੁੱਝ ਨਾ ਕੁੱਝ ਤੁਰਤ ਦੇਣਾ ਵੀ ਪਵੇਗਾ। ਸੋ ਜਿਥੇ ਪ੍ਰਧਾਨ ਮੰਤਰੀ ਮੋਦੀ ਨੇ ਵਿਸ਼ੇਸ਼ ਕੈਬਨਿਟ ਮੀਟਿੰਗ ਕਲ ਹੀ ਸੱਦ ਲਈ ਹੈ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸ਼ਾਮ ਨੂੰ ਹੀ 13 ਕਿਸਾਨ ਲੀਡਰਾਂ ਦੀ ਇਕ ਗ਼ੈਰ ਰਸਮੀ ਮੀਟਿੰਗ ਬੁਲਾ ਲਈ ਤਾਕਿ ਕਿਸਾਨ ਲੀਡਰਾਂ ਨੂੰ ਇਸ਼ਾਰੇ ਨਾਲ ਇਹ ਦਸ ਕੇ ਕਿ ਸਰਕਾਰ ਕਿਥੋਂ ਤਕ ਜਾਣ ਲਈ ਤਿਆਰ ਹੋ ਚੁੱਕੀ ਹੈ, ਉਨ੍ਹਾਂ ਦਾ ਪ੍ਰਤੀਕਰਮ ਜਾਣਨ ਦੀ ਕੋਸ਼ਿਸ਼ ਕੀਤੀ ਜਾਏ। ਕਿਸਾਨ ਲੀਡਰਾਂ ਨੇ ਤੁਰਤ ਅਪਣੀ ਮੀਟਿੰਗ ਕਰ ਕੇ, ਸੱਦਾ ਪ੍ਰਵਾਨ ਕਰ ਲਿਆ। ਸ਼ਾਮ 7 ਵਜੇ ਦਾ ਸਮਾਂ ਮਿਥਿਆ ਗਿਆ ਪਰ ਆਖ਼ਰੀ ਮੌਕੇ ਤੇ ਜਦ ਉਨ੍ਹਾਂ ਨੂੰ ਦਸਿਆ ਗਿਆ ਕਿ ਮੀਟਿੰਗ ਅਮਿਤ ਸ਼ਾਹ ਦੇ ਘਰ ਵਿਚ ਹੋ ਰਹੀ ਹੈ ਤਾਂ ਕਿਸਾਨ ਲੀਡਰਾਂ ਨੇ ਅਮਿਤ ਸ਼ਾਹ ਦੇ ਘਰ ਵਿਚ ਬੈਠ ਕੇ ਗੱਲਬਾਤ ਕਰਨ ਤੋਂ ਨਾਂਹ ਕਰ ਦਿਤੀ।
ਕਿਸਾਨਾਂ ਦੇ ਰੋਸ ਨੂੰ ਵੇਖ ਕੇ ਮੀਟਿੰਗ ਦੀ ਥਾਂ ਆਈ.ਸੀ.ਏ.ਆਰ. ਦੇ ਗੈਸਟ ਹਾਊਸ ਵਿਚ ਰੱਖ ਦਿਤੀ ਜੋ ਰਾਤ ਪੌਣੇ ਨੌਂ ਵਜੇ ਸ਼ੁਰੂ ਹੋ ਗਈ ਪਰ ਉਗਰਾਹਾਂ ਗਰੁਪ ਦੇ ਲੀਡਰ ਜੋਗਿੰਦਰ ਸਿੰਘ ਉਗਰਾਹਾਂ ਨੇ ਇਤਰਾਜ਼ ਪ੍ਰਗਟ ਕਰ ਦਿਤਾ ਕਿ ਜਾਂ ਤਾਂ ਸਾਰੇ 40 ਲੀਡਰਾਂ ਨੂੰ ਇਕੱਠਿਆਂ ਜਾਣਾ ਚਾਹੀਦਾ ਸੀ ਜਾਂ ਸੱਦਾ ਪ੍ਰਵਾਨ ਨਹੀਂ ਸੀ ਕਰਨਾ ਚਾਹੀਦਾ। ਜਿਹੜੇ 13 ਆਗੂ ਅਮਿਤ ਸ਼ਾਹ ਨੂੰ ਮਿਲਣ ਵੀ ਗਏ, ਉਨ੍ਹਾਂ ਵਿਚੋਂ ਦੋ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਤੇ ਬੋਘ ਸਿੰਘ ਨੇ ਸਰਕਾਰੀ ਬੇਰੁਖ਼ੀ ਤੇ ਅਪਮਾਨਜਨਕ ਵਤੀਰੇ ਨੂੰ ਲੈ ਕੇ ਮੀਟਿੰਗ ਦਾ ਐਨ ਆਖ਼ਰੀ ਮੌਕੇ ਬਾਈਕਾਟ ਕਰ ਦਿਤਾ ਤੇ ਗੁੱਸੇ ਵਿਚ ਲਾਲ ਪੀਲੇ ਹੋਏ ਵਾਪਸ ਚਲੇ ਆਏ ਪਰ ਅਮਿਤ ਸ਼ਾਹ ਨੇ ਆਪ ਫ਼ੋਨ ਕਰ ਕੇ ਤੇ 'ਮਾਫ਼ੀ' ਮੰਗ ਕੇ ਉਨ੍ਹਾਂ ਨੂੰ ਵਾਪਸ ਬੁਲਾ ਲਿਆ। ਅਮਿਤ ਸ਼ਾਹ ਨੂੰ ਮਿਲਣ ਗਏ 13 ਕਿਸਾਨ ਲੀਡਰ, ਦੇਰ ਰਾਤ ਵਾਪਸ ਆ ਕੇ 40 ਕਿਸਾਨ ਲੀਡਰਾਂ ਨਾਲ ਮੁਲਾਕਾਤ ਕਰਨਗੇ ਤੇ ਫ਼ੈਸਲਾ ਕਰਨਗੇ ਕਿ ਅਮਿਤ ਸ਼ਾਹ ਨਾਲ ਹੋਈ ਗੱਲਬਾਤ ਦਾ ਸਾਂਝੇ ਤੌਰ 'ਤੇ ਕੀ ਜਵਾਬ ਦੇਣਾ ਹੈ। 7 ਵਜੇ ਸ਼ੁਰੂ ਹੋਣ ਵਾਲੀ ਮੀਟਿੰਗ, ਪੌਣੇ ਦੋ ਘੰਟਾ ਲੇਟ ਅਥਵਾ ਪੌਣੇ 9 ਵਜੇ ਸ਼ੁਰੂ ਹੋਈ ਜੋ ਖ਼ਬਰ
ਲਿਖੇ ਜਾਣ ਵੇਲੇ ਅਜੇ ਚਲ ਰਹੀ ਹੈ। ਅਮਿਤ ਸ਼ਾਹ ਨੇ ਹਰ ਤਰ੍ਹਾਂ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਦਸਿਆ ਗਿਆ ਹੈ ਪਰ ਕਿਸਾਨ ਆਗੂ ਅਪਣੀ ਗੱਲ 'ਤੇ ਅੜੇ ਹੋਏ ਹਨ।
ਰਾਜਸੀ ਦਰਸ਼ਕਾਂ ਦਾ ਮੰਨਣਾ ਹੈ ਕਿ ਕਲ ਦੀ ਕੈਬਨਿਟ ਮੀਟਿੰਗ ਅਤੇ ਕਿਸਾਨ ਲੀਡਰਾਂ ਦੀ ਮੀਟਿੰਗ ਇਕੋ ਦਿਨ ਰੱਖ ਕੇ ਇਹ ਸੁਨੇਹਾ ਦੇਣ ਦਾ ਯਤਨ ਕੀਤਾ ਗਿਆ ਹੈ ਕਿ ਜੋ ਵੀ ਫ਼ੈਸਲਾ ਹੋਵੇਗਾ, ਉਸ ਉਤੇ ਕਲ ਹੀ ਪੱਕੀ ਮੋਹਰ ਲਾ ਦਿਤੀ ਜਾਏਗੀ ਤਾਕਿ 26 ਜਨਵਰੀ ਨੂੰ ਵਿਦੇਸ਼ੀ ਮਹਿਮਾਨਾਂ ਦੇ ਭਾਰਤ ਆਉਣ ਤੋਂ ਪਹਿਲਾਂ ਹੀ ਦਿੱਲੀ ਵਿਚ ਸਰਕਾਰ ਵਿਰੋਧੀ ਵਿਖਾਵਿਆਂ ਨੂੰ ਵਿਦੇਸ਼ੀਆਂ ਸਾਹਮਣੇ ਆਉਣੋਂ ਰੋਕ ਲਿਆ ਜਾਏ।

ਉਧਰ ਜੋਗਿੰਦਰ ਸਿੰਘ ਉਗਰਾਹਾਂ ਗਰੁਪ ਦਾ ਦੋਸ਼ ਹੈ ਕਿ ਸਰਕਾਰ ਨੇ ਕੇਵਲ 13 ਲੀਡਰਾਂ ਨੂੰ ਬੁਲਾ ਕੇ, ਕਿਸਾਨਾਂ ਵਿਚ ਫੁਟ ਪਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਇਸ ਤੋਂ ਬਚਣਾ ਚਾਹੀਦਾ ਸੀ। ਆਮ ਕਿਸਾਨ ਵੀ ਇਸ ਫੁੱਟ ਤੋਂ ਨਿਰਾਸ਼ ਹੈ ਪਰ ਆਸ ਕਰ ਰਿਹਾ ਹੈ ਕਿ ਤਿੰਨ ਕਾਲੇ ਕਾਨੂੰਨ ਰੱਦ ਕਰਨ ਦੇ ਮਸਲੇ ਤੇ ਸਾਰੀਆਂ ਕਿਸਾਨ ਜਥੇਬੰਦੀਆਂ ਦਾ ਵਿਚਾਰ ਪਹਿਲਾਂ ਵਾਲੇ ਹੀ ਰਹਿਣਗੇ।

SHARE ARTICLE

ਏਜੰਸੀ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement