ਸ਼ੇਅਰ ਬਾਜ਼ਾਰ ’ਚ 157 ਅੰਕਾਂ ਦਾ ਵਾਧਾ ਤੇ ਨਿਫ਼ਟੀ 17,516 ਦੇ ਪੱਧਰ ’ਤੇ ਹੋਇਆ ਬੰਦ
Published : Dec 9, 2021, 11:59 pm IST
Updated : Dec 9, 2021, 11:59 pm IST
SHARE ARTICLE
image
image

ਸ਼ੇਅਰ ਬਾਜ਼ਾਰ ’ਚ 157 ਅੰਕਾਂ ਦਾ ਵਾਧਾ ਤੇ ਨਿਫ਼ਟੀ 17,516 ਦੇ ਪੱਧਰ ’ਤੇ ਹੋਇਆ ਬੰਦ

ਮੁੰਬਈ, 9 ਦਸੰਬਰ : ਸ਼ੇਅਰ ਬਾਜ਼ਾਰ ਅੱਜ ਲਗਾਤਾਰ ਤੀਜੇ ਦਿਨ ਵਾਧਾ ਲੈ ਕੇ ਬੰਦ ਹੋਇਆ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 157 ਅੰਕ ਚੜ੍ਹ ਕੇ 58,807 ’ਤੇ ਬੰਦ ਹੋਇਆ ਹੈ। ਅੱਜ ਸਵੇਰੇ ਸੈਂਸੈਕਸ 182 ਅੰਕ ਵਧ ਕੇ 58,831 ’ਤੇ ਖੁੱਲ੍ਹਿਆ ਸੀ। ਦਿਨ ਦੌਰਾਨ ਇਸਨੇ 58,889 ਦੇ ਉੱਪਰਲੇ ਪੱਧਰ ਅਤੇ 58,340 ਦੇ ਹੇਠਲੇ ਪੱਧਰ ਨੂੰ ਬਣਾਇਆ। 
ਸੈਂਸੈਕਸ ਦੇ 30 ਸ਼ੇਅਰਾਂ ’ਚੋਂ 15 ਸਟਾਕ ਵਾਧੇ ਦੇ ਨਾਲ ਬੰਦ ਹੋਏ ਜਦਕਿ 15 ਸ਼ੇਅਰਾਂ ’ਚ ਗਿਰਾਵਟ ਰਹੀ। ਵੋਡਾਫੋਨ ਆਈਡੀਆ ਦਾ ਸ਼ੇਅਰ ਅੱਜ 15 ਫ਼ੀ ਸਦੀ ਵਧ ਕੇ 16.43 ਰੁਪਏ ’ਤੇ ਬੰਦ ਹੋਇਆ। ਆਈਟੀਸੀ, ਰਿਲਾਇੰਸ ਇੰਡਸਟਰੀਜ਼, ਬਜਾਜ ਫ਼ਾਈਨਾਂਸ ਅਤੇ ਲਾਰਸਨ ਐਂਡ ਟੂਬਰੋ ਸਭ ਤੋਂ ਵੱਧ ਲਾਭ ਲੈਣ ਵਾਲਿਆਂ ਵਿਚੋਂ ਸਨ। ਐਚਡੀਐਫਸੀ ਬੈਂਕ, ਟਾਈਟਨ ਅਤੇ ਨੇਸਲੇ ਦੇ ਸ਼ੇਅਰਾਂ ’ਚ ਗਿਰਾਵਟ ਦੇਖਣ ਨੂੰ ਮਿਲੀ।
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ 47 ਅੰਕ ਵਧ ਕੇ 17,516 ’ਤੇ ਬੰਦ ਹੋਇਆ। ਦਿਨ ਦੇ ਦੌਰਾਨ ਇਸਨੇ 17,543 ਦਾ ਉੱਚ ਅਤੇ 17,369 ਦਾ ਨੀਵਾਂ ਪੱਧਰ ਬਣਾਇਆ। ਇਸ ਦੇ 50 ਸ਼ੇਅਰਾਂ ’ਚੋਂ 26 ਵਧੇ ਅਤੇ 24 ’ਚ ਗਿਰਾਵਟ ਦਰਜ ਕੀਤੀ ਗਈ। ਪ੍ਰਮੁੱਖ ਵਧ ਰਹੇ ਸਟਾਕ ਏਸ਼ੀਅਨ ਪੇਂਟਸ, ਬ੍ਰਿਟਾਨੀਆ ਅਤੇ ਯੂਪੀਐਲ ਆਦਿ ਹਨ। ਗਿਰਾਵਟ ਵਾਲੇ ਸਟਾਕਾਂ ਵਿਚ ਨੇਸਲੇ, ਟਾਈਟਨ, ਐਚਡੀਐਫਸੀ ਬੈਂਕ ਅਤੇ ਹੋਰ ਸ਼ਾਮਲ ਹਨ।
ਇਸ ਤੋਂ ਪਹਿਲਾਂ ਕੱਲ੍ਹ ਰਿਜ਼ਰਵ ਬੈਂਕ ਦੀਆਂ ਨੀਤੀਗਤ ਦਰਾਂ ’ਚ ਕੋਈ ਬਦਲਾਅ ਨਾ ਹੋਣ ਕਾਰਨ ਬਾਜ਼ਾਰ ’ਚ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ ਸੀ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 1016 ਅੰਕਾਂ ਦੇ ਵਾਧੇ ਨਾਲ 58,649 ’ਤੇ ਬੰਦ ਹੋਇਆ। ਮਾਰਕਿਟ ਕੈਪ ’ਚ 3.53 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਕੱਲ੍ਹ ਮਾਰਕੀਟ ਕੈਪ 264.20 ਲੱਖ ਕਰੋੜ ਰੁਪਏ ਸੀ। ਅੱਜ 264.24 ਲੱਖ ਕਰੋੜ ਰੁਪਏ ਰਿਹਾ।     (ਏਜੰਸੀ)
 

SHARE ARTICLE

ਏਜੰਸੀ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement