Punjab News: VIP ਬਣ ਕੇ ਘੁੰਮਣ ਵਾਲੇ ਠੱਗ ਕਾਬੂ, ਨਾਕੇ ਦੌਰਾਨ ਰੋਕਣ 'ਤੇ ਸਭ ਕੁੱਝ ਨਿਕਲਿਆ ਜਾਅਲੀ
Published : Dec 9, 2023, 10:22 am IST
Updated : Dec 9, 2023, 10:25 am IST
SHARE ARTICLE
File Photo
File Photo

ਪੁਲਿਸ ਪਾਰਟੀ ਵਲੋਂ ਫਰਜ਼ੀ ਵੀ.ਆਈ.ਪੀ. ਬਣੇ ਵਿਅਕਤੀ ਨੂੰ ਫਾਰਚੂਨਰ ਗੱਡੀ, ਪਾਇਲਟ ਜਿਪਸੀ, ਹੂਟਰ ਅਤੇ ਲਾਲ-ਨੀਲੀ ਪੀ.ਸੀ.ਆਰ. ਬੱਤੀ ਸਣੇ ਕਾਬੂ ਕੀਤਾ ਹੈ

Punjab News: ਅੱਜ ਸੀ.ਆਈ.ਏ. ਸਟਾਫ਼ ਨੇ ਨਾਕਾਬੰਦੀ ਦੌਰਾਨ ਜਾਅਲੀ ਵੀ.ਆਈ.ਪੀ. ਬਣ ਕੇ ਘੁੰਮ ਰਹੇ ਵਿਅਕਤੀਆਂ ਨੂੰ ਉਸ ਦੇ ਲਾਮ-ਲਸ਼ਕਰ ਸਣੇ ਕਾਬੂ ਕੀਤਾ। ਉਹਨਾਂ ਖਿਲਾਫ਼ ਥਾਣਾ ਸਿਟੀ ਵਿਚ ਮਾਮਲਾ ਦਰਜ ਕਰ ਕੇ ਲੋੜੀਂਦੀ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ। ਇਸ ਸਬੰਧੀ ਸੀ.ਆਈ.ਏ. ਇੰਚਾਰਜ ਸ਼ਿਵ ਕੁਮਾਰ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਪੁਲਿਸ ਨੇ ਗ਼ਲਤ ਕਿਸਮ ਦੇ ਵਿਅਕਤੀਆਂ ’ਤੇ ਨਜ਼ਰ ਰੱਖਣ ਲਈ ਖਰੜ ਏਰੀਆ ’ਚ ਨਾਕਾਬੰਦੀ ਕੀਤੀ ਸੀ।

file photo

 

ਇਸ ਦੌਰਾਨ ਪੁਲਿਸ ਪਾਰਟੀ ਵਲੋਂ ਫਰਜ਼ੀ ਵੀ.ਆਈ.ਪੀ. ਬਣੇ ਵਿਅਕਤੀ ਨੂੰ ਫਾਰਚੂਨਰ ਗੱਡੀ, ਪਾਇਲਟ ਜਿਪਸੀ, ਬਿਨਾਂ ਇਜਾਜ਼ਤ ਲਗਾਏ ਹੂਟਰ ਅਤੇ ਲਾਲ-ਨੀਲੀ ਪੀ.ਸੀ.ਆਰ. ਬੱਤੀ ਸਣੇ ਕਾਬੂ ਕੀਤਾ ਹੈ। ਕਾਬੂ ਕੀਤੇ ਵਿਅਕਤੀ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਧੂਰੀ ਸੰਗਰੂਰ ਵਜੋਂ ਹੋਈ ਹੈ, ਜੋ ਫਿਲਹਾਲ ਓਰਾ ਐਵਨਿਊ ਮੋਰਿੰਡਾ ਰੋਡ ਖਰੜ ਦੇ ਇਕ ਫਲੈਟ ਵਿਚ ਰਹਿ ਰਿਹਾ ਹੈ।

file photo

 

ਉਸ ਵਲੋਂ ਈ.ਜੈੱਡ.ਆਈ. ਨਾਂ ’ਤੇ ਖਰੜ ਦੀ ਨਿਊ ਸੰਨੀ ਐਨਕਲੇਵ ਅੰਦਰ ਇਕ ਮੈਰਿਜ ਬਿਊਰੋ ਦਾ ਦਫ਼ਤਰ ਚਲਾਉਣ ਸਬੰਧੀ ਦੱਸਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਉਹ ਮੋਹਾਲੀ ਵੱਲੋਂ ਫਾਰਚੂਨਰ ਗੱਡੀ ਨੰਬਰ ਐੱਚ.ਆਰ.70ਡੀ-0864 ’ਤੇ ਆਇਆ ਸੀ, ਜਦੋਂ ਕਿ ਉਸ ਦੀ ਗੱਡੀ ਅੱਗੇ ਇਕ ਪਾਇਲਟ ਜਿਪਸੀ ਨੰਬਰ ਸੀ.ਐੱਚ.01ਸੀ.ਆਰ.-6836 ਡਰਾਈਵਰ ਚਲਾ ਰਿਹਾ ਸੀ, ਜਿਸ ਵਿਚ 4 ਵਿਅਕਤੀ ਸਕਿਓਰਿਟੀ ਡਰੈੱਸ ਕੋਡ ਵਿਚ ਹਨ, ਜਿਨ੍ਹਾਂ ਦੀ ਵਰਦੀ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਨਾਲ ਮਿਲਦੀ-ਜੁਲਦੀ ਸੀ ਤੇ ਉਹ ਲੋਕਾਂ ਦੇ ਵ੍ਹੀਕਲ ਸਾਈਡ ’ਤੇ ਕਰਵਾਉਂਦੇ ਹੋਏ ਮੋਹਾਲੀ ਤੋਂ ਖਰੜ ਵੱਲ ਆਏ। 

ਨਾਕਾਬੰਦੀ ਦੌਰਾਨ ਜਦੋਂ ਫਾਰਚੂਨਰ ਗੱਡੀ ਵਿਚ ਬੈਠੇ ਹੋਏ ਵਿਅਕਤੀ ਤੋਂ ਪੁੱਛਗਿੱਛ ਕੀਤੀ ਤਾਂ ਉਹ ਜਾਅਲੀ ਵੀ.ਆਈ.ਪੀ. ਨਿਕਲਿਆ। ਪੁਲਿਸ ਨੇ ਜਿਪਸੀ ਦੇ ਡਰਾਈਵਰ ਰਵਿੰਦਰ ਸਿੰਘ ਵਾਸੀ ਖਰੜ ਨੂੰ ਵੀ ਨਾਮਜ਼ਦ ਕੀਤਾ ਹੈ। ਉਨ੍ਹਾਂ ਖਿਲਾਫ਼ ਬਣਦੀ ਕਾਰਵਾਈ ਅਮਲ ’ਚ ਲਿਆਉਣ ਪਿੱਛੋਂ ਮੌਕੇ ’ਤੇ ਹੀ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। 


  

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement