
ਕਿਹਾ, ਰੋਜ਼ਾਨਾ ਸਪੋਕਸਮੈਨ ਤੋਂ ਲੈ ਕੇ ਬਾਕੀ ਲੋਕਾਂ ਨਾਲ ਜੋ ਹੋਇਆ ਉਸ ਦੀ ਸੁਖਬੀਰ ਸਿੰਘ ਬਾਦਲ ਅਤੇ ਬਾਕੀ ਆਗੂਆਂ ਨੂੰ ਦਿਤੀ ਸਜ਼ਾ ਕੀ ਕਾਫੀ ਹੈ?
ਚੰਡੀਗੜ੍ਹ (ਗਗਨਦੀਪ ਕੌਰ): ਪੰਥ ਵਿਰੁਧ ਕੀਤੇ ਅਪਣੇ ਗੁਨਾਹਾਂ ਦੀ ਅਕਾਲ ਤਖ਼ਤ ਵਲੋਂ ਦਿਤੀ ਸਜ਼ਾ ਭੁਗਤ ਰਹੇ ਸੁਖਬੀਰ ਸਿੰਘ ਬਾਦਲ ’ਤੇ ਨਰਾਇਣ ਸਿੰਘ ਚੌੜਾ ਵਲੋਂ 4 ਦਸੰਬਰ ਨੂੰ ਕੀਤੇ ਹਮਲੇ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਇਸ ਬਾਰੇ ਅਕਾਲ ਯੂਥ ਦੇ ਆਗੂ ਜਸਵਿੰਦਰ ਸਿੰਘ ਨੇ ਕਿਹਾ ਕਿ ਨਰਾਇਣ ਸਿੰਘ ਚੌੜਾ ਵਲੋਂ ਹਮਲਾ ਕਰਨ ਦਾ ਅਸਲ ਕਾਰਨ ਲੱਭਣਾ ਪਵੇਗਾ ਕਿ ਆਖਰ ਉਸ ਨੇ ਅਜਿਹਾ ਕਿਉਂ ਕੀਤਾ? ਹਾਲਾਂਕਿ ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।
ਰੋਜ਼ਾਨਾ ਸਪੋਕਸਮੈਨ ਟੀ.ਵੀ. ਨਾਲ ਗੱਲਬਾਤ ਕਰਦਿਆਂ ਜਸਵਿੰਦਰ ਸਿੰਘ ਨੇ ਵੀ ਸਵਾਲ ਚੁਕਿਆ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਫ਼ੈਸਲਾ ਹਰ ਸਿੱਖ ਨੂੰ ਖਿੜੇ ਮੱਥੇ ਪ੍ਰਵਾਨ ਹੈ, ਪਰ ਕੀ ਸਿੱਖ ਕੌਮ ਦਾ ਘਾਣ ਕਰਨ ਵਾਲੇ ਨੂੰ ਉਸ ਦੇ ਮੁਕਾਬਲੇ ਦੀ ਸਜ਼ਾ ਸੁਣਾਈ ਗਈ ਹੈ? ਉਨ੍ਹਾਂ ਕਿਹਾ, ‘‘ਅਸਲ ’ਚ ਨਰਾਇਣ ਸਿੰਘ ਚੌੜਾ ਨੂੰ ਬਰਦਾਸ਼ਤ ਨਹੀਂ ਹੋਇਆ ਕਿ ਗੁਰੂ ਦੀ ਬੇਅਦਬੀ, ਇਨਸਾਫ਼ ਮੰਗ ਰਹੇ ਨਿਰਦੋਸ਼ ਸਿੱਖਾਂ ’ਤੇ ਗੋਲੀਆਂ ਨਾਲ ਮੀਂਹ ਵਰ੍ਹਾਉਣਾ, ਝੂਠੇ ਪੁਲਿਸ ਮੁਕਾਬਲੇ ਕਰਨ ਵਾਲਿਆਂ ਨੂੰ ਤਰੱਕੀਆਂ ਦੇਣ ਵਾਲੇ ਨੂੰ ਮੁਆਫ਼ੀ ਦੇ ਕੇ ਇਹ ਸਜ਼ਾ ਸੁਣਾਈ ਗਈ।’’ ਉਨ੍ਹਾਂ ਅੱਗੇ ਕਿਹਾ ਕਿ ਅਕਾਲੀ ਦਲ ਨੇ ਸਪੋਕਸਮੈਨ ਨੂੰ ਵੀ ਬੰਦ ਕਰਵਾਉਣ ਲਈ ਏਨਾ ਜ਼ੋਰ ਸਿਰਫ਼ ਇਸ ਲਗਾਇਆ ਕਿਉਂਕਿ ਸਪੋਕਸਮੈਨ ਨੇ ਸਿਰਫ਼ ਇੰਨਾ ਹੀ ਕਿਹਾ ਸੀ ਕਿ ਜੋ ਸੌਦਾ ਸਾਧ ਨੂੰ ਮੁਆਫ਼ ਕਰਨ ਲਈ 90 ਲੱਖ ਦਾ ਇਸ਼ਤਿਹਾਰ ਕਿਉਂ ਦਿਤਾ?
ਜਸਵਿੰਦਰ ਸਿੰਘ ਨੇ ਕਿਹਾ, ‘‘ਨਰਾਇਣ ਚੌੜਾ ਸਮੇਂ-ਸਮੇਂ ’ਤੇ ਕੌਮ ਪ੍ਰਤੀ ਅਪਣਾ ਫਰਜ਼ ਨਿਭਾਉਂਦੇ ਸੀ। ਨਰਾਇਣ ਚੌੜਾ ਨੂੰ ਸੁਖਬੀਰ ਬਾਦਲ ’ਤੇ ਇਸ ਲਈ ਗੁੱਸਾ ਸੀ ਕਿ ਸੁਮੇਧ ਸੈਣੀ ਨੇ ਉਸ ਉਪਰ ਤੇ ਇਨ੍ਹਾਂ ਦੇ ਪ੍ਰਵਾਰ ਤੋਂ ਬੁਰੇ ਤਰੀਕੇ ਨਾਲ ਪੁੱਛ-ਪੜਤਾਲ ਕੀਤੀ।’’ ਉਨ੍ਹਾਂ ਕਿਹਾ, ‘‘ਸਾਰੇ ਇਕ ਪੱਖ ਵਿਖਾ ਰਹੇ ਹਨ ਕਿ ਸੁਖਬੀਰ ਬਾਦਲ ’ਤੇ ਹਮਲਾ ਹੋਇਆ ਪਰ ਤੁਸੀਂ ਨਰਾਇਣ ਸਿੰਘ ਚੌੜਾ ਦੀਆਂ ਭਾਵਨਾਵਾਂ ਤਾਂ ਵੇਖੋ ਕਿ ਆਖਰ ਉਸ ਨੇ ਅਜਿਹਾ ਕਿਉਂ ਕੀਤਾ? ਆਖਰ ਕਿਉਂ 70 ਸਾਲ ਦੇ ਬਜ਼ੁਰਗ ਨੂੰ ਇਹ ਕਦਮ ਚੁਕਣਾ ਪਿਆ। ਇਸ ਪਿੱਛੇ ਦਾ ਕਾਰਨ ਜਾਣਨ ਦੀ ਲੋੜ ਹੈ।’’
ਉਨ੍ਹਾਂ ਅੱਗੇ ਕਿਹਾ, ‘‘ਨਰਾਇਣ ਸਿੰਘ ਚੌੜਾ ਆਮ ਬੰਦਾ ਨਹੀਂ, ਉਸ ਨੇ 15 ਕਿਤਾਬਾਂ ਲਿਖੀਆਂ ਹਨ। ਨਰਾਇਣ ਚੌੜਾ ਕੌਮ ਨੂੰ ਸਮਰਪਿਤ ਇਨਸਾਨ ਹਨ। ਸਾਰੀਆਂ ਗੱਲਾਂ ਦਾ ਮੁਲਾਂਕਣ ਕਰਨਾ ਪੈਣਾ ਕਿ ਕਿਹੜੇ ਬੰਦੇ ਦੋਸ਼ੀ ਤੇ ਕਿਹੜੇ ਬੇਕਸੂਰ ਹਨ।’’ ਉਨ੍ਹਾਂ ਇਹ ਵੀ ਕਿਹਾ ਕਿ ਨਰਾਇਣ ਚੌੜਾ ਦੀ ਦਸਤਾਰ ਲਾਹੁਣ ਵਾਲੇ ਬੰਦੇ ਨੂੰ ਵੀ ਮੁਆਫ਼ੀ ਮੰਗਣੀ ਚਾਹੀਦੀ ਹੈ।
ਉਨ੍ਹਾਂ ਕਿਹਾ, ‘‘ਨਰਾਇਣ ਸਿੰਘ ਚੌੜਾ ਨੂੰ ਜਦੋਂ ਸਾਰਿਆਂ ਨੇ ਫੜ ਹੀ ਲਿਆ ਸੀ ਤਾਂ ਫਿਰ ਦਸਤਾਰ ਲਾਉਣਾ ਕਿੰਨੀ ਕੁ ਬਹਾਦਰੀ ਹੈ।’’ ਉਨ੍ਹਾਂ ਅੱਗੇ ਕਿਹਾ, ‘‘ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦਾ ਸੰਗਤ ਸੋਧਾ ਲਗਾ ਦਿੰਦੀ ਹੈ। ਉਥੇ ਵੀ ਫਿਰ ਸਵਾਲ ਖੜਾ ਹੁੰਦਾ ਕੀ ਮਾਰਨਾ ਜ਼ਰੂਰੀ ਸੀ? ਜਿਸ ਨੇ ਪੰਜਾਬ ਦਾ, ਕੌਮ ਦਾ ਘਾਣ ਕੀਤਾ ਆਮ ਲੋਕ ਉਸ ਨੂੰ ਕਿਵੇਂ ਮੁਆਫ਼ ਕਰ ਸਕਦੇ ਹਨ?’’