ਸ਼ਹੀਦ ਊਧਮ ਸਿੰਘ ਦੇ ਭਾਣਜੇ ਦੇ ਦੇਹਾਂਤ ਮਗਰੋਂ ਕੈਪਟਨ ਸਰਕਾਰ ਵਿਰੁਧ ਅਮਨ ਅਰੋੜਾ ਦਾ ਰੋਸਾ
Published : Jan 10, 2019, 12:30 pm IST
Updated : Jan 10, 2019, 12:30 pm IST
SHARE ARTICLE
Aman Arora
Aman Arora

ਸਰਕਾਰਾਂ ਦੀ ਬੇਰੁਖ਼ੀ ਕਾਰਨ ਸ਼ਹੀਦ ਊਧਮ ਸਿੰਘ ਦੇ ਭਾਣਜੇ, ਜਿਸ ਨੇ ਸ਼ਹੀਦ ਊਧਮ ਸਿੰਘ ਦਾ ਮੈਮੋਰੀਅਲ ਬਨਾਉਣ ਦਾ ਸਪਨਾ ਸੰਜੋਇਆ ਸੀ..........

ਊਧਮ ਸਿੰਘ ਵਾਲਾ : ਸਰਕਾਰਾਂ ਦੀ ਬੇਰੁਖ਼ੀ ਕਾਰਨ ਸ਼ਹੀਦ ਊਧਮ ਸਿੰਘ ਦੇ ਭਾਣਜੇ, ਜਿਸ ਨੇ ਸ਼ਹੀਦ ਊਧਮ ਸਿੰਘ ਦਾ ਮੈਮੋਰੀਅਲ ਬਨਾਉਣ ਦਾ ਸਪਨਾ ਸੰਜੋਇਆ ਸੀ, ਉਨ੍ਹਾਂ ਦਾ ਸੁਪਨਾ ਅਧੂਰਾ ਹੀ ਰਿਹਾ ਅਤੇ ਉਹ ਪਿਛਲੇ ਦਿਨੀਂ 105 ਸਾਲ ਦੀ ਉਮਰ ਵਿਚ ਅਕਾਲ ਚਲਾਣਾ ਕਰ ਗਏ। ਇਸ ਗੱਲ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਆਗੂ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਅਪਣੇ ਪੱਤਰ ਵਿਚ ਕੀਤਾ ਹੈ। 

ਅਰੋੜਾ ਨੇ ਪੱਤਰ ਵਿਚ ਕਿਹਾ ਕਿ ਬਜ਼ੁਰਗ ਬਾਪੂ ਖੁਸ਼ੀ ਨੰਦ (ਸ਼ਹੀਦ ਊਧਮ ਸਿੰਘ ਦਾ ਭਾਣਜਾ) ਕੈਪਟਨ ਸਰਕਾਰ ਅਤੇ ਕਾਂਗਰਸ ਪਾਰਟੀ ਦੇ ਰਾਜਸੀ ਅਤੇ ਸਰਕਾਰੀ ਲਾਰਿਆਂ ਵਿਚ ਰਹਿ ਕੇ ਇਕ ਕਰੋੜ ਦੀ ਗ੍ਰਾਂਟ ਦਾ ਇੰਤਜ਼ਾਰ ਕਰਦੇ ਅਕਾਲ ਚਲਾਣਾ ਕਰ ਗਏ ਪਰ ਬਦਕਿਸਮਤੀ ਨਾਲ ਤੁਹਾਡੀ ਇਕ ਕਰੋੜ ਦੀ ਗ੍ਰਾਂਟ ਸ਼ਹੀਦ ਊਧਮ ਸਿੰਘ ਦੀ ਯਾਦਗਰ ਦੇ ਲਈ ਜਾਰੀ ਕਰਨ ਦਾ ਟਵੀਟ ਅਤੇ ਪੰਜਾਹ ਲੱਖ ਦੀ ਚਿੱਠੀ ਤੇ ਵੀ ਹੁਣ ਤਕ ਕੋਈ ਬੂਰ ਨਹੀਂ ਪਿਆ। 

ਉਹਨਾਂ ਨੇ ਇਸ ਪੱਤਰ ਵਿਚ ਕਿਹਾ ਕਿ ਸੁਨਾਮ ਦੇ ਲੋਕ, ਲਾਸਾਨੀ ਸ਼ਹਾਦਤ ਦੇਣ ਵਾਲੇ ਸ਼ਹੀਦ ਊਧਮ ਸਿੰਘ ਦਾ ਯਾਦਗਰੀ ਮੈਮੋਰੀਅਲ ਬਨਾਉਣ ਦੇ ਲਈ ਜੱਦੋ-ਜਹਿਦ ਕਰ ਰਹੇ ਹਨ, ਜਿਸ ਦਾ ਨੀਂਹ ਪੱਥਰ 25 ਦਸੰਬਰ, 2016 ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਰਸਮੀ ਰੂਪ ਨਾਲ ਰੱਖਿਆ ਸੀ ਅਤੇ ਤੁਹਾਡੀ ਸਰਕਾਰ ਪੰਜਾਬ ਵਿਚ ਆਉਣ ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ 31 ਜੁਲਾਈ, 2018 ਨੂੰ ਤੁਹਾਡੇ ਵਲੋਂ 2.28 ਕਰੋੜ ਦੀ ਲਾਗਤ ਨਾਲ ਸ਼ਹੀਦ ਊਧਮ ਸਿੰਘ ਮੈਮੋਰੀਅਲ ਬਨਾਉਣ ਦੀ ਘੋਸ਼ਣਾ ਕੀਤੀ ਸੀ,

ਜਿਸ ਸਬੰਧੀ ਤੁਹਾਡੇ (ਮੁੱਖ ਮੰਤਰੀ) ਵਲੋਂ ਵੀ ਟਵੀਟ ਕਰਕੇ ਇਕ ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰਨ ਦੀ ਗੱਲ ਕਹਿ ਕੇ ਇਸ ਗੱਲ ਨੂੰ ਤਸਦੀਕ ਕੀਤਾ ਗਿਆ ਸੀ। 
ਅਰੋੜਾ ਨੇ ਅੱਗੇ ਲਿਖਿਆ ਹੈ ਕਿ 26 ਦਸੰਬਰ, 2018 ਸ਼ਹੀਦ ਊਧਮ ਸਿੰਘ ਦੇ ਜਨਮ ਦਿਵਸ ਤੇ ਸੁਨਾਮ ਦੇ ਲੋਕਾਂ ਨੇ ਜਦੋਂ ਇਸ ਯਾਦਗਾਰ ਲਈ ਸੰਘਰਸ਼ ਕਰਨ ਦੀ ਘੋਸ਼ਣਾ ਕੀਤੀ ਤਾਂ ਕਾਂਗਰਸ ਪਾਰਟੀ ਦੇ ਸਥਾਨਕ ਲੀਡਰਾਂ ਵਲੋਂ ਤੁਹਾਡੇ ਅਖਤਿਆਰੀ ਕੋਟੇ ਵਿਚੋਂ 50 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰਨ ਦੀਆਂ ਖ਼ਬਰਾਂ ਅਖ਼ਬਾਰਾਂ ਵਿਚ ਪ੍ਰਕਾਸ਼ਤ ਕਰਵਾ ਦਿਤੀਆਂ ਜਦਕਿ ਹੁਣ ਤਕ ਮੈਮੋਰੀਅਲ ਦੀ ਉਸਾਰੀ ਦਾ ਕੰਮ ਸ਼ੁਰੂ ਤਕ ਨਹੀਂ ਹੋ ਸਕਿਆ।

ਇਸ ਤਰਾਂ ਦੀ ਸਿਆਸਤ ਕਰ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, ਇਸ ਲਈ ਆਪ ਸ਼ਹੀਦ ਊਧਮ ਸਿੰਘ, ਜਿਸ ਨੇ ਜਲ੍ਹਿਆਵਾਲਾ ਬਾਗ ਕਾਂਡ ਦਾ ਬਦਲਾ 21 ਸਾਲ ਬਾਅਦ ਲਿਆ, ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਦੇਖਦੇ ਹੋਏ ਬਿਨਾਂ ਕਿਸੀ ਦੇਰੀ ਦੇ 2.28 ਕਰੋੜ ਦੀ ਗ੍ਰਾਂਟ ਉਕਤ ਮੈਮੋਰੀਅਲ ਬਨਾਉਣ ਦੇ ਲਈ ਜਾਰੀ ਕੀਤੀ ਜਾਵੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement