
ਬਰਡ ਫ਼ਲੂ : ਦਿੱਲੀ ’ਚ ਮਰੇ ਮਿਲੇ 10 ਬਤੱਖ਼, ਮਹਾਰਸ਼ਟਰ ਦੇ ਪੋਲਟਰੀ ਫ਼ਾਰਮ ’ਚ 900 ਮੁਰਗੀਆਂ ਦੀ ਮੌਤ
ਨਵੀਂ ਦਿੱਲੀ, 9 ਜਨਵਰੀ : ਪੂਰਬੀ ਦਿੱਲੀ ਦੀ ਸੰਜੇ ਝੀਲ ’ਚ ਸਨਿਚਰਵਾਰ ਨੂੰ 10 ਬਤੱਖ ਮਰੇ ਹੋਏ ਮਿਲੇ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਇਸ ਤੋਂ ਇਕ ਦਿਨ ਪਹਿਲਾਂ ਮਊਰ ਵਿਹਾਰ ਫੇਸ-3 ’ਚ 17 ਕਾਂ ਮਰੇ ਮਿਲੇ ਸਨ। ਅਧਿਕਾਰੀ ਨੇ ਕਿਹਾ ਕਿ ਝੀਲ ਨੂੰ ਅਗਲੇ ਆਦੇਸ਼ ਤਕ ਬੰਦ ਕਰ ਦਿਤਾ ਗਿਆ ਹੈ। ਪਸ਼ੂ ਵਿਭਾਗ ਦੇ ਡਾਕਟਰ ਰਾਕੇਸ਼ ਸਿੰਘ ਨੇ ਦਸਿਆ,‘‘ਸਾਨੂੰ ਸੰਜੇ ਝੀਲ ’ਚ 10 ਬਤੱਖ ਮਰੇ ਹੋਏ ਮਿਲੇ ਹਨ, ਜਿਨ੍ਹਾਂ ਦੇ ਨਮੂਨਿਆਂ ਨੂੰ ਜਾਂਚ ਲਈ ਪ੍ਰਯੋਗਸ਼ਾਲਾ ਭੇਜ ਦਿਤਾ ਗਿਆ ਹੈ।’’ ਦਿੱਲੀ ’ਚ ਬੀਤੇ ਕੁੱਝ ਦਿਨਾਂ ’ਚ 35 ਕਾਂਵਾਂ ਸਮੇਤ ਘੱਟੋ-ਘੱਟ 50 ਪੰਛੀ ਮਰ ਚੁਕੇ ਹਨ, ਜਿਸ ਨਾਲ ਬਰਡ ਫਲੂ ਦਾ ਖਤਰਾ ਵੱਧ ਗਿਆ ਹੈ। ਸਿੰਘ ਨੇ ਇਸ ਤੋਂ ਪਹਿਲਾਂ ਕਿਹਾ ਸੀ,‘‘ਸਾਨੂੰ ਦਵਾਰਕਾ, ਮਊਰ ਵਿਹਾਰ ਫੇਸ-3 ਅਤੇ ਹਸਤਸਾਲ ਵਿਲੇਜ ’ਚ ਕਾਂਵਾਂ ਦੇ ਮਰਨ ਦੀ ਖਬਰ ਮਿਲੀ ਸੀ। ਹਾਲਾਂਕਿ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਮਰਨ ਦਾ ਕਾਰਨ ਬਰਡ ਫ਼ਲੂ ਸੀ ਜਾਂ ਕੁੱਝ ਹੋਰ।’’ ਉਨ੍ਹਾਂ ਨੇ ਕਿਹਾ ਕਿ ਪਹਿਲੀ ਜਾਂਚ ਰੀਪੋਰਟ ਸੋਮਵਾਰ ਨੂੰ ਆ ਜਾਵੇਗੀ।
ਉਧਰ, ਮਹਾਰਾਸ਼ਟਰ ਦੇ ਪਰਭਣੀ ਜ਼ਿਲ੍ਹੇ ਦੇ ਮੁਰੁਮਬਾ ਪਿੰੜ ’ਚ ਸਥਿਤ ਪੋਲਟਰੀ ਫ਼ਾਰਮ ’ਚ 900 ਮੁਰਗੀਆਂ ਦੀ ਮੌਤ ਹੋ ਗਈ ਹੈ। ਪਰਭਣੀ ਦੇ ਜ਼ਿਲ੍ਹਾ ਅਧਿਕਾਰੀ ਦੀਪਕ ਮੁਲਗੀਕਰ ਨੇ ਦਸਿਆ ਕਿ ਮੌਤ ਦੀ ਅਸਲ ਵਜ੍ਹਾ ਜਾਨਣ ਲਈ ਸੈਂਪਲਾਂ ਨੂੰ ਜਾਂਚ ਲਈ ਭੇਜਿਆ ਗਿਆ ਹੈ। ਉਨ੍ਹਾਂ ਦਸਿਆ, ‘‘ਦੋ ਦਿਨਾਂ ’ਚ ਮਰਾਠਵਾੜਾ ਇਲਾਕੇ ਦੇ ਮੁਰੁਮਬਾ ਪਿੰਡ ’ਚ 900 ਮੁਰਗੀਆਂ ਮਰੀਆਂ ਹਨ। (ਪੀਟੀਆਈ)
ਅਸੀਂ ਮਰੀ ਹੋਈ ਮੁਰਗੀਆਂ ਦੇ ਨਮੂਨੇ ਜਾਂਚ ਲਈ ਭੇਜੇ ਹਨ।’ (ਪੀਟੀਆਈ)