
ਗੁਰਦੇਵ ਚੀਮਾ ਨੂੰ ਪ੍ਰਮੁੱਖ ਸਖ਼ਸੀਅਤਾਂ ਨੇ ਸ਼ਰਧਾਂਜਲੀਆਂ ਦਿਤੀਆਂ
ਪਟਿਆਲਾ, 9 ਜਨਵਰੀ (ਜਸਪਾਲ ਸਿੰਘ ਢਿੱਲੋਂ) : ਥਾਣਾ ਮੁਖੀ ਬਲੋਂਗੀ ਦੇ ਮੁਖੀ ਇੰਸ: ਸਰਬਜੀਤ ਸਿੰਘ ਚੀਮਾ ਦੇ ਪਿਤਾ ਸਾਬਕਾ ਡਿਪਟੀ ਡਾਇਰੈਕਟਰ ਗੁਰਦੇਵ ਸਿੰਘ ਚੀਮਾ ਦਾ ਸ਼ਰਧਾਂਜਲੀ ਸਮਾਰੋਹ ਇਥੇ ਗੁਰਦੁਆਰਾ ਮੋਤੀ ਬਾਗ਼ ਸਾਹਿਬ ਵਿਖੇ ਕਰਵਾਇਆ ਗਿਆ, ਇਸ ਮੌਕੇ ਭਾਈ ਬੋਹੜ ਸਿੰਘ ਦੇ ਰਾਗੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ। ਇਸ ਮੌਕੇ ਸ਼ਰਧਾਂਜਲੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਸ: ਚੀਮਾ ਦਾ ਜੀਵਨ ਖੁਲ੍ਹੀ ਕਿਤਾਬ ਸੀ, ਜਿਨ੍ਹਾਂ ਚੋਗਿਰਦੇ ਦੀ ਸੰਭਾਲ ਲਈ ਬਹੁਤ ਕੰਮ ਕੀਤੇ ਅੱਜ ਜੇ ਲੋਕ ਤਾਜ਼ਗੀ ਲੈਂਦੇ ਹਨ ਤਾਂ ਉਹ ਸ: ਚੀਮਾਂ ਨੂੰ ਯਾਦ ਕਰਦੇ ਹਨ। ਉਨ੍ਹਾਂ ਆਖਿਆ ਕਿ ਅੱਜ ਪ੍ਰੀਵਾਰ ਤੇ ਜ਼ਿੰਮੇਵਾਰੀ ਵਧ ਗਈ ਹੈ। ਉਨ੍ਹਾਂ ਕਿਹਾ ਕਿ ਸ: ਚੀਮਾ ਨੇ ਸਾਰੀ ਉਮਰ ਮਨੁੱਖਤਾ ਦੀ ਸੇਵਾ ਨੂੰ ਹੀ ਤਰਜੀਹ ਦਿਤੀ। ਇਸ ਮੌਕੇ ਉਨ੍ਹਾਂ ਦੀ ਪੋਤਰੀ ਤਹਿਜੀਵ ਕੌਰ ਨੇ ਅਪਣੇ ਦਾਦੇ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਭਾਵਕੁਤਾ ਵਾਲਾ ਮਾਹੌਲ ਬਣਾ ਦਿਤਾ , ਉਸ ਵੇਲੇ ਹਰ ਵਿਅਕਤੀ ਨੂੰ ਉਨ੍ਹਾਂ ਸੋਚਣ ਲਈ ਮਜ਼ਬੂਰ ਕਰ ਦਿਤਾ ।