ਪੰਜਾਬ ਵਿਚ ਕੋਲਾ ਸੰਕਟ! ਤਲਵੰਡੀ ਸਾਬੋ ਅਤੇ ਲਹਿਰਾ ਪਲਾਂਟ ਦੀ ਸਥਿਤੀ ਖ਼ਰਾਬ

By : KOMALJEET

Published : Jan 10, 2023, 12:42 pm IST
Updated : Jan 10, 2023, 12:42 pm IST
SHARE ARTICLE
Representational Image
Representational Image

ਪੰਜਾਬ ਵਿਚ ਬਿਜਲੀ ਦੀ ਮੰਗ ਲਗਾਤਾਰ 8 ਹਜਾਰ ਮੈਗਾਵਾਟ ਦੇ ਪਾਰ

ਤਲਵੰਡੀ ਸਾਬੋ 'ਚ ਸਾਢੇ ਤਿੰਨ ਦਿਨ ਜਦਕਿ ਲਹਿਰਾ ਮੁਹੱਬਤ 'ਚ ਕਰੀਬ 5 ਦਿਨ ਦਾ ਕੋਲਾ ਬਾਕੀ 

ਕਿਸ ਪਲਾਂਟ 'ਚ ਕਿੰਨੀ ਬਿਜਲੀ?

ਪਲਾਂਟ            ਸਮਰੱਥਾ      ਪੈਦਾਵਾਰ 
ਐਨਪੀਐਲ       1400          1344 
ਜੀਵੀਕੇ            540            509
ਰੋਪੜ             840             498
ਲਹਿਰ           920             ੫੩੭
ਟੀਐਸਪੀਐਲ   1980          1760
ਹਾਈਡਰਾ        1161           383

ਸੂਬੇ ਵਿਚ ਬਿਜਲੀ ਦੀ ਮੰਗ ਲਗਾਤਾਰ ਵੱਧ ਰਹੀ ਹੈ। ਸੋਮਵਾਰ ਨੂੰ ਬਿਜਲੀ ਦੀ ਵੱਧ ਤੋਂ ਵੱਧ ਮੰਗ 8001 ਮੈਗਾਵਾਟ ਰਿਕਾਰਡ ਕੀਤੀ ਗਈ ਜਦਕਿ ਸੂਬੇ ਦੇ ਪੰਜ ਥਰਮਲ ਪਲਾਂਟਾਂ ਸਮੇਤ ਹੋਰ ਸਰੋਤਾਂ ਤੋਂ 5035 ਮੈਗਾਵਾਟ ਬਿਜਲੀ ਪੈਦਾਵਾਰ ਹੋਈ ਹੈ। ਬਾਕੀ ਬਿਜਲੀ ਦੀ ਮੰਗ ਕੇਂਦਰੀ ਬਿਜਲੀ ਸਮਝੌਤੇ ਤਹਿਤ ਮਿਲੇ ਕੋਟੇ ਤੋਂ ਬਿਜਲੀ ਲੈ ਕੇ ਢੰਗ ਸਾਰਿਆਂ ਜਾ ਰਿਹਾ ਹੈ। ਇਥੇ ਕੋਲਾ ਸੰਕਟ ਅਜੇ ਵੀ ਬਰਕਰਾਰ ਹੈ।

ਤਲਵੰਡੀ ਸਾਬੋ ਵਿਚ 3.5 ਦਿਨ ਜਦਕਿ ਲਹਿਰਾ ਮੁਹੱਬਤ ਪਾਵਰ ਪਲਾਂਟ ਵਿਚ 4.9 ਦਿਨ ਦਾ ਕੋਲਾ ਸਟਾਕ ਬਾਕੀ ਰਹਿ ਗਿਆ ਹੈ। ਉਧਰ, ਲੋਕ ਵਾਰ-ਵਾਰ ਜਾ ਰਹੀ ਬਿਜਲੀ ਤੋਂ ਕਾਫੀ ਪ੍ਰੇਸ਼ਾਨ ਹਨ। ਸੋਮਵਾਰ ਸ਼ਾਮ ਪੰਜ ਵਜੇ ਤੱਕ ਸੂਬੇ ਵਿਚ ਬਿਜਲੀ ਨਾ ਆਉਣ ਨੂੰ ਲੈ ਕੇ 10 ਹਜ਼ਾਰ 351 ਲੋਕਾਂ ਵਲੋਂ ਸ਼ਿਕਾਇਤਾਂ ਮਿਲੀਆਂ ਹਨ। ਸ਼ਾਮ 5 ਵਜੇ ਤੱਕ 2566 ਸ਼ਿਕਾਇਤਾਂ ਦਾ ਨਿਪਟਾਰਾ ਫੀਲਡ ਸਟਾਫ ਵਲੋਂ ਕੀਤਾ ਗਿਆ ਜਦਕਿ 8424 ਅਜੇ ਵੀ ਲਟਕ ਰਹੀਆਂ ਹਨ।

ਇਥੇ ਪਟਿਆਲਾ ਜ਼ਿਲ੍ਹੇ ਦੇ ਨਾਭਾ ਬਲਾਕ ਅਧੀਨ ਆਉਂਦੇ ਸਰਾਜਪੁਰਾ ਦੇ ਪਿੰਡਾਂ ਵਿਚ ਪਿਛਲੇ ਸੱਤ ਦਿਨਾਂ ਤੋਂ ਬਿਜਲੀ ਸਪਲਾਈ ਨਾ ਹੋਣ ਕਾਰਨ ਗੁੱਸੇ ਵਿਚ ਆਏ ਲੋਕਾਂ ਨੇ 66 ਕੇਵੀ ਗਰਿੱਡ ਅੰਦਰ ਧਰਨਾ ਲਗਾ ਕੇ ਪਾਵਰਕਾਮ ਖਿਲਾਫ ਨਾਹਰੇਬਾਜ਼ੀ ਵੀ ਕੀਤੀ।

SHARE ARTICLE

ਏਜੰਸੀ

Advertisement

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM
Advertisement