
ਕਿੱਥੇ ਕਿੰਨਾ ਰਿਹਾ ਤਾਪਮਾਨ?
ਸ਼ਹਿਰ ਵੱਧ ਤੋਂ ਵੱਧ ਘੱਟ ਤੋਂ ਘੱਟ
ਮੋਗਾ 8.3 5.1
ਮੁਕਤਸਰ 10.4 5.7
ਬਠਿੰਡਾ 11.0 2.0
ਲੁਧਿਆਣਾ 11.2 6.8
ਅੰਮ੍ਰਿਤਸਰ 15.7 7.8
ਜਲੰਧਰ 11.0 7.2
ਪਟਿਆਲਾ 13.2 7.2
ਮੋਹਾਲੀ : ਪੰਜਾਬ 'ਚ ਸੋਮਵਾਰ ਨੂੰ ਅੱਧੇ ਤੋਂ ਵੱਧ ਜ਼ਿਲਿਆਂ 'ਚ ਫਿਰ ਤੋਂ ਧੁੱਪ ਨਹੀਂ ਨਿਕਲੀ, ਜਦਕਿ ਕਈ ਥਾਵਾਂ 'ਤੇ ਰਾਤ 12 ਵਜੇ ਤੱਕ ਧੁੰਦ ਛਾਈ ਰਹੀ। ਸੂਬੇ ਦੀ ਸਭ ਤੋਂ ਠੰਢੀ ਰਾਤ ਬਠਿੰਡਾ ਵਿੱਚ ਰਹੀ। ਇੱਥੇ ਘੱਟੋ-ਘੱਟ ਤਾਪਮਾਨ 2 ਡਿਗਰੀ ਤੱਕ ਪਹੁੰਚ ਗਿਆ। ਹਰਿਆਣਾ ਦਾ ਮਹਿੰਦਰਗੜ੍ਹ 2.1 ਡਿਗਰੀ ਸੈਲਸੀਅਸ ਨਾਲ ਸਭ ਤੋਂ ਠੰਢਾ ਰਿਹਾ।
ਪੰਜਾਬ ਅਤੇ ਹਰਿਆਣਾ ਵਿੱਚ 11-12 ਜਨਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਲੋਹੜੀ ਵਾਲੇ ਦਿਨ ਸੰਘਣੀ ਧੁੰਦ ਛਾਈ ਰਹੇਗੀ। 11 ਜਨਵਰੀ ਨੂੰ ਹਿਮਾਚਲ ਦੀਆਂ ਉੱਚੀਆਂ ਚੋਟੀਆਂ 'ਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ।