ਪੁਲਿਸ ਭਰਤੀ ਦੇ ਨਾਂ 'ਤੇ ਨੌਜਵਾਨਾਂ ਨਾਲ ਠੱਗੀ ਦਾ ਮਾਮਲਾ: ਮਾਨਸਾ ਜੇਲ੍ਹ ਦੇ ਡਿਪਟੀ ਸੁਪਰਡੈਂਟ ਨੂੰ ਪਤਨੀ ਸਮੇਤ ਕੀਤਾ ਗ੍ਰਿਫ਼ਤਾਰ 

By : KOMALJEET

Published : Jan 10, 2023, 11:05 am IST
Updated : Jan 10, 2023, 2:25 pm IST
SHARE ARTICLE
Punjab News
Punjab News

ਜਾਅਲੀ ਜੱਜ ਬਣੀ ਪਤਨੀ ਨਾਲ ਮਿਲ ਕੇ ਠੱਗ ਚੁੱਕੇ ਨੇ 20 ਲੱਖ ਤੋਂ ਵੱਧ ਰੁਪਏ

ਮਾਨਸਾ ਜੇਲ੍ਹ ਦੇ ਡਿਪਟੀ ਸੁਪਰਡੈਂਟ ਨਰਪਿੰਦਰ ਸਿੰਘ ਉਰਫ਼ ਸੰਨੀ ਨੂੰ ਪਤਨੀ ਦੀਪ ਕਿਰਨ ਸਮੇਤ ਕੀਤਾ ਗ੍ਰਿਫ਼ਤਾਰ 
2 ਗੱਡੀਆਂ, ਪੁਲਿਸ ਦੀਆਂ ਵਰਦੀਆਂ, 10 ਫਾਰਮ ਅਤੇ 1 ਲੱਖ ਨਕਦੀ ਵੀ ਬਰਾਮਦ 

ਲੁਧਿਆਣਾ : ਲੁਧਿਆਣਾ ਪੁਲਿਸ ਨੇ ਨੌਜਵਾਨਾਂ ਨਾਲ ਠੱਗੀ ਮਾਰਨ ਦੇ ਦੋਸ਼ ਹੇਠ ਮਾਨਸਾ ਜੇਲ੍ਹ ਦੇ ਡਿਪਟੀ ਸੁਪਰਡੈਂਟ ਨਰਪਿੰਦਰ ਸਿੰਘ ਉਰਫ਼ ਸੰਨੀ ਅਤੇ ਜਾਅਲੀ ਜੱਜ ਬਣੀ ਉਸ ਦੀ ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ।  ਦੋਵੇਂ ਠੱਗ ਪਤੀ-ਪਤਨੀ ਵੱਲੋਂ ਪੁਲਿਸ ਭਰਤੀ ਦੇ ਨਾਂ 'ਤੇ ਠੱਗੀ ਦਾ ਜਾਲ ਕਾਫੀ ਸਮੇਂ ਤੋਂ ਚਲਾਇਆ ਜਾ ਰਿਹਾ ਸੀ। ਦੋਸ਼ੀ ਡਿਪਟੀ ਜੇਲ ਸੁਪਰਡੈਂਟ ਮਾਨਸਾ ਦੇ ਡੀ.ਐਸ.ਪੀ ਨਰਪਿੰਦਰ ਸਿੰਘ ਅਤੇ ਉਸ ਦੀ ਪਤਨੀ ਦੀਪ ਕਿਰਨ ਨੇ ਇਸ ਬਾਰੇ ਕਿਸੇ ਨੂੰ ਵੀ ਸ਼ੱਕ ਨਹੀਂ ਹੋਣ ਦਿੱਤਾ ਪਰ ਭੋਲੇ-ਭਾਲੇ ਪਿੰਡ ਵਾਸੀ, ਜਿਨ੍ਹਾਂ ਨੂੰ ਆਸ ਸੀ ਕਿ ਉਨ੍ਹਾਂ ਦੇ ਧੀਆਂ-ਪੁੱਤ ਪੁਲਿਸ ਵਿੱਚ ਭਰਤੀ ਹੋ ਜਾਣਗੇ, ਉਨ੍ਹਾਂ ਦਾ ਸ਼ਿਕਾਰ ਹੁੰਦੇ ਰਹੇ।

ਇਸ ਪੂਰੇ ਮਾਮਲੇ ਬਾਰੇ ਜਦੋਂ ਲੁਧਿਆਣਾ ਪੁਲਿਸ ਕੋਲ ਇਸ ਦੀ ਸ਼ਿਕਾਇਤ ਪੁੱਜੀ ਤਾਂ ਸੀਆਈਏ-2 ਤੇ ਥਾਣਾ ਮੋਤੀ ਨਗਰ ਦੀ ਪੁਲੀਸ ਨੇ ਜੁਆਇੰਟ ਅਪ੍ਰੇਸ਼ਨ ਚਲਾ ਕੇ ਇਸ ਜਾਂਚ ਕੀਤੀ। ਦੋਸ਼ ਸਹੀ ਪਾਏ ਜਾਣ ਤੋਂ ਬਾਅਦ ਕਮਿਸ਼ਨਰ ਦੇ ਹੁਕਮਾਂ ’ਤੇ ਦੋਹਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਹਾਲਾਂਕਿ ਇਨ੍ਹਾਂ ਦੇ 2 ਸਾਥੀ ਹਾਲੇ ਫਰਾਰ ਹਨ। 

ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਉਨ੍ਹਾਂ ਦੇ ਕਬਜ਼ੇ ’ਚੋਂ ਇੱਕ ਫਾਰਚੂਨਰ ਕਾਰ, ਇੱਕ ਸਵਿਫ਼ਟ ਕਾਰ, 2 ਕਾਂਸਟੇਬਲ ਦੀਆਂ ਵਰਦੀਆਂ, ਇੱਕ ਔਰਤ ਸਬ-ਇੰਸਪੈਕਟਰ ਦੀ ਵਰਦੀ, ਇੱਕ ਲੱਖ ਰੁਪਏ ਨਕਦੀ, 2 ਜਾਅਲੀ ਜੁਆਇਨਿੰਗ ਲੈਟਰ, ਪੁਲਿਸ ’ਚ ਭਰਤੀ ਕਰਾਏ ਜਾਣ ਲਈ 10 ਫਾਰਮ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ।

ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਦੀਪ ਕਿਰਨ ਤੇ ਨਰਪਿੰਦਰ ਸਿੰਘ ਦਾ ਕਰੀਬ ਡੇਢ ਸਾਲ ਪਹਿਲਾਂ ਵਿਆਹ ਹੋਇਆ ਸੀ। ਦੋਹਾਂ ਦਾ ਦੂਸਰਾ ਵਿਆਹ ਸੀ। ਉਹ ਨੌਜਵਾਨਾਂ ਨੂੰ ਆਪਣੇ ਜਾਲ ’ਚ ਫਸਾਉਂਦੀ ਅਤੇ ਪੰਜਾਬ ਪੁਲਿਸ ’ਚ ਭਰਤੀ ਕਰਵਾਉਣ ਦੇ ਨਾਮ ’ਤੇ ਲੱਖਾਂ ਰੁਪਏ ਠੱਗਦੀ ਸੀ। ਪੁਲਿਸ ਗ੍ਰਿਫ਼ਤ ’ਚੋਂ ਫ਼ਰਾਰ ਚੱਲ ਰਹੇ ਮੁਲਜ਼ਮ ਸੁਖਦੇਵ ਸਿੰਘ ਉਰਫ਼ ਸੋਨੂੰ ਅਤੇ ਲਖਵਿੰਦਰ ਲਾਡੀ ਵੀ ਮੁਲਜ਼ਮਾਂ ਦਾ ਇਸ ਕੰਮ ’ਚ ਸਾਥ ਦਿੰਦੇ ਸਨ। ਪੁਲਿਸ ਅਨੁਸਾਰ ਉਹ ਵੱਖ-ਵੱਖ ਲੋਕਾਂ ਤੋਂ 20 ਲੱਖ ਰੁਪਏ ਤੋਂ ਵੱਧ ਠੱਗ ਚੁੱਕੇ ਹਨ। 
 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement