
'ਮੰਗਾਂ ਮਨਵਾ ਦਿਓ, ਮੈਂ ਮਰਨ ਵਰਤ ਤੋੜ ਦੇਵਾਂਗਾ'
ਖਨੌਰੀ : ਪੰਜਾਬ ਬੀਜੇਪੀ ਦੇ ਆਗੂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਜਾ ਕੇ ਅਪੀਲ ਕੀਤੀ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਖਤਮ ਕਰਵਾ ਦਿਓ। ਕਿਸਾਨ ਆਗੂ ਜਗਜੀਤ ਡੱਲੇਵਾਲ ਨੇ ਕਿਹਾ ਹੈ ਕਿ ਪੰਜਾਬ ਬੀਜੇਪੀ ਦੇ ਆਗੂ ਜਥੇਦਾਰ ਕੋਲ ਜਾਣ ਦੀ ਬਜਾਏ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਜਾਣ।
ਡੱਲੇਵਾਲ ਨੇ ਕਿਹਾ ਹੈ ਕਿ ਪੰਜਾਬ ਬੀਜੇਪੀ ਦੇ ਆਗੂ ਪੀਐੱਮ ਮੋਦੀ ਤੋਂ ਮੰਗਾਂ ਮਨਵਾ ਦੇਣ ਤੇ ਮੈਂ ਮਰਨ ਵਰਤ ਖਤਮ ਕਰ ਦੇਵਾਂਗੇ। ਉਨ੍ਹਾਂ ਨੇ ਕਿਹਾ ਕਿਸਾਨੀ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਾਂ। ਦੱਸ ਦੇਈਏ ਕਿ ਜਗਜੀਤ ਡੱਲੇਵਾਲ ਦੇ ਮਰਨ ਵਰਤ ਦਾ 46 ਵਾਂ ਦਿਨ ਹੈ।