ਸਾਂਸਦ ਰਾਘਵ ਚੱਢਾ ਵੱਲੋਂ MPLADS ਫੰਡਾਂ ਨਾਲ ਮੋਹਾਲੀ ਵਿੱਚ 6 ਬੈਡਮਿੰਟਨ ਕੋਰਟਾਂ ਅਤੇ 2 ਵਾਲੀਬਾਲ ਕੋਰਟਾਂ ਦਾ ਕੀਤਾ ਉਦਘਾਟਨ
Published : Jan 10, 2026, 3:56 pm IST
Updated : Jan 10, 2026, 3:57 pm IST
SHARE ARTICLE
MP Raghav Chadha inaugurates 6 badminton courts and 2 volleyball courts in Mohali with MPLADS funds
MP Raghav Chadha inaugurates 6 badminton courts and 2 volleyball courts in Mohali with MPLADS funds

'ਖੇਡ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰਨਾ ਨੌਜਵਾਨਾਂ ਦੇ ਉੱਜਵਲ ਭਵਿੱਖ ਵੱਲ ਇੱਕ ਵੱਡਾ ਕਦਮ ਹੈ'

ਮੋਹਾਲੀ: ਰਾਘਵ ਚੱਢਾ ਨੇ ਅੱਜ ਮੋਹਾਲੀ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ‘ਤੇ ਨਵੇ ਤਿਆਰ ਕੀਤੇ ਛੇ ਬੈਡਮਿੰਟਨ ਕੋਰਟਾਂ ਅਤੇ ਦੋ ਵਾਲੀਬਾਲ ਕੋਰਟਾਂ ਦਾ ਉਦਘਾਟਨ ਕੀਤਾ। ਇਸ ਪਹਲ ਰਾਹੀਂ ਜਮੀਨੀ ਪੱਧਰ ‘ਤੇ ਖੇਡਾਂ ਦੇ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਪ੍ਰਤੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤੀ ਮਿਲੀ ਹੈ।

ਇਹ ਖੇਡ ਸਹੂਲਤਾਂ ਸੰਸਦ ਮੈਂਬਰ ਲੋਕਲ ਏਰੀਆ ਡਿਵੈਲਪਮੈਂਟ ਸਕੀਮ (MPLADS) ਦੇ ਫੰਡਾਂ ਨਾਲ ਤਿਆਰ ਕੀਤੀਆਂ ਗਈਆਂ ਹਨ ਅਤੇ ਇਹ ਫੇਜ਼-11, ਸੈਕਟਰ-79, ਸੈਕਟਰ-74 (ਇੰਡਸਟ੍ਰੀਅਲ ਏਰੀਆ), ਪਿੰਡ ਧੁਰਾਲੀ ਅਤੇ ਪਿੰਡ ਮੋਟੇ ਮਾਜਰਾ ਵਿੱਚ ਸਥਿਤ ਹਨ। ਇਸ ਨਾਲ ਸ਼ਹਿਰੀ ਅਤੇ ਪਿੰਡਾਂ ਦੇ ਨੌਜਵਾਨਾਂ ਨੂੰ ਗੁਣਵੱਤਾ ਭਰਪੂਰ ਖੇਡ ਢਾਂਚੇ ਤੱਕ ਸਮਾਨ ਪਹੁੰਚ ਯਕੀਨੀ ਬਣਾਈ ਗਈ ਹੈ।

ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਰਾਘਵ ਚੱਢਾ ਨੇ ਕਿਹਾ ਕਿ ਖੇਡਾਂ ਵਿੱਚ ਨਿਵੇਸ਼ ਕਰਨਾ ਦੇਸ਼ ਦੇ ਉੱਜਵਲ ਭਵਿੱਖ ਵੱਲ ਵਧਨ ਦੇ ਬਰਾਬਰ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਰਿਆ ਲਈ ਉਪਲਬਧ ਅਤੇ ਚੰਗੀ ਤਰ੍ਹਾਂ ਸੰਭਾਲੀਆਂ ਗਈਆਂ ਖੇਡ ਸਹੂਲਤਾਂ ਨੌਜਵਾਨਾਂ ਵਿੱਚ ਅਨੁਸ਼ਾਸਨ, ਟੀਮ ਵਰਕ, ਤੰਦਰੁਸਤੀ ਅਤੇ ਸਕਾਰਾਤਮਕ ਆਦਤਾਂ ਪੈਦਾ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਨਸ਼ੇ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਵਿੱਚ ਮਦਦਗਾਰ ਸਾਬਤ ਹੁੰਦੀਆਂ ਹਨ।

ਉਨ੍ਹਾਂ ਨੇ ਅੱਗੇ ਕਿਹਾ, “ਮੋਹਾਲੀ ਵਿੱਚ 6 ਬੈਡਮਿੰਟਨ ਕੋਰਟਾਂ ਅਤੇ 2 ਵਾਲੀਬਾਲ ਕੋਰਟਾਂ ਦਾ ਉਦਘਾਟਨ ਕਰਕੇ ਮੈਨੂੰ ਮਾਣ ਹੈ। ਮੇਰੇ MPLADS ਫੰਡਾਂ ਨਾਲ ਬਣਾਇਆ ਗਿਆ ਇਹ ਖੇਡ ਢਾਂਚਾ ਨੌਜਵਾਨਾਂ ਲਈ ਸਿਹਤਮੰਦ ਆਦਤਾਂ ਅਤੇ ਚਮਕਦਾਰ ਭਵਿੱਖ ਦਾ ਰਾਹ ਖੋਲ੍ਹਦਾ ਹੈ। ਨੌਜਵਾਨਾਂ ਨੂੰ ਖੇਡਣ, ਵਿਕਸਿਤ ਹੋਣ ਅਤੇ ਸੁਪਨੇ ਦੇਖਣ ਲਈ ਸੁਰੱਖਿਅਤ ਥਾਵਾਂ ਮੁਹੱਈਆ ਕਰਵਾਉਣਾ — ਇਹੀ ਜਨਤਕ ਫੰਡਾਂ ਦਾ ਅਸਲ ਮਕਸਦ ਹੈ।”

ਉਨ੍ਹਾਂ ਨੇ ਕਿਹਾ, “ਇਹ ਕੋਰਟਾਂ ਸਿਰਫ਼ ਕੰਕਰੀਟ ਦੀਆਂ ਬਣਾਵਟਾਂ ਨਹੀਂ ਹਨ — ਇਹ ਉਹ ਸੁਰੱਖਿਅਤ ਥਾਵਾਂ ਹਨ ਜਿੱਥੇ ਸਾਡੇ ਨੌਜਵਾਨ ਖੇਡ ਅੱਗੇ ਵਧ ਸਕਦੇ ਹਨ, ਮੁਕਾਬਲਾ ਕਰ ਸਕਦੇ ਹਨ ਅਤੇ ਆਪਣੇ ਸੁਪਨੇ ਸਾਕਾਰ ਕਰ ਸਕਦੇ ਹਨ। ਜਨਤਕ ਫੰਡਾਂ ਦੀ ਵਰਤੋਂ ਅਗਲੀ ਪੀੜ੍ਹੀ ਲਈ ਮੌਕੇ, ਆਤਮ-ਵਿਸ਼ਵਾਸ ਅਤੇ ਸਿਹਤਮੰਦ ਭਵਿੱਖ ਤਿਆਰ ਕਰਨ ਲਈ ਹੋਣੀ ਚਾਹੀਦੀ ਹੈ।”

ਸਥਾਨਕ ਵਸਨੀਕਾਂ, ਖਿਡਾਰੀਆਂ ਅਤੇ ਨੌਜਵਾਨ ਗਰੁੱਪਾਂ ਨੇ ਇਸ ਪਹਲ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਹ ਨਵੀਆਂ ਸਹੂਲਤਾਂ ਸੁਵਿਧਾਜਨਕ ਅਤੇ ਵਿਵਸਥਿਤ ਖੇਡਾਂ ਤੱਕ ਪਹੁੰਚ ਵਿੱਚ ਮਹੱਤਵਪੂਰਨ ਸੁਧਾਰ ਲਿਆਉਣਗੀਆਂ ਅਤੇ ਸਮੁਦਾਇਕ ਪੱਧਰ ‘ਤੇ ਭਾਗੀਦਾਰੀ ਨੂੰ ਵਧਾਵਣਗੀਆਂ।

ਸ਼੍ਰੀ ਚੱਢਾ ਨੇ ਦੁਹਰਾਇਆ ਕਿ ਸਮੁਦਾਇਕ ਪੱਧਰ ‘ਤੇ ਖੇਡ ਢਾਂਚੇ ਦਾ ਵਿਸਥਾਰ ਕਰਨਾ ਉਨ੍ਹਾਂ ਦੀ ਪ੍ਰਾਥਮਿਕਤਾ ਰਹੇਗਾ, ਜੋ ਕਿ ਪੰਜਾਬ ਵਿੱਚ ਨੌਜਵਾਨਾਂ ਨੂੰ ਸਸ਼ਕਤ ਕਰਨ ਅਤੇ ਸਮੂਹਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਨ੍ਹਾਂ ਦੇ ਵਿਸ਼ਾਲ ਦ੍ਰਿਸ਼ਟੀਕੋਣ ਦਾ ਹਿੱਸਾ ਹੈ। ਉਨ੍ਹਾਂ ਨੇ ਵਸਨੀਕਾਂ ਨੂੰ ਆਪਣੇ MPLADS ਫੰਡਾਂ ਰਾਹੀਂ ਭਵਿੱਖ ਵਿੱਚ ਹੋਰ ਐਸੀਆਂ ਸਹੂਲਤਾਂ ਉਪਲਬਧ ਕਰਵਾਉਣ ਦਾ ਭਰੋਸਾ ਦਿੱਤਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement