
ਦੇਸ਼ ਵਿਆਪੀ ਕਿਸਾਨ ਅੰਦੋਲਨ ਨੂੰ ਸਿਰਫ਼ ਦੋ ਸੂਬਿਆਂ ਦਾ ਅੰਦੋਲਨ ਦਸਣਾ ਪੀ.ਐਮ. ਦੀ ਵੱਡੀ ਗ਼ਲਤੀ : ਸ਼ੈਲਜਾ
ਚੰਡੀਗੜ੍ਹ, 9 ਫ਼ਰਵਰੀ (ਸੁਰਜੀਤ ਸਿੰਘ ਸੱਤੀ): ਅਪਣੇ ਸੋਸ਼ਲ ਮੀਡੀਆ ਪ੍ਰਚਾਰ ਵਿਚ ਕਮਜ਼ੋਰੀ ਮਹਿਸੂਸ ਕਰਦਿਆਂ ਕਾਂਗਰਸ ਵਲੋਂ ਸ਼ੁਰੂ ਕੀਤੇ ਗਏ ਸੋਸ਼ਲ ਮੀਡੀਆ ਪ੍ਰੋਗਰਾਮ ਤਹਿਤ ਹਰਿਆਣਾ ਮਾਮਲਿਆਂ ਦੇ ਇੰਚਾਰਜ ਵਿਵੇਕ ਬਾਂਸਲ ਤੇ ਐਚਪੀਸੀਸੀ ਪ੍ਰਧਾਨ ਕੁਮਾਰੀ ਸੈਲਜਾ ਨੇ ਸੂਬੇ ਲਈ ਵੀ ਇਸੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ | ਸ਼ੈਲਜਾ ਨੇ ਦਸਿਆ ਕਿ ਹਰ ਲੋਕਸਭਾ ਹਲਕੇ ਵਿਚ 1000 ਦੇ ਕਰੀਬ ਸੋਸ਼ਲ ਮੀਡੀਆ ਵਾਰੀਅਰਸ ਬਣਾਏ ਜਾਣਗੇ ਅਤੇ ਪੂਰੇ ਹਰਿਆਣਾ ਵਿਚ ਇਨ੍ਹਾਂ ਦੀ ਗਿਣਤੀ 10000 ਕੀਤੀ ਜਾਵੇਗੀ | ਕਿਸਾਨ ਅੰਦੋਲਨ ਬਾਰੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨਾਂ ਦੇ ਇਸ ਦੇਸ਼ ਵਿਆਪੀ ਅੰਦੋਲਨ ਨੂੰ ਸਿਰਫ਼ ਪੰਜਾਬ ਅਤੇ ਹਰਿਆਣਾ ਦਾ ਅੰਦੋਲਨ ਦਸ ਕੇ ਕਿਸਾਨਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ imageਕਰ ਰਹੇ ਹਨ ਪਰ ਦੇਸ਼ ਭਰ ਵਿਚ ਚੱਲ ਰਹੇ ਅੰਦੋਲਨ ਨੂੰ ਦਬਾਉਣਾ ਮੁਸ਼ਕਲ ਹੈ |