
ਕੈਪਟਨ ਤਾਂ ਰੱਬ ਤੋਂ ਵੀ ਨਹੀਂ ਡਰਦਾ: ਸੁਖਬੀਰ ਬਾਦਲ
ਝੂਠੀਆਂ ਸਹੁੰਆਂ ਖਾ ਕੇ ਸੱਤਾ ਕੀਤੀ ਹਾਸਲ
ਬਠਿੰਡਾ, 9 ਫ਼ਰਵਰੀ (ਸੁਖਜਿੰਦਰ ਮਾਨ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਪਰ ਝੂਠੀਆਂ ਸਹੁੰਆਂ ਖ਼ਾ ਕੇ ਸੂਬੇ ਦੀ ਸੱਤਾ ਹਾਸਲ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਇੰਨ੍ਹਾਂ ਚੋਣਾਂ 'ਚ ਵੋਟਰ ਕੀਤੇ ਵਾਅਦਿਆਂ ਦਾ ਹਿਸਾਬ ਮੰਗਣਗੇ | ਅੱਜ ਸਥਾਨਕ ਸ਼ਹਿਰ 'ਚ ਰੱਖੇ ਸਮਾਗਮਾਂ ਦੌਰਾਨ ਸ: ਬਾਦਲ ਨੇ ਦਾਅਵਾ ਕੀਤਾ ਕਿ ਸੂਬੇ ਤੇ ਬਠਿੰਡਾ ਸ਼ਹਿਰ ਦੇ ਵਿਕਾਸ ਦਾ ਸਿਹਰਾ ਅਕਾਲੀ ਦਲ ਨੂੰ ਜਾਂਦਾ ਹੈ, ਜਿੰਨ੍ਹਾਂ ਜੋ ਕਿਹਾ ਉਹ ਕੀਤਾ | ਉਨ੍ਹਾਂ ਕਾਂਗਰਸ ਸਰਕਾਰ ਉਪਰ ਅਕਾਲੀ ਸਰਕਾਰ ਵਲੋਂ ਮੁਹਈਆਂ ਕਰਵਾਈਆਂ ਸਹੂਲਤਾਂ 'ਤੇ ਵੀ ਕਾਟਾ ਫ਼ੇਰਨ ਦਾ ਦੋਸ਼ ਲਗਾਇਆ | ਸਾਬਕਾ ਉਪ ਮੁੱਖ ਮੰਤਰੀ ਨੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਉਪਰ ਵੀ ਤਿੱਖੇ ਸਿਆਸੀ ਨਿਸ਼ਾਨੇ ਵਿੰਨੇ | ਉਨ੍ਹਾਂ ਕਿਹਾ ਕਿ ਪਿਛਲੇ 4 ਸਾਲਾਂ ਤੋਂ ਸ਼ਹਿਰ ਦੇ ਵਿਕਾਸ ਨੂੰ ਬਰੇਕਾ ਲੱਗੀਆ ਹੋਈਆ ਹਨ |
ਉਨ੍ਹਾਂ ਕਿਹਾ ਸੂਬੇ ਅਤੇ ਬਠਿੰਡਾ ਸ਼ਹਿਰ ਦਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਅਤੇ ਸ਼ਹਿਰ ਵਿਚ ਪਾਰਟੀ ਦਾ ਮੇਅਰ ਬਣਨ ਉਤੇ ਹੀ ਸੰਭਵ ਹੋਵੇਗਾ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਬਠਿੰਡਾ 'ਚ ਏਮਜ, ਸੈਂਟਰਲ ਯੂਨੀਵਰਸਿਟੀ ਅਤੇ ਚੌਹ ਮਾਰਗੀ ਸੜਕਾਂ, ਘਰੇਲੂ ਹਵਾਈ ਅੱਡਾ ਵਰਗੇ ਪ੍ਰੋਜੈਕਟਾਂ ਦੇ ਆਉਣ ਨਾਲ ਸ਼ਹਿਰ ਨੂੰ ਅੰਤਰ ਰਾਸ਼ਟਰੀ ਪੱਧਰ 'ਤੇ ਪਹਿਚਾਣ ਮਿਲੀ | ਸ: ਬਾਦਲ ਨੇ ਦਾਅਵਾ ਕੀਤਾ ਕਿ ਹਾਰ ਤੋਂ ਘਬਰਾਏ ਖ਼ਜ਼ਾਨਾ ਮੰਤਰੀ ਤੇ ਉਸ ਦੇ ਸਮਰਥਕ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾ ਨੂੰ ਧਮਕੀਆਂ ਤੇ ਝੂਠੇ ਕੇਸਾਂ ਵਿਚ ਫ਼ਸਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਪਰਚਿਆ ਜਾਂ ਧਮਕੀਆ ਤੋ ਡਰਨ ਵਾਲੀ ਜਮਾਤ ਨਹੀ ਹੈ |
ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾimageਲੀ ਦਲ ਦੇ ਉਮੀਦਵਾਰਾਂ ਤੇ ਵਰਕਰਾਂ ਉਪਰ ਨਾਜਾਇਜ਼ ਪਰਚੇ ਦਰਜ ਕਰਨ ਵਾਲੇ ਅਧਿਕਾਰੀਆਂ ਦਾ ਅਗਲੇ ਸਾਲ ਫ਼ਰਵਰੀ ਵਿਚ ਹਿਸਾਬ ਕਿਤਾਬ ਕੀਤਾ ਜਾਵੇਗਾ | ਇਸ ਮੌਕੇ ਉਨਾਂ੍ਹ ਨਾਂਲ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਸਾਬਕਾ ਮੇਅਰ ਬਲਵੰਤ ਰਾਏ ਨਾਥ, ਬਲਜੀਤ ਸਿੰਘ ਬੀੜ ਬਹਿਮਣ, ਨਿਰਮਲ ਸੰਧੂ, ਗੁਰਮੀਤ ਸਿੰਘ ਬੁਰਜ ਮਹਿਮਾ, ਦੇਸ਼ ਰਾਜ ਗੁਰੂ, ਹਰਵਿੰਦਰ ਸ਼ਰਮਾ, ਸੁਰਜੀਤ ਸਿੰਘ ਨਾਗੀ ਆਦਿ ਹਾਜ਼ਰ ਸਨ |
ਇਸ ਖ਼ਬਰ ਨਾਲ ਸਬੰਧਤ ਫੋਟੋ 09 ਬੀਟੀਆਈ 02 ਵਿਚ ਭੇਜੀ ਜਾ ਰਹੀ ਹੈ |
ਧੱਕੇਸ਼ਾਹੀਆਂ ਕਰਨ ਵਾਲਿਆਂ ਨਾਲ ਸਰਕਾਰ ਬਣਨ 'ਤੇ ਕਰਾਂਗੇ ਹਿਸਾਬ-ਕਿਤਾਬ