
ਲਾਲ ਕਿਲ੍ਹਾ ਹਿੰਸਾ ਮਾਮਲੇ 'ਚ ਦੀਪ ਸਿੱਧੂ ਨੂੰ ਭੇਜਿਆ ਸੱਤ ਦਿਨਾਂ ਦੇ ਪੁਲਿਸ ਰਿਮਾਂਡ 'ਤੇ
ਹਰਿਆਣਾ ਦੇ ਕਰਨਾਲ ਤੋਂ ਕੀਤਾ ਦੀਪ ਸਿੱਧੂ ਨੂੰ ਗਿ੍ਫ਼ਤਾਰ
ਨਵੀਂ ਦਿੱਲੀ, 9 ਫ਼ਰਵਰੀ : 26 ਜਨਵਰੀ ਨੂੰ ਹੋਏ ਲਾਲ ਕਿਲ੍ਹਾ ਹਿੰਸਾ ਮਾਮਲੇ 'ਚ ਮੰਗਲਵਾਰ ਸਵੇਰੇ ਗਿ੍ਫ਼ਤਾਰ ਕੀਤੇ ਗਏ ਮੁੱਖ ਦੋਸ਼ੀ ਦੀਪ ਸਿੱਧੂ ਨੂੰ ਦਿੱਲੀ ਦੀ ਤੀਸ ਹਜ਼ਾਰੀ ਕੋਰਟ 'ਚ ਪੇਸ਼ ਕੀਤਾ ਗਿਆ | ਦਿੱਲੀ ਪੁਲਿਸ ਵਲੋਂ ਕੋਰਟ 'ਚ ਸਿੱਧੂ ਦੀ 10 ਦਿਨ ਦੀ ਰਿਮਾਂਡ ਮੰਗੀ ਗਈ, ਜਿਸ ਤੋਂ ਬਾਅਦ ਕੋਰਟ ਨੇ ਉਸ ਨੂੰ 7 ਦਿਨ ਦੀ ਰਿਮਾਂਡ 'ਤੇ ਪੁਲਿਸ ਹਿਰਾਸਤ 'ਚ ਭੇਜ ਦਿਤਾ ਹੈ | ਪੁਲਿਸ ਨੇ ਕੋਰਟ ਦੀ ਸੁਣਵਾਈ ਦੌਰਾਨ ਕਿਹਾ ਕਿ ਵੀਡੀਉਗ੍ਰਾਫ਼ੀ 'ਚ ਦੀਪ ਸਿੱਧੂ ਨੂੰ ਦੇਖਿਆ ਗਿਆ ਸੀ | ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਗਣਤੰਤਰ ਦਿਵਸ 'ਤੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ 'ਚ ਹੋਈ ਹਿੰਸਾ ਦੇ ਦੋਸ਼ੀ ਪੰਜਾਬੀ ਅਦਾਕਾਰ ਦੀਪ ਸਿੱਧੂ ਨੂੰ ਹਰਿਆਣਾ ਦੇ ਕਰਨਾਲ ਤੋਂ ਗਿ੍ਫ਼ਤਾਰ ਕੀਤਾ ਗਿਆ ਹੈ |
ਮਿਲੀ ਜਾਣਕਾਰੀ ਮੁਤਾਬਕ ਦੀਪ ਸਿੱਧੂ ਬਿਹਾਰ ਦੌੜਨ ਦੀ ਫਿਰਾਕ ਵਿਚ ਸੀ | ਗਿ੍ਫ਼ਤਾਰੀ ਤੋਂ ਬਾਅਦ ਦੀਪ ਸਿੱਧੂ ਨੂੰ ਡਾਕਟਰੀ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਹੈ | ਸਪੈਸ਼ਲ ਸੈਲ ਦੇ ਡੀ.ਸੀ.ਪੀ. ਸੰਜੀਵ ਕੁਮਾਰ ਨੇ ਦਸਿਆ ਕਿ ਦੀਪ ਸਿੱਧੂ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ | ਗਣਤੰਤਰ ਦਿਵਸ 'ਤੇ ਦਿੱਲੀ ਵਿਚ ਹੋਈ ਹਿੰਸਾ ਦੇ ਮਾਮਲੇ ਵਿਚ ਅਦਾਕਾਰ ਦੀਪ ਸਿੱਧੂ ਅਤੇ 3 ਹੋਰਾਂ ਦੀ ਗਿ੍ਫ਼ਤਾਰੀ ਲਈ 1 ਲੱਖ ਰੁਪਏ ਦਾ ਇਨਾਮ ਵੀ ਰਖਿਆ ਗਿਆ ਸੀ | ਪੁਲਿਸ ਸੂਤਰਾਂ ਨੇ ਦਸਿਆ, 'ਸਿੱਧੂ ਇਕ ਮਹਿਲਾ ਮਿੱਤਰ ਦੇ ਨਾਲ ਸੰਪਰਕ ਵਿਚ ਸੀ ਜੋ ਕੈਲੀਫੋਰਨੀਆ ਵਿਚ ਰਹਿੰਦੀ ਹੈ | ਉਹ ਵੀਡੀਉ ਬਣਾ ਕੇ ਉਸ ਨੂੰ ਭੇਜਦਾ ਸੀ ਅਤੇ ਉਹ ਸਿੱਧੂ ਦੇ ਫ਼ੇਸਬੁੱਕ ਅਕਾਊਾਟ 'ਤੇ ਉਨ੍ਹਾਂ ਅਪਲੋਡ ਕਰਦੀ ਸੀ | (ਪੀ.ਟੀ.ਆਈ)
ਜ਼ਿਕਰਯੋਗ ਹੈ ਕਿ ਕੇਂਦਰ ਦੇ 3 ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਕਿਸਾਨ ਸੰਗਠਨਾਂ ਦੀ ਮੰਗ ਨੂੰ ਲੈ ਕੇ 26 ਜਨਵਰੀ ਨੂੰ ਕਿਸਾਨਾਂ ਨੇ ਟਰੈਕਟਰ ਪਰੇਡ ਕੱਢੀ ਸੀ ਅਤੇ ਇਸ ਦੌਰਾਨ ਕਿਸਾਨਾਂ imageਅਤੇ ਪੁਲਿਸ ਵਿਚਾਲੇ ਝੜਪਾਂ ਵੀ ਹੋਈਆਂ ਸਨ | ਕਈ ਪ੍ਰਦਰਸ਼ਨਕਾਰੀ ਟਰੈਕਟਰ ਚਲਾਉਂਦੇ ਹੋਏ ਲਾਲ ਕਿਲ੍ਹੇ ਤਕ ਪਹੁੰਚ ਗਏ ਸਨ ਅਤੇ ਉਥੇ ਇਕ ਧਾਰਮਿਕ ਝੰਡਾ ਅਤੇ ਕਿਸਾਨਾਂ ਦਾ ਝੰਡਾ ਲਗਾ ਦਿਤਾ ਸੀ | ਲਾਲ ਕਿਲ੍ਹੇ 'ਤੇ ਹੋਈ ਹਿੰਸਾ ਦੇ ਬਾਅਦ ਦੀਪ ਸਿੱਧੂ ਦਾ ਨਾਮ ਸਾਹਮਣੇ ਆਇਆ ਸੀ ਕਿ ਉਸ ਨੇ ਕਿਸਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ, ਉਦੋਂ ਤੋਂ ਦਿੱਲੀ ਪੁਲਸ ਦੀ ਸਿੱਧੂ ਦੀ ਭਾਲ ਕਰ ਰਹੀ ਸੀ | (ਪੀਟੀਆਈ)