ਅੰਮਿ੍ਤਸਰ ਵਿਚ ਗੁੰਡਾਗਰਦੀ ਦਾ ਹੋਇਆ 
Published : Feb 10, 2021, 2:32 am IST
Updated : Feb 10, 2021, 2:32 am IST
SHARE ARTICLE
image
image

ਅੰਮਿ੍ਤਸਰ ਵਿਚ ਗੁੰਡਾਗਰਦੀ ਦਾ ਹੋਇਆ 

ਇਲਾਕੇ ਗੁਰੂ ਨਾਨਕਪੁਰਾ ਵਿਚ ਚੱਲੀਆਂ ਤਾਬੜ ਤੋੜ ਗੋਲੀਆਂ

ਅੰਮਿ੍ਤਸਰ, 9 ਫ਼ਰਵਰੀ (ਅਮਨਦੀਪ ਸਿੰਘ ਕੱਕੜ): ਪੁਲਿਸ ਥਾਣਾ ਕੋਟ ਖਾਲਸਾ ਅਧੀਨ ਆਉਂਦੇ ਇਲਾਕਾ ਗੁਰੂ ਨਾਨਕਪੁਰਾ ਵਿਚ ਤਬੜ ਤੋੜ ਗੋਲੀਆਂ ਚਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿਲੀ ਜਾਣਕਾਰੀ ਅਨੁਸਾਰ ਅਵਤਾਰ ਸਿੰਘ ਨੇ ਦਸਿਆ ਕਿ ਬੀਤੇ ਦਿਨੀਂ ਉਸ ਦੇ ਦੋਸਤ ਦੀਪੂ ਨਾਲ ਰਾਜੂ ਜੱਟੀ ਦੀ ਬਹਿਸਬਾਜ਼ੀ ਹੋਈ ਸੀ ਜਿਸ ਦਾ ਅਸੀ ਸਮਝੌਤਾ ਕਰਵਾ ਦਿਤਾ ਸੀ ਪਰ ਦਿਲ ਵਿਚ ਰੰਜਿਸ਼ ਰਖਦਿਆਂ ਦੇਰ ਸ਼ਾਮ 6.45 ਵਜੇ ਰਾਜੂ ਜੱਟੀ ਅਤੇ ਦਾਨਿਸ਼ ਨੇ 15, 20 ਅਣਪਛਾਤੇ ਵਿਅਕਤੀਆਂ ਨਾਲ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਸਾਡੇ ਉਤੇ ਹਮਲਾ ਕਰ ਦਿਤਾ | 
ਅਸੀ ਬੜੀ ਮੁਸ਼ਕਲ ਨਾਲ ਸ਼ਟਰ ਬੰਦ ਕਰ ਕੇ ਅਪਣੀ ਜਾਨ ਬਚਾਈ | ਉਨ੍ਹਾਂ ਦਸਿਆ ਕਿ ਹਮਲਾਵਰਾਂ ਵਲੋਂ ਸ਼ਟਰ ਉਤੇ ਦਾਤਰ ਆਦਿ ਨਾਲ ਵਾਰ ਕੀਤੇ ਅਤੇ ਗੋਲੀਆਂ ਚਲਾਉਂਦੇ ਰਹੇ | ਇਸ ਦੌਰਾਨ ਸੌਰਭ ਦੇ ਸਿਰ ਉਤੇ ਸੱਟ ਲੱਗ ਗਈ | ਉਨ੍ਹਾਂ ਦਸਿਆ ਕਿ ਉਕਤ ਹਮਲਾਵਰਾਂ ਵਲੋਂ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ | 
ਗੋਲੀ ਚੱਲਣ ਦੀ ਖਬਰ ਦਾ ਪਤਾ ਲਗਦਿਆਂ ਹੀ ਏ.ਡੀ ਸੀ.ਪੀ. ਹਰਜੀਤ ਸਿੰਘ ਧਾਲੀਵਾਲ, ਡੀ.ਐਸ.ਪੀ ਲਾਇਸੈਂਸਿੰਗ ਐਂਡ ਸਕਿਉਰਟੀ ਸੰਜੀਵ ਕੁਮਾਰ ਅਤੇ ਪੁਲਿਸ ਥਾਣਾ ਕੋਟ ਖ਼ਾਲਸਾ ਦੇ ਇੰਚਾਰਜ ਮਨimageimageਜੀਤ ਸਿੰਘ ਸਮੇਤ ਪੁਲਿਸ ਬਲ ਘਟਨਾ ਸਥਾਨ ਉਤੇ ਪੁੱਜੇ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਆਸ ਪਾਸ ਦੇ ਸੀਸੀਟੀਵੀ ਕੈਮਰਿਆਂ ਨੂੰ  ਖੰਗਾਲਿਆ |


 ਕੋਟ ਖਾਲਸਾ ਦੇ ਥਾਣਾਂ ਇੰਚਾਰਜ ਮਨਜੀਤ ਸਿੰਘ ਨੇ ਦਸਿਆ ਕਿ ਅਵਤਾਰ ਸਿੰਘ ਦੇ ਬਿਆਨਾਂ ਦੇ ਆਧਾਰ ਉਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਹੀ ਉਕਤ ਮੁਲਜ਼ਮ ਪੁਲਿਸ ਦੀ ਗਿ੍ਫ਼ਤ ਵਿਚ ਹੋਣਗੇ |


ਫ਼ੋਟੋ ਕੈਪਸ਼ਨ- ਮੌਕੇ ਉਤੇ ਪਹੁੰਚੇ ਪੁਲਿਸ ਅਧਿਕਾਰੀ ਘਟਨਾ ਦੀ ਜਾਣਕਾਰੀ ਲੈਂਦੇ ਹੋਏ, ਸੀ.ਸੀ.ਟੀ.ਵੀ. ਵਿਚ ਕੈਦ ਹੋਏ ਹਮਲਾਵਰ |
1mandeep Singh Kakkar-05doc

imageimage

SHARE ARTICLE

ਏਜੰਸੀ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement