
ਟਰੰਪ ਵਿਰੁਧ ਦੂਜੀ ਵਾਰ ਸ਼ੁਰੂ ਹੋਵੇਗੀ ਮਹਾਂਦੋਸ਼ ਦੀ ਕਾਰਵਾਈ
ਵਾਸ਼ਿੰਗਟਨ, 9 ਫ਼ਰਵਰੀ : ਅਮਰੀਕਾ ਦੇ ਸਾਬਕਾ ਰਾਸਟਰਪਤੀ ਡੋਨਾਲਡ ਟਰੰਪ ਵਿਰੁਧ ਮਹਾਂਦੋਸ਼ ਦੀ ਸੁਣਵਾਈ ਸੈਨੇਟ ਸਾਹਮਣੇ ਹੋਵੇਗੀ। ਮਹਾਂਦੋਸ਼ ਤਹਿਤ ਟਰੰਪ ’ਤੇ ਚੋਣ ਨਤੀਜਿਆਂ ਨੂੰ ਪਲਟਣ ਲਈ 6 ਜਨਵਰੀ ਨੂੰ ਅਮਰੀਕੀ ਕੈਪਿਟਲ (ਸੰਸਦ ਭਵਨ) ’ਚ ਦੰਗਾ ਭੜਕਾਉਣ ਦਾ ਦੋਸ਼ ਲਗਾਇਆ ਗਿਆ ਹੈ। ਟਰੰਪ ਦੇ ਵਕੀਲਾਂ ਦੀ ਦਲੀਲ ਹੇ ਕਿ ਟਰੰਪ ਨੇ ਸਮਰਥਕਾਂ ਦੀ ਰੇਲੀ ਨੂੰ ਸੰਬੋਧਿਤ ਕਰਨ ਦੌਰਾਨ ਲੋਕਾਂ ਨੂੰ ਦੰਗੇ ਲਈ ਨਹੀਂ ਭੜਕਾਇਆ। ਬਚਾਅ ਪੱਖ ਦੇ ਵਕੀਲਾਂ ਨੇ ਦੋਸ਼ ਲਗਾਇਆ ਹੈ ਕਿ ਸਦਨ ਦੇ ਮਹਾਂਦੋਸ਼ ਪ੍ਰਬੰਧਕ ਇਕ ਘੰਟੇ ਲੰਮੇ ਟਰੰਪ ਦੇ ਭਾਸ਼ਣ ਵਿਚੋਂ ਸਿਰਫ਼ ਉਨ੍ਹਾਂ ਹਿੱਸਿਆਂ ਨੂੰ ਲੈ ਰਹੇ ਹਨ ਜੋ ਡੈਮੋਕੇ੍ਰਟਿਕ ਪਾਰਟੀ ਦੇ ਮਾਮਲਿਆਂ ਲਈ ਮਦਦਗਾਰ ਹਨ। ਵਕੀਲਾਂ ਨੇ ਜ਼ਿਕਰ ਕੀਤਾ ਕਿ ਟਰੰਪ ਨੇ ਵਾਰ ਵਾਰ ਅਪਣੇ ਸਮਰਥਕਾਂ ਤੋਂ ਅਪੀਲ ਕੀਤੀ, ਉਹ ‘‘ਸ਼ਾਂਤੀਪੂਰਣ ਅਤੇ ਦੇਸ਼ਭਗਤੀ ਢੰਗ ਨਾਲ ਅਪਣੀ ਅਵਾਜ਼ ਚੁੱਕਣ।’’ ਸੁਣਵਾਈ ਮੱਦੇਨਜ਼ਰ ਕੈਪਿਟਲ ਦੇ ਨੇੜੇ ਸੁਰੱਖਿਆ ਸਖ਼ਤ ਕਰ ਦਿਤੀ ਗਈ ਹੈ। (ਪੀਟੀਆਈ)