
ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਬੰਗਾਲ ਦੇ ਕਿਸਾਨਾਂ ਨੂੰ ਪੈਸਾ ਨਹੀਂ ਦੇ ਰਹੀ ਕੇਂਦਰ ਸਰਕਾਰ : ਮਮਤਾ
ਕਲਨਾ(ਪਛਮੀ ਬੰਗਾਲ), 9 ਫ਼ਰਵਰੀ : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਕਿਹਾ ਕਿ ਤਿ੍ਣਮੂਲ ਕਾਂਗਰਸ ਸਰਕਾਰ ਵਲੋਂ ਕਿਸਾਨਾਂ ਦੀ ਸੂਚੀ ਕੇਂਦਰ ਨੂੰ ਭੇਜਣ ਦੇ ਬਾਵਜੂਦ ਭਾਜਪਾ ਦੀ ਸਰਕਾਰ ਨੇ ਰਾਜ 'ਚ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਪੈਸਾ ਨਹੀਂ ਦਿਤਾ | ਉਨ੍ਹਾਂ ਕਿਹਾ ਕਿ ਭਾਜਪਾ ਝੂਠੇ ਦਾਅਵੇ ਕਰ ਰਹੀ ਹੈ ਕਿ ਪਛਮੀ ਬੰਗਾਲ ਸਰਕਾਰ ਕਿਸਾਨਾਂ ਨੂੰ ਪੈਸਾ ਨਹੀਂ ਦੇ ਰਹੀ | ਬੈਨਰਜੀ ਨੇ ਕਿਹਾ ਕਿ ਤਿ੍ਣਮੂਲ ਕਾਂਗਰਸ ਸਰਕਾਰ ਹਰ ਕਿਸਾਨ ਨੂੰ ਪੰਜ ਹਜ਼ਾਰ ਰੁਪਏ ਦੇ ਰਹੀ ਹੈ ਅਤੇ ਉਸ ਨੇ ਮੁਫ਼ਤ ਫ਼ਸਲ ਬੀਮੇ ਦੀ ਵੀ ਵਿਵਸਥਾ ਕੀਤੀ ਹੈ | ਮੁੱਖ ਮੰਤਰੀ ਨੇ ਸੋਮਵਾਰ ਨੂੰ ਵਿਧਾਨ ਸਭਾ 'ਚ ਕਿਹਾ ਸੀ ਕਿ ਕੇਂਦਰ ਸਰਕਾਰ ਵਲੋਂ ਭੇਜੇ ਗਏ 6 ਲੱਖ
ਅਰਜ਼ੀਆਂ ਵਿਚੋਂ ਰਾਜ ਸਰਕਾਰ ਨੇ ਢਾਈ ਲੱਖ ਕਿਸਾਨਾਂ ਦੇ ਨਾਂਵਾਂ ਦੀ ਸੂਚੀ ਭੇਜੀ ਸੀ | ਤਿ੍ਣਮੂਲ ਪ੍ਰਧਾਨ ਨੇ ਸਾਬਕਾ ਵਰਧਮਾਨ ਜ਼ਿਲ੍ਹੇ ਦੇ ਕਲਨਾ 'ਚ ਇਕ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਦਿੱਲੀ ਦੇ ਬਾਹਰ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਅਤਿਆਚਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ |
ਭਾਜਪਾ 'ਤੇ ਹਿੰਦੁਤਵ ਬਾਰੇ ਝੂਠ ਫੈਲਾਉਣ ਦਾ ਦੋਸ਼ ਲਾਉਂਦੇ ਹੋਏ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਧਰਮ ਦੇ ਆਧਾਰ 'ਤੇ ਵੰਡ ਨਹੀਂ ਕਰਦੀ | ਉਨ੍ਹਾਂ ਕਿਹਾ, ''ਭਾਜਪਾ ਨੇ ਦੇਸ਼ ਨੂੰ ਇਕ ਮੁਰਦਾ imageਘਰ ਵਿਚ ਤਬਦੀਲ ਕਰ ਦਿਤਾ ਹੈ ਪਰ ਅਸੀਂ ਉਦਾਂ ਹੀ ਬੰਗਾਲ ਵਿਚ ਨਹੀਂ ਹੋਣ ਦਿਆਂਗੇ | '' ਬੈਨਰਜੀ ਨੇ ਕਿਹਾ ਕਿ ਵਿਧਾਨਸਭਾ ਚੋਣ 'ਚ ਤਿ੍ਣਮੂਲ ਲਗਾਤਾਰ ਤੀਸਰੀ ਵਾਰ ਜਿੱਤ ਹਾਸਲ ਕਰੇਗੀ | (ਪੀਟੀਆਈ)
ਈ ਰੋਸ ਪ੍ਰਦਰਸ਼ਨ