ਸੰਯੁਕਤ ਕਿਸਾਨ ਮੋਰਚਾ ਸਰਕਾਰ ਨਾਲ ਗੱਲ ਕਰਨ ਲਈ ਤਿਆਰ : ਟਿਕੈਤ
ਅਸੰਧ, 9 ਫ਼ਰਵਰੀ (ਗੁਰਨਾਮ ਰਾਮਗਢਿਆ) : ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਕਿਸਾਨ ਅਤੇ ਕਮੇਟੀ ਵੀ ਤਿਆਰ ਹੈ | ਸੰਯੁਕਤ ਕਿਸਾਨ ਮੋਰਚਾ ਸਰਕਾਰ ਨਾਲ ਚਰਚਾ ਕਰਨਾ ਚਾਹੁੰਦਾ ਹੈ | ਅਸੀਂ ਸਰਕਾਰ ਨੂੰ ਕਿਹਾ ਹੈ ਕਿ ਉਹ ਤਿੰਨਾਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈ ਲਵੇ | ਭਾਕਿਊ ਦੇ ਰਾਸ਼ਟਰੀ ਪ੍ਰਵਕਤਾ ਮੰਗਲਵਾਰ ਨੂੰ ਪਿਹੋਵਾ ਵਿਚ ਪ੍ਰਸਤਾਵਤ ਮਹਾਂਪੰਚਾਇਤ ਨੂੰ ਸੰਬੋਧਤ ਕਰਨ ਲਈ ਜਾਂਦੇ ਹੋਏ ਕੁੱਝ ਦੇਰ ਲਈ ਪਿੰਡ ਬੱਲਾ ਦੇ ਬਸ ਸਟੈਂਡ ਉੱਤੇ ਰੁਕੇ ਉਨ੍ਹਾਂ ਕਿਸਾਨ ਪੰਚਾਇਤ ਵਿਚ ਅਪਣੇ ਇਹ ਵਿਚਾਰ ਪ੍ਰਗਟ ਕੀਤੇ | ਉਨ੍ਹਾਂ ਬਿੱਲਾ ਪਿੰਡ ਨੂੰ ਇਕ ਇਤਿਹਾਸਕ ਪਿੰਡ ਦਸਦੇ ਹੋਏ ਕਿਹਾ ਕਿ ਜਿਥੇ ਵੀ ਬੱਲਾ ਕਰਵਟ ਲੈ ਲੈਂਦਾ ਹੈ ਤਾਂ
ਉਸੀ ਦਿਸ਼ਾ ਵਿਚ ਪਾਸਾ ਪਲਟ ਜਾਂਦਾ ਹੈ | ਉਨ੍ਹਾਂ ਕਿਸਾਨਾਂ ਨੂੰ ਐਲਾਨ ਕਰਦੇ ਹੋਏ ਕਿਹਾ ਕਿ ਇਹ ਅੰਦੋਲਨ ਨੌਜਵਾਨਾਂ ਦੇ ਸਹਾਰੇ ਚੱਲ ਰਿਹਾ ਹੈ | ਜੇਕਰ ਇਸ ਵਿਚ ਖਾਪ ਪੰਚਾਇਤ ਅਤੇ ਪਿੰਡਾਂ ਦਾ ਸਹਿਯੋਗ ਨਾ ਹੁੰਦਾ ਤਾਂ ਸਰਕਾਰ ਦੀ ਕੌਲੀ ਭਰ ਰੱਖੀ ਹੈ ਜਦੋਂ ਤਕ ਕੰਮ ਨਹੀਂ ਬਣਦਾ ਤਦ ਤਕ ਕੌਲੀ ਨਹੀਂ ਛੱਡਾਂਗੇ |
ਉਨ੍ਹਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਅੰਦੋਲਨ ਜੀਵੀ ਕਹਿਣ ਉੱਤੇ ਕਿਹਾ ਕਿ ਅਸੀ ਭਗਤ ਸਿੰਘ ਅਤੇ ਛੋਟੂ ਰਾਮ ਅਤੇ ਮਹਾਤਮਾ ਗਾਂਧੀ ਅੰਦੋਲਨਜੀਵੀ ਸਨ ਅਸੀ ਵੀ ਉਹ ਹੀ ਹਾਂ ਅੰਦੋਲਨ ਕਾਰੀਆਂ ਦੇ ਬਾਰੇ ਵਿਚ ਗਲਤ ਬੋਲਣਾ ਉਨ੍ਹਾਂ ਨੂੰ ਸ਼ੋਭਾ ਨਹੀਂ ਦਿੰਦਾ | ਉਨ੍ਹਾਂ ਕਿਹਾ ਕਿ ਕਿਸਾਨ ਮਹਾਪੰਚਾਇਤਾਂ ਦਾ ਪ੍ਰਬੰਧ ਸਾਰੇ ਪ੍ਰਦੇਸ਼ਾ ਵਿਚ ਚਲਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਦੇਸ਼ ਵਿਚ ਭੁੱਖ ਉੱਤੇ ਵਪਾਰ ਨਹੀਂ ਹੋਵੇਗਾ | ਭੁੱਖ ਉੱਤੇ ਵਪਾਰ ਕਰਨ ਵਾਲਿਆਂ ਨੂੰ ਦੇਸ਼ ਵਿਚੋ ਬਾਹਰ ਕਢਿਆ ਜਾਵੇਗਾ | ਰਾਕੇਸ਼ ਟਿਕੈਤ ਨੂੰ ਈਸ਼ਵਰ ਸ਼ਰਮਾ ਅਤੇ ਮਾਸਟਰ ਸੂਰਜਮਲ ਨੇ ਪਗਡੀ ਭੇਟ ਕਰ ਕੇ ਸਨਮਾਨਤ ਕੀਤਾ | ਦੁਪੇਡੀ ਬ ਸ ਸਟੈਂਡ ਉੱਤੇ ਵੀ ਟਿਕੈਤ ਨੇ ਸੰਬੋਧਿਤ ਕੀਤਾ | ਇਸ ਮੌਕੇ ਉੱਤੇ ਬਲਵਾਨ ਸਿੰਘ , ਰਾਜਬੀਰ , ਰਾਮਮੇਹਰ ਸ਼ਰਮਾ , ਬਿੰਦਰ ਮਾਨ , ਬਲਵਾਨ , ਜਗਤ ਸਿੰਘ ਮਾਨ , ਸਤਬੀਰ ਮਾਨ , ਸੁਰੇਸ਼ ਮਾਨ , ਰਘਬੀਰ , ਭੂਪੇਂਦਰ ਸਹਿਤ ਕਿਸਾਨ ਮੌਜੂਦ ਰਹੇ |