
ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਚੰਡੀਗੜ੍ਹ: ਸਵ. ਰਾਮ ਚੰਦਰ ਛਤਰਪਤੀ ਦੀ ਪਤਨੀ ਕੁਲਵੰਤ ਕੌਰ ਦਾ ਬੁੱਧਵਾਰ ਰਾਤ ਦਿਲ ਦਾ ਦੌਰਾ ਪੈਣ ਲਾਲ ਦੇਹਾਂਤ ਹੋ ਗਿਆ। ਛਤਰਪਤੀ ਦੀ ਪਤਨੀ ਨੇ ਆਪਣੇ ਪਤੀ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਆਪਣੇ ਪੁੱਤ ਨਾਲ ਲੰਬੀ ਲੜਾਈ ਲੜੀ। ਦੱਸ ਦੇਈਏ ਕਿ ਛਤਰਪਤੀ ਉਹੀ ਪੱਤਰਕਾਰ ਸਨ ਜਿਨ੍ਹਾਂ ਨੇ ਦੋ ਪੀੜਤ ਸਾਧਵੀਆਂ ਦੀ ਚਿੱਠੀ ਨੂੰ ਆਪਣੇ ਅਖਬਾਰ ਵਿਚ ਪ੍ਰਕਾਸ਼ਿਤ ਕੀਤਾ ਸੀ। ਇਸ ਚਿੱਠੀ ਦੇ ਆਧਾਰ 'ਤੇ ਹੀ ਡੇਰਾ ਮੁਖੀ ਵਿਰੁੱਧ ਬਲਾਤਕਾਰ ਦਾ ਮਾਮਲਾ ਚੱਲਿਆ ਸੀ ਤੇ ਹੁਣ ਉਹ ਸੁਨਾਰੀਆ ਜੇਲ੍ਹ ਵਿਚ ਸਜ਼ਾ ਕੱਟ ਰਿਹਾ ਹੈ। ਛੱਤਰਪਤੀ ਵਲੋਂ ਖ਼ਬਰ ਛਾਪਣ ਤੋਂ ਬਾਅਦ ਸੌਦਾ ਸਾਧ ਦੇ ਗੁੰਡੇ ਪੱਤਰਕਾਰ ਨੂੰ ਧਮਕੀਆਂ ਦਿੰਦੇ ਸਨ ਪਰ ਛਤਰਪਤੀ ਨੇ ਹਾਰ ਨਾ ਮੰਨੀ ਤੇ ਨਿਡਰ ਹੋ ਡੇਰਾ ਮੁਖੀ ਦੇ ਕਾਲੇ ਕਾਰਨਾਮਿਆਂ ਨੂੰ ਜੱਗ ਜ਼ਾਹਿਰ ਕਰਦੇ ਰਹੇ।
Kulwant Kaur
ਛਤਰਪਤੀ 'ਤੇ ਦਬਾਅ ਪਾਇਆ ਗਿਆ। ਜਦੋਂ ਉਹ ਧਮਕੀਆਂ ਅੱਗੇ ਨਾ ਝੁਕੇ ਤਾਂ 24 ਅਕਤੂਬਰ 2002 ਨੂੰ ਸਿਰਸਾ ਸਥਿਤ ਉਨ੍ਹਾਂ ਦੇ ਘਰ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਛਤਰਪਤੀ ਰਾਮਚੰਦਰ ਦੀ 28 ਦਿਨਾਂ ਬਾਅਦ 21 ਨਵੰਬਰ 2002 ਨੂੰ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।
Gurmeet ram rahim
ਜ਼ਿਕਰਯੋਗ ਹੈ ਕਿ ਸੌਦਾ ਸਾਧ ਨੂੰ ਸੋਮਵਾਰ ਨੂੰ 21 ਦਿਨਾਂ ਦੀ ਪੈਰੋਲ ਮਿਲ ਗਈ ਹੈ। ਜਿਸ ਦਾ ਵਿਰੋਧ ਕਰਦਿਆਂ ਪੱਤਰਕਾਰ ਸਵ. ਰਾਮਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਨੇ ਕਿਹਾ ਹੈ ਕਿ ਗੰਦੀ ਰਾਜਨੀਤੀ ਲਈ ਅਪਰਾਧੀ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ, ਜਿਸ ਵਿਰੁੱਧ ਉਹ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਨਗੇ। ਅੰਸ਼ੁਲ ਛਤਰਪਤੀ ਨੇ ਕਿਹਾ ਕਿ ਸਰਕਾਰ ਉਨ੍ਹਾਂ ਹਾਲਾਤਾਂ ਨੂੰ ਕਿਉਂ ਭੁੱਲ ਗਈ ਜਦੋਂ ਪੰਚਕੂਲਾ ਹਾਈਕੋਰਟ 'ਚ ਪੇਸ਼ ਹੋਣ 'ਤੇ ਇਹ ਸਭ ਕੁਝ ਵਾਪਰਿਆ ਸੀ। ਕਿੰਨੀਆਂ ਜਾਨਾਂ ਗਈਆਂ, ਜਨਤਕ ਜਾਇਦਾਦਾਂ ਨੂੰ ਸਾੜ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਮੁਸ਼ਕਲ ਨਾਲ ਹੀ ਸਲਾਖਾਂ ਪਿੱਛੇ ਸੁੱਟਿਆ ਜਾ ਸਕਿਆ ਸੀ। ਹੁਣ ਸਰਕਾਰ ਉਸੇ ਵਿਅਕਤੀ ਨੂੰ ਬਾਹਰ ਕੱਢ ਕੇ ਸਮਾਜ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀ ਹੈ।