Farmers Protest: ਕਿਸਾਨਾਂ ਨੂੰ ਰੋਕਣ ਲਈ ਲਗਾਏ ਵੱਡੇ ਪੱਥਰ ਤੇ ਲੋਹੇ ਦੀਆਂ ਸਲਾਖਾਂ, ਕੱਢੀ ਪਿਛਲੀ ਵਾਰ ਵਾਲੀ ਸਾਰੀ ਕਸਰ, Video
Published : Feb 10, 2024, 9:13 pm IST
Updated : Feb 10, 2024, 9:13 pm IST
SHARE ARTICLE
File Photo
File Photo

ਸ਼ੰਭੂ ਬਾਰਡਰ ’ਤੇ ਪੁਲਿਸ ਨੇ ਜੰਗ ਦੇ ਮੈਦਾਨ ਵਾਂਗ ਕੀਤੀ ਤਿਆਰੀ, ਮੀਡੀਆ ਲਈ ਸ਼ੰਭੂ ਬੈਰਡਰ ਦੀ ਐਂਟਰੀ ਬੰਦ

Farmers Protest: ਹਰਿਆਣਾ  (ਕੁਲਦੀਪ ਸਿੰਘ ਭੋੜੇ): ਕਿਸਾਨਾਂ ਦੇ 13 ਫ਼ਰਵਰੀ ਨੂੰ ‘ਦਿੱਲੀ ਚਲੋ’ ਮਾਰਚ ਤੋਂ ਪਹਿਲਾਂ ਸ਼ੰਭੂ ਬਾਰਡਰ ’ਤੇ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਵਲੋਂ ਸਖ਼ਤ ਤਿਆਰੀ ਕੀਤੀ ਜਾ ਰਹੀ ਹੈ। ਹਰਿਆਣਾ ਪੁਲਿਸ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕੇਂਦਰੀ ਨੀਮ ਫ਼ੌਜੀ ਫ਼ੋਰਸ ਦੀਆਂ 50 ਕੰਪਨੀਆਂ ਤਾਇਨਾਤ ਕੀਤੀਆਂ ਹਨ। 

2020 ਵਿਚ ਵੀ ਕਿਸਾਨਾਂ ਨੂੰ ਰੋਕਣ ਲਈ ਕੰਡਿਆਲੀਆਂ ਤਾਰਾਂ ਲਗਾਈਆਂ ਗਈਆਂ ਸਨ ਪਰ ਕਿਸਾਨ ਉਨ੍ਹਾਂ ਨੂੰ ਪਾਰ ਕਰਨ ਦਿੱਲੀ ਵਲ ਕੂਚ ਕਰ ਗਏ ਸਨ ਤੇ ਇਸ ਵਾਰ ਵੀ ਕੰਡਿਆਲੀ ਤਾਰ, ਲੋਹੇ ਦੀਆਂ ਕੰਡਿਆਲੀਆਂ ਸਲਾਖਾਂ ਵਾਲੇ ਬੈਰੀਕੇਡ ਲਗਾਏ ਗਏ ਹਨ ਤਾਂ ਜੋ ਕਿਸਾਨਾਂ ਦੇ ਟਰੈਕਟਰਾਂ ਦੇ ਟਾਇਰ ਫਟ ਜਾਣ ਤੇ ਉਹ ਅੱਗੇ ਨਾ ਵਧ ਸਕਣ। 

ਕਿਸਾਨਾਂ ਦੇ ਦਿੱਲੀ ਵਲ ਕੂਚ ਕਰਨ ਨੂੰ ਲੈ ਕੇ ਅਜੇ 2 ਦਿਨ ਬਾਕੀ ਹਨ ਪਰ ਹਰਿਆਣਾ ਪੁਲਿਸ ਨੇ ਪਹਿਲਾਂ ਹੀ ਸਾਰੀਆਂ ਤਿਆਰੀਆਂ ਕਰ ਲਈਆਂ ਹਨ ਤੇ ਫੋਰਸ ਪੂਰੀ ਤਰ੍ਹਾਂ ਮੁਸ਼ਤੈਦ ਹੈ। ‘ਸਪੋਕਸਮੈਨ ਟੀ.ਵੀ.’ ਨਾਲ ਗੱਲ ਕਰਦਿਆਂ ਨੌਜੁਆਨ ਹਰਪ੍ਰੀਤ ਸਿੰਘ ਨੇ ਦਸਿਆ ਕਿ ਪੁਲਿਸ ਨੇ ਤੀਹਰੀ ਬੈਰੀਕੇਡਿੰਗ ਕੀਤੀ ਗਈ ਹੈ ਤੇ ਮੀਡੀਆ ਲਈ ਅੱਜ ਤੋਂ ਇਸ ਸ਼ੰਭੂ ਬਾਰਡਰ ਦੀ ਐਂਟਰੀ ਬੰਦ ਕਰ ਦਿਤੀ ਗਈ ਹੈ। ਸ਼ੰਭੂ ਤੋਂ ਦਿੱਲੀ ਜਾਣ ਵਾਲੀ ਸੜਕ ਬਿਲਕੁਲ਼ ਖਾਲੀ ਰੱਖਣ ਦੇ ਹੁਕਮ ਦਿਤੇ ਗਏ ਹਨ ਤਾਂ ਜੋ ਕੋਈ ਵੀ ਜਾਣਕਾਰੀ ਲੀਕ ਨਾ ਕਰ ਸਕੇ। 

ਹਰਪ੍ਰੀਤ ਸਿੰਘ ਨੇ ਦਸਿਆ ਕਿ ਜਿਹੜੇ ਐਸ.ਪੀ. ਅੰਬਾਲਾ ਜਸ਼ਨਦੀਪ ਸਿੰਘ ਰੰਧਾਵਾ 2020 ਦੇ ਕਿਸਾਨੀ ਅੰਦੋਲਨ ਵੇਲੇ ਸੀ ਉਹੀ ਹੁਣ ਐਸ.ਪੀ. ਹਨ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕਿਸਾਨਾਂ ਨੂੰ ਕਿਵੇਂ ਰੋਕਣਾ ਹੈ। ਸੜਕ ਦੇ ਦੋਨੋਂ ਪਾਸੇ ਹੀ ਲੋਹੇ ਦੀਆਂ ਤਿੱਖੀਆਂ ਸਲਾਖਾਂ ਵਾਲੇ ਬੈਰੀਕੇਡ ਲਗਾਏ ਗਏ ਹਨ ਤੇ ਪੁਲ ਦੇ ਹੇਠਾਂ ਜੋ ਘੱਗਰ ਦਰਿਆ ਜਾ ਰਿਹਾ ਹੈ ਉਸ ਵਿਚ ਵੀ ਵੱਡੇ ਟੋਏ ਪੁੱਟ ਦਿਤੇ ਗਏ ਹਨ ਤਾਕਿ ਕਿਸਾਨ ਹੇਠਾਂ ਦੀ ਵੀ ਨਾ ਜਾ ਸਕਣ। 

ਇਸ ਵਾਰ ਵੱਧ ਤਿਆਰੀ ਕੀਤੀ ਗਈ ਹੈ ਤਾਂ ਜੋ ਪਿਛਲੀ ਵਾਰ ਵਾਂਗ ਕਿਸਾਨ ਦਿੱਲੀ ਵਲ ਨਾ ਜਾ ਸਕਣ। ਸਥਾਨਕ ਜਗ੍ਹਾ ’ਤੇ ਕੈਮਰੇ ਵੀ ਲਗਾਏ ਜਾ ਰਹੇ ਹਨ ਤਾਂ ਜੋ ਇਕ-ਇਕ ਹਲਚਲ ਕੈਦ ਹੋ ਸਕੇ ਅਤੇ ਕੋਈ ਵੀ ਅਣਹੋਣੀ ਨਾ ਵਾਪਰੇ ਤਾਂ ਹੁੜਦੰਗ ਕਰਨ ਵਾਲੇ ਵੀ ਕੈਮਰੇ ਵਿਚ ਕੈਦ ਹੋ ਸਕਣ। ਇਸ ਬੈਰੀਕੇਡਿੰਗ ਨਾਲ ਆਮ ਲੋਕਾਂ ਨੂੰ ਵੀ ਪ੍ਰੇਸ਼ਾਨ ਹੋ ਰਹੀ ਹੈ ਅਤੇ ਉਹ ਵੀ ਬੈਰੀਕੇਡਿੰਗ ਦੇ ਉੱਪਰ ਦੀ ਲੰਘ ਕੇ ਦੂਜੇ ਪਾਸੇ ਜਾ ਰਹੇ ਹਨ।

ਇਸ ਮੌਕੇ ਜਦੋਂ ਆਮ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪੰਜਾਬ ਨਾਲ ਸਰਕਾਰ ਨੇ ਹਮੇਸ਼ਾ ਹੀ ਖਾਰ ਖਾਧੀ ਹੈ ਅਤੇ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਹੁਣ ਤਾਂ ਸੱਭ ਕੁੱਝ ਹੱਲ ਹੋ ਸਕਦਾ ਹੈ ਪਰ ਸਰਕਾਰ ਚਾਹੁੰਦੀ ਨਹੀਂ ਹੈ ਕਿ ਪੰਜਾਬ ਅੱਗੇ ਵਧੇ। ਓਧਰ ਜੇ ਗੱਲ ਕਿਸਾਨਾਂ ਦੀ ਕੀਤੀ ਜਾਵੇ ਤਾਂ ਕਿਸਾਨ ਵੀ ਅਪਣੇ ਵਲੋਂ ਪੂਰੀ ਤਿਆਰੀ ਕਰ ਰਹੇ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਿੰਨਾ ਸਮਾਂ ਸਰਕਾਰ ਮੰਗਾਂ ਪੂਰੀਆਂ ਨਹੀਂ ਕਰਦੀ ਉਹ ਵੀ ਚੁੱਪ ਨਹੀਂ ਬੈਠਣਗੇ।

(For more Punjabi news apart from 'farmers Protest  stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement