
ਦੁਰਵਿਵਹਾਰ ਕੀਤਾ ਵੀਡੀਓ ਬਣਾ ਕੇ ਨੰਬਰ ਵੀ ਮੰਗਿਆ
Punjab News: ਲੁਧਿਆਣਾ - ਚਾਰ ਦਿਨ ਪਹਿਲਾਂ ਲੁਧਿਆਣਾ ਵਿਚ ਪੀਆਰਟੀਸੀ ਦੀ ਬੱਸ ਵਿਚ ਇੱਕ ਯਾਤਰੀ ਦੀ ਆਮ ਆਦਮੀ ਪਾਰਟੀ ਦੀ ਨੇਤਾ ਨਾਲ ਬਹਿਸ ਹੋ ਗਈ ਸੀ। ਇਸ 'ਤੇ ਨੇਤਰੀ ਨੇ ਥਾਣਾ ਡਿਵੀਜ਼ਨ ਨੰਬਰ 7 'ਚ ਉਕਤ ਵਿਅਕਤੀ ਖਿਲਾਫ਼ ਐੱਫ.ਆਈ.ਆਰ. ਦਰਜ ਕਰਵਾਈ। ਨੇਤਰੀ ਦਾ ਦੋਸ਼ ਹੈ ਕਿ ਵਿਅਕਤੀ ਨੇ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਜਨਤਕ ਤੌਰ 'ਤੇ ਉਸ ਦਾ ਨੰਬਰ ਮੰਗਿਆ ਅਤੇ ਉਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ।
ਮਹਿਲਾ ਨੇਤਾ ਵੋਹਰਾ ਨੇ ਦੱਸਿਆ ਕਿ 5 ਫਰਵਰੀ ਨੂੰ ਉਹ ਸਵੇਰੇ 9.15 ਵਜੇ ਸਮਰਾਲਾ ਚੌਂਕ ਤੋਂ ਚੰਡੀਗੜ੍ਹ ਜਾਣ ਵਾਲੀ ਫਰੀਦਕੋਟ ਬੱਸ ਵਿਚ ਸਵਾਰ ਹੋਈ ਸੀ। ਫਿਰ ਅਚਾਨਕ ਡਰਾਈਵਰ ਨੇ ਬੱਸ ਸਟਾਰਟ ਕਰ ਦਿੱਤੀ। ਫਿਰ ਉਹ ਬੱਸ ਵਿਚ ਚੜ੍ਹ ਗਈ ਅਤੇ ਡਰਾਈਵਰ ਅਤੇ ਕੰਡਕਟਰ ਨੂੰ ਬੱਸ ਨੂੰ ਧਿਆਨ ਨਾਲ ਚਲਾਉਣ ਲਈ ਸਮਝਾਇਆ ਕਿਉਂਕਿ ਉਹ ਡਿੱਗਣ ਵਾਲੀ ਸੀ।
ਡਰਾਈਵਰ ਨੇ ਉਨ੍ਹਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਕਿ ਸਮਰਾਲਾ ਚੌਂਕ ਵਿਚ ਕੋਈ ਬੱਸ ਸਟਾਪ ਨਹੀਂ ਹੈ। ਜਦੋਂਕਿ ਸਮਰਾਲਾ ਚੌਕ ਵਿਚ ਸਵਾਰੀਆਂ ਲਈ ਢੁੱਕਵਾਂ ਬੱਸ ਅੱਡਾ ਹੈ। ਨੀਤੂ ਨੇ ਦੱਸਿਆ ਕਿ ਕੁਝ ਦੇਰ ਬਾਅਦ ਇਕ ਅਣਪਛਾਤਾ ਵਿਅਕਤੀ ਸੀਟ ਤੋਂ ਉੱਠ ਕੇ ਉਸ ਨਾਲ ਦੁਰਵਿਵਹਾਰ ਕਰਨ ਲੱਗਿਆ। ਉਸ ਨੇ ਬੱਸ ਨੂੰ ਰੋਕਿਆ, ਉਨ੍ਹਾਂ ਨੂੰ ਜਨਤਕ ਤੌਰ 'ਤੇ ਤੰਗ ਕੀਤਾ, ਗਾਲ੍ਹਾਂ ਕੱਢੀਆਂ ਅਤੇ ਉਨ੍ਹਾਂ ਦਾ ਅਪਮਾਨ ਕੀਤਾ। ਲੋਕਾਂ ਵਿਚ ਬਹਿਸ ਕਰਦੇ ਹੋਏ ਇੱਕ ਵਿਅਕਤੀ ਨੇ ਮੋਬਾਈਲ ਨੰਬਰ ਵੀ ਮੰਗ ਲਿਆ।
ਇਸ ਮਾਮਲੇ ਵਿਚ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਆਈਪੀਸੀ ਦੀ ਧਾਰਾ 354-ਏ, 506 ਤਹਿਤ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਏਐਸਆਈ ਜਗਦੀਸ਼ ਰਾਜ ਕਰ ਰਹੇ ਹਨ।
(For more Punjabi news apart from 'Punjab News, stay tuned to Rozana Spokesman)